ਫ਼ਾਜ਼ਿਲਕਾ, 10 ਮਾਰਚ (ਦਵਿੰਦਰ ਪਾਲ ਸਿੰਘ)-ਥਾਣਾ ਅਰਨੀਵਾਲਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ 5 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਸ.ਥ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨ ਗਸ਼ਤ ਮੇਨ ਰੋਡ ਅਰਨੀਵਾਲਾ, ਮੂਲਿਆ ਵਾਲੀ ਹੁੰਦੇ ਹੋਏ ਪੁਲ ਨਹਿਰ ਢਿੱਪਾਵਾਲੀ ਪੁੱਜੀ ਤਾਂ ਸਾਹਮਣੇ ਇਕ ਚਿੱਟੇ ਰੰਗ ਦੀ ਆਲਟੋ ਕਾਰ ਆਉਂਦੀ ਦਿਖਾਈ ਦਿੱਤੀ | ਕਾਰ ਵਿਚ ਸਵਾਰ ਛਿੰਦਾ ਸਿੰਘ ਉਰਫ਼ ਛਿੰਦੀ ਪੁੱਤਰ ਮਲਕੀਤ ਸਿੰਘ ਵਾਸੀ ਵਾਰਡ ਨੰਬਰ 7 ਅਰਨੀਵਾਲਾ, ਦੀਪਕ ਉਰਫ਼ ਸਾਲੂ ਪੁੱਤਰ ਮਦਨ ਲਾਲ, ਕੁਲਦੀਪ ਸਿੰਘ ਉਰਫ਼ ਕੁੱਲੀ ਪੁੱਤਰ ਬਲਵਿੰਦਰ ਸਿੰਘ, ਦਰਸ਼ਨ ਸਿੰਘ ਉਰਫ਼ ਵੀਰ ਪੁੱਤਰ ਮੇਘ ਸਿੰਘ ਅਤੇ ਜਸਵਿੰਦਰ ਸਿੰਘ ਪੁੱਤਰ ਰਮਨ ਸਿੰਘ ਕੋਲੋਂ 150 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ |