ਫ਼ਾਜ਼ਿਲਕਾ, 10 ਮਾਰਚ (ਦਵਿੰਦਰ ਪਾਲ ਸਿੰਘ)-ਕੇਨ-ਕਮਿਸ਼ਨਰ ਪੰਜਾਬ ਅਮਰੀਕ ਸਿੰਘ ਦੀ ਅਗਵਾਈ ਹੇਠ ਅਤੇ ਰਣਬੀਰ ਸਿੰਘ ਏ.ਸੀ.ਡੀ.ਓ ਫ਼ਰੀਦਕੋਟ ਦੀ ਪ੍ਰਧਾਨਗੀ ਵਿਚ ਪਿੰਡ ਕਬੂਲ ਸ਼ਾਹ ਖੁੱਬਣ ਦੇ ਸਫਲ ਕਿਸਾਨ ਧੀਰਜ ਸਾਵਨਸੁਖਾ ਦੇ ਖੇਤ ਵਿਚ ਫ਼ਾਜ਼ਿਲਕਾ ਸਹਿਕਾਰੀ ਖੰਡ ਮਿੱਲ ਦੇ ਜਰਨਲ ਮੈਨੇਜਰ ਅਮਰਦੀਪ ਸਿੰਘ ਸੰਧੂ ਦੀ ਦੇਖ ਰੇਖ ਹੇਠ ਕਿਸਾਨਾਂ ਅਤੇ ਫ਼ੀਲਡ ਸਟਾਫ਼ ਦੇ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਇਸ ਕੈਂਪ ਵਿਚ ਏ.ਸੀ.ਡੀ.ਓ ਰਣਬੀਰ ਸਿੰਘ ਨੇ ਕਿਸਾਨਾਂ ਨੂੰ ਗੰਨੇ ਦੀ ਟਰੈਂਚ ਵਿਧੀ ਰਾਹੀਂ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਅਤੇ ਗੰਨੇ ਵਿਚ ਅੰਤਰੀ ਫ਼ਸਲ ਦੀ ਕਾਸ਼ਤ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ |