ਅਹਿਮਦਗੜ੍ਹ, 4 ਅਪੈ੍ਰਲ (ਸੁਖਜੀਤ ਸਿੰਘ ਖੇੜਾ)-ਖ਼ਾਲਸਾ ਸਾਜਣਾ ਦਿਵਸ ਅਤੇ 15 ਭਗਤਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸੇਵਾ ਸੁਸਾਇਟੀ ਵੱਲੋਂ ਨਿਰਮਲ ਆਸ਼ਰਮ ਜੰਡਾਲੀ ਖ਼ੁਰਦ ਵਿਖੇ 243ਵਾਂ ਮਹੀਨਾਵਾਰ ਅਤੇ 21ਵੇਂ ਮਹਾਨ ਸਾਲਾਨਾ ਅਧਿਆਤਮਕ ਸਤਿਸੰਗ ਗੁਰਮਤਿ ਸਮਾਗਮ ਦੌਰਾਨ 54 ਪ੍ਰਾਣੀਆਂ ਵੱਲੋਂ ਅੰਮਿ੍ਤ ਸੰਚਾਰ ਦੌਰਾਨ ਅੰਮਿ੍ਤ ਦੀ ਦਾਤ ਪ੍ਰਾਪਤ ਕੀਤੀ ਗਈ | ਇਸ ਮੌਕੇ ਅਸਥਾਨ ਤੇ ਗੁਰਮਤਿ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਗਿਆਨੀ ਗਗਨਦੀਪ ਸਿੰਘ ਨਿਰਮਲੇ ਵੱਲੋਂ ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਲਾਨਾ ਗੁਰਮਤਿ ਸਮਾਗਮ ਦੌਰਾਨ ਪੰਜ ਦਿਨਾਂ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਜੋੜਿਆ ਗਿਆ ਅਤੇ ਅੰਮਿ੍ਤ ਛਕਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ ਗਿਆ, ਜਿਸ ਤਹਿਤ ਅੱਜ ਤਖ਼ਤ ਸ੍ਰੀ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜ ਪਿਆਰੇ ਸਾਹਿਬਾਨਾ ਵੱਲੋਂ ਤਿਆਰ ਕੀਤੇ ਅੰਮਿ੍ਤ ਦੇ ਬਾਟੇ ਦੌਰਾਨ 54 ਪ੍ਰਾਣੀਆਂ ਨੇ ਅੰਮਿ੍ਤ ਛਕਿਆ | ਇਸ ਮੌਕੇ ਗਿਆਨੀ ਗਗਨਦੀਪ ਸਿੰਘ ਨਿਰਮਲੇ ਨੇ ਅੰਮਿ੍ਤ ਛਕਣ ਵਾਲੇ ਪ੍ਰਾਣੀਆਂ ਨੂੰ ਸਨਮਾਨਿਤ ਕਰਕੇ ਵਧਾਈ ਦਿੱਤੀ | ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਗਿਆਨੀ ਗਗਨਦੀਪ ਸਿੰਘ ਨਿਰਮਲੇ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਮਨਦੀਪ ਸਿੰਘ ਖ਼ੁਰਦ, ਨਿਰਮਲ ਆਸ਼ਰਮ ਜੰਡਾਲੀ ਖ਼ੁਰਦ ਦੇ ਜਥੇਦਾਰ ਭਾਈ ਸੁਖਦੀਪ ਸਿੰਘ ਪ੍ਰੀਤ ਨਿਰਮਲੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਚਰਨਪ੍ਰੀਤ ਸਿੰਘ ਮੋਹਰਾਣਾ, ਪ੍ਰਚਾਰਕ ਭਾਈ ਸੁਖਬੀਰ ਸਿੰਘ ਫਲੌਂਡ, ਸਾਬਕਾ ਸਿੰਘ ਸਾਹਿਬ ਗਿਆਨੀ ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਮੈਨੇਜਰ, ਪਰਮਜੀਤ ਸਿੰਘ ਪਾਂਗਲੀਆਂ, ਸੁਖਦੇਵ ਸਿੰਘ ਮਕਸੂਦੜਾ, ਮਾਸਟਰ ਹਰਜੀਤ ਸਿੰਘ ਅਢਿਆਣਾ, ਐਡਵੋਕੇਟ ਗੁਰਵਿੰਦਰ ਕੌਰ ਨਾਰੀਕੇ, ਡਾ: ਦਿਲਪ੍ਰੀਤ ਕੌਰ ਅਗੇਤਾ, ਰਜਿੰਦਰ ਸਿੰਘ ਅਗੇਤਾ, ਜਸਵੰਤ ਸਿੰਘ ਡੇਹਲੋਂ, ਸਿਮਰਜੀਤ ਸਿੰਘ ਭਾਮੀਆਂ, ਗ੍ਰੰਥੀ ਬਾਬਾ ਬਿੱਕਰ ਸਿੰਘ ਬਾਠ, ਪਰਮਜੀਤ ਸਿੰਘ ਧਲੇਰ ਤੇ ਹੋਰ ਸੇਵਾਦਾਰ ਹਾਜ਼ਰ ਸਨ |