08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਮੋਦੀ ਵਲੋਂ ਅਮਰੀਕਾ ਨਾਲ ਕੀਤੀ ਜਾ ਰਹੀ ਵਪਾਰਕ ਸੰਧੀ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਦੀ ਆਰਥਿਕਤਾ ਤਬਾਹ ਕਰ ਦੇਵੇਗੀ-ਵਿਧਾਇਕ ਸਵਨਾ

Ad Position 21
No active advertisement
ਅਜੀਤ ਡੈਸਕ 11-03-2026
ਫ਼ਾਜ਼ਿਲਕਾ, 10 ਮਾਰਚ (ਦਵਿੰਦਰ ਪਾਲ ਸਿੰਘ)-ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕੇਂਦਰ ਸਰਕਾਰ ਵਲੋਂ ਅਮਰੀਕਾ ਨਾਲ ਕੀਤੀ ਵਪਾਰਕ ਸੰਧੀ ਨੂੰ ਕਿਸਾਨ ਅਤੇ ਮਜ਼ਦੂਰ ਵਿਰੋਧੀ ਦੱਸਿਆ ਹੈ | ਉਨ੍ਹਾਂ ਕਿਹਾ ਕਿ ਇਸ ਦਾ ਸਭ ਤੋਂ ਜ਼ਿਆਦਾ ਅਸਰ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ 'ਤੇ ਪਵੇਗਾ | ਉਨ੍ਹਾਂ ਕਿਹਾ ਕਿ ਜੋ ਬੀਜ ਬਿੱਲ ਆ ਰਿਹਾ ਹੈ ਉਹ ਪੰਜਾਬ ਦੀ ਸਮੁੱਚੀ ਕਿਸਾਨੀ ਤਬਾਹ ਕਰ ਦੇਵੇਗਾ | ਕਿਸਾਨ ਡਿਜੀਟਲ ਕੰਮਾਂ ਵਿਚ ਵੀ ਉਲਝ ਜਾਵੇਗਾ | ਉਨ੍ਹਾਂ ਕਿਹਾ ਕਿ ਅਮਰੀਕਾ ਸਰਕਾਰ ਭਾਰਤ ਦੀ ਕੇਂਦਰੀ ਸਰਕਾਰ 'ਤੇ ਦਬਾਅ ਪਾ ਕੇ ਕਿਸਾਨ ਵਿਰੋਧੀ ਫ਼ੈਸਲੇ ਕਰਵਾ ਰਹੀ ਹੈ | ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੋਟੀਫਿਕੇਸ਼ਨਾਂ ਰਾਹੀਂ ਪ੍ਰਵਾਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਸਮਝੌਤਿਆਂ ਨਾਲ ਅਮਰੀਕਾ ਦੇ ਖੇਤੀ ਉਤਪਾਦ ਹਨ ਉਨ੍ਹਾਂ ਦੀ ਆਮਦ ਵਧੇਗੀ ਅਤੇ ਭਾਰਤ ਦੀਆਂ ਜਿਨਸਾਂ ਦੀ ਖ਼ਰੀਦ ਉੱਪਰ ਮਾੜਾ ਅਸਰ ਪਵੇਗਾ | ਉਨ੍ਹਾਂ ਕਿਹਾ ਕਿ ਜਦ ਡੇਅਰੀ ਨਾਲ ਸਬੰਧਿਤ ਚੀਜ਼ਾਂ ਭਾਰਤ ਵਿਚ ਆਉਣਗੀਆਂ ਤਾਂ ਭਾਰਤੀ ਚੀਜ਼ਾਂ ਦੀ ਮੰਗ ਘੱਟ ਜਾਵੇਗੀ | ਭਾਰਤ ਦੇ 48 ਪ੍ਰਤੀਸ਼ਤ ਮਜ਼ਦੂਰ ਅਤੇ 65 ਪ੍ਰਤੀਸ਼ਤ ਆਬਾਦੀ ਜੀਵਨ ਬਿਤਾ ਰਹੀ ਹੈ | ਉਨ੍ਹਾਂ ਕਿਹਾ ਕਿ ਭਾਰਤ ਅਤੇ ਪੰਜਾਬ ਸੂਬੇ ਅੰਦਰ ਘੱਟ ਜ਼ਮੀਨਾਂ ਵਾਲੇ ਛੋਟੇ ਕਿਸਾਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ | ਜਦ ਕਿ ਅਮਰੀਕਾ ਅੰਦਰ ਖੇਤੀ ਕਰਨ ਲਈ ਵੱਡੇ ਕਿਸਾਨਾਂ ਦੀ ਗਿਣਤੀ ਜ਼ਿਆਦਾ ਹੈ | ਉਨ੍ਹਾਂ ਕਿਹਾ ਕਿ ਅਮਰੀਕਾ ਸਰਕਾਰ ਆਪਣੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਬਸਿਡੀਆਂ 'ਤੇ ਹੋਰ ਸਹੂਲਤਾਂ ਪ੍ਰਦਾਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਖੇਤੀ ਦਾ ਕਾਰੋਬਾਰ ਭਾਰਤ ਦੀ ਰੀੜ੍ਹ ਦੀ ਹੱਡੀ ਹੈ | ਭਾਰਤ ਦੀ 70 ਕਰੋੜ ਤੋਂ ਵੱਧ ਆਬਾਦੀ ਖੇਤੀ ਨਾਲ ਜੁੜੀ ਹੋਈ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਰਿਪੋਰਟਾਂ ਅਨੁਸਾਰ ਭਾਰਤ ਨੇ ਪਿਛਲੇ ਸਮੇਂ ਦੌਰਾਨ 23 ਕਰੋੜ ਟਨ ਤੋਂ ਵੱਧ ਦੁੱਧ ਦੀ ਪੈਦਾਵਾਰ ਕੀਤੀ ਹੈ | ਇਹ ਸਭ ਕੁੱਝ ਭਾਰਤੀ ਕਿਸਾਨਾਂ ਦੀ ਮਿਹਨਤ ਦਾ ਸਿੱਟਾ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ ਦੇਸ਼ ਸੰਸਾਰ ਦੇ ਵਿਚੋਂ ਦੁੱਧ ਉਤਪਾਦਕਾਂ ਵਿਚੋਂ ਪਹਿਲੇ ਨੰਬਰ 'ਤੇ ਹੈ | ਉਨ੍ਹਾਂ ਕਿਹਾ ਕਿ ਭਾਰਤ ਦੇ 35 ਤੋਂ 40 ਪ੍ਰਤੀਸ਼ਤ ਕਿਸਾਨ ਡੇਅਰੀ ਉੱਪਰ ਨਿਰਭਰ ਹਨ | ਜੇਕਰ ਅਮਰੀਕਾ ਤੋਂ ਦੁੱਧ ਉਤਪਾਦ ਭਾਰਤ ਆਉਂਦੇ ਹਨ ਤਾਂ ਸਾਡੇ ਦੁੱਧ ਦਾ ਰੇਟ ਕਾਫ਼ੀ ਘੱਟ ਜਾਵੇਗਾ | ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ, ਬੀਜ ਬਿੱਲ, ਵਪਾਰਕ ਸਮਝੌਤੇ ਹੋਂਦ ਵਿਚ ਆਉਂਦੇ ਹਨ ਤਾਂ ਦੇਸ਼ ਲੋਕਾਂ ਦੀ ਬਦਕਿਸਮਤੀ ਹੋਵੇਗੀ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੰਗਰੇਜ਼ ਵਪਾਰ ਦੇ ਨਾਂਅ 'ਤੇ ਦੇਸ਼ ਵਿਚ ਦਾਖ਼ਲ ਹੋਏ ਸਨ ਅਤੇ ਉਨ੍ਹਾਂ ਭਾਰਤ 'ਤੇ ਰਾਜ਼ ਕੀਤਾ | ਇਸੇ ਤਰ੍ਹਾਂ ਅਮਰੀਕਾ ਵੀ ਅੰਗਰੇਜ਼ਾਂ ਦੀ ਨੀਤੀ 'ਤੇ ਚੱਲ ਰਿਹਾ ਹੈ | ਉਨ੍ਹਾਂ ਕਿਹਾ ਰੂਸ ਤੋਂ ਭਾਰਤ ਨੇ ਤੇਲ ਲੈਣਾ ਹੈ ਤਾਂ ਉਸ ਦੀ ਮਨਜ਼ੂਰੀ ਅਮਰੀਕਾ ਤੋਂ ਲੈਣੀ ਪੈ ਰਹੀ ਹੈ | ਇਹ ਦੇਸ਼ਵਾਸੀਆਂ ਵਾਸਤੇ ਕਿਤਨੀ ਸ਼ਰਮ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਕਾਲੇ ਕਾਨੂੰਨਾਂ, ਵਪਾਰਕ ਸਮਝੌਤਿਆਂ ਦੇ ਖ਼ਿਲਾਫ਼ ਸੜਕਾਂ 'ਤੇ ਸੰਘਰਸ਼ ਕਰ ਰਹੇ ਹਨ ਅਤੇ ਮੋਦੀ ਸਰਕਾਰ ਅਮਰੀਕਾ ਦੇ ਗੁਣ ਗਾ ਰਹੀ ਹੈ | ਜਿਸ ਨੂੰ ਆਮ ਆਦਮੀ ਪਾਰਟੀ ਬਰਦਾਸ਼ਤ ਨਹੀਂ ਕਰ ਸਕਦੀ |
Ad Position 22
No active advertisement
ਪਿਛਲੀ ਖ਼ਬਰ ਕੁੱਟਮਾਰ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਲੁੱਟ ਖੋਹ ਕਰਨ ਵਾਲੇ ਪੰਜ ਨੌਜਵਾਨ ਹਥਿਆਰਾਂ ਸਮੇਤ ਗਿ੍ਫ਼ਤਾਰ- ਐੱਸ.ਪੀ. ਆਸਵੰਤ ਸਿੰਘ <br/>
Ad Position 24