ਮੰਡੀ ਅਰਨੀਵਾਲਾ, 10 ਮਾਰਚ (ਨਿਸ਼ਾਨ ਸਿੰਘ ਮੋਹਲ਼ਾ)-ਸੰਤ ਬਾਬਾ ਰਾਮ ਲਾਲ ਦੀ ਯਾਦ ਵਿਚ ਪਿੰਡ ਕਮਾਲ ਵਾਲਾ ਵਿਖੇ ਅੱਠਵਾਂ ਕਬੱਡੀ ਕੱਪ ਕਰਵਾਇਆ ਗਿਆ | ਇਸ ਮੌਕੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਓ.ਐੱਸ.ਡੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਿਸ਼ੇਸ਼ ਤੌਰ ਤੇ ਪੁੱਜੇ | ਉਨ੍ਹਾਂ ਦੇ ਨਾਲ ਹਰਜੀਤ ਸਿੰਘ ਹੀਰਾ ਸੰਧੂ ਸਾਬਕਾ ਮੈਂਬਰ ਜ਼ਿਲ੍ਹਾ ਪਰਿਸ਼ਦ, ਗੁਰਪ੍ਰੀਤ ਸਿੰਘ ਡੱਬਵਾਲਾ ਕਲਾਂ, ਅਵਤਾਰ ਸਿੰਘ ਸਾਬਕਾ ਸਰਪੰਚ ਕਮਾਲ ਵਾਲਾ, ਦਵਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਜੱਗਾ ਭੁੱਲਰ, ਜੈਪਾਲ ਸਿੰਘ ਛੀਨਾ, ਸੁਖਵੰਤ ਸਿੰਘ, ਹਰਦੇਵ ਸਿੰਘ, ਜੀਵਨ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਭੁੱਲਰ, ਜੱਸਾ ਸਿੰਘ ਮਾੜੀ ਵਾਲਾ, ਵੱਸਣ ਸਿੰਘ ਭੁੱਲਰ, ਹੈਪੀ ਭੁੱਲਰ ਆਦਿ ਵੀ ਹਾਜ਼ਰ ਸਨ | ਪਤਵੰਤੇ ਸੱਜਣਾਂ ਵਲੋਂ ਇਸ ਟੂਰਨਾਮੈਂਟ ਵਿਚ ਪੁੱਜੇ ਹੋਏ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਖੇਡਾਂ ਵਿਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਆ |