ਅਬੋਹਰ, 4 ਅਪ੍ਰੈਲ (ਵਿਵੇਕ ਹੂੜੀਆ)-ਅਬੋਹਰ ਦੇ ਹਨੂੰਮਾਨਗੜ੍ਹ ਰੋੜ ਪੁਲ ਦੇ ਹੇਠਾਂ ਰਾਤ 2 ਕਾਰਾਂ ਵਿਚ ਹੋਈ ਜ਼ਬਰਦਸਤ ਟੱਕਰ 'ਚ ਕਾਰ 'ਚ ਸਵਾਰ ਤਿੰਨ ਲੋਕ ਜ਼ਖਮੀ ਹੋ ਗਏ ਹਨ | ਹਾਦਸੇ ਤੋਂ ਬਾਅਦ ਮੌਕੇ 'ਤੇ ਪੁੱਜੀ ਐਸ.ਐਸ.ਐਫ਼ ਦੀ ਟੀਮ ਨੇ ਤੁਰੰਤ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ | ਇਸ ਤੋਂ ਬਾਅਦ ਟਰੈਫ਼ਿਕ ਨੂੰ ਸੁਚਾਰੂ ਕਰਨ ਲਈ ਹੈਡਰੇ ਦੀ ਮਦਦ ਨਾਲ ਦੋਵਾਂ ਕਾਰਾਂ ਨੂੰ ਪਾਸੇ ਕਰਵਾਇਆ | ਜਾਣਕਾਰੀ ਦੇ ਅਨੁਸਾਰ ਰਾਤ ਦੇ ਨੇੜੇ 2:15 ਵਜੇ ਹਨੂਮਾਨਗੜ੍ਹ ਰੋਡ ਪੁਲ ਦੇ ਹੇਠਾਂ ਦੋ ਕਾਰਾਂ ਵਿਚ ਜ਼ਬਰਦਸਤ ਟੱਕਰ ਹੋ ਗਈ | ਇਸ ਦੀ ਸੂਚਨਾ ਸੁਰੱਖਿਆ ਸੁਰੱਖਿਆ ਫੋਰਸਾਂ ਦੀ ਟੀਮ ਨੂੰ ਦਿੱਤੀ | ਏ.ਐਸ.ਆਈ ਸ਼ਾਮ ਆਪਣੀ ਟੀਮ ਨਾਲ ਮੌਕੇ 'ਤੇ | ਪੁੱਜੇ | ਉਨ੍ਹਾਂ ਦੇਖਿਆ ਕਿ ਪੁਲ ਦੇ ਹੇਠ ਕਰੇਟਾ ਅਤੇ ਵਰਨਾ ਕਾਰਾਂ ਦੀ ਜ਼ਬਰਦਸਤ ਟੱਕਰ ਹੋਈ ਹੈ | ਟੱਕਰ ਇਤਨੀ ਜ਼ਿਆਦਾ ਭਿਆਨਕ ਸੀ ਕਿ ਦੋਵਾਂ ਕਾਰਾਂ ਦੇ ਏਅਰ ਬੈਗ ਖੁੱਲ੍ਹ ਗਏ | ਇਸ ਮੌਕੇ ਜ਼ਖ਼ਮੀਆਂ ਦੀ ਪਛਾਣ ਗੌਰਵ ਇਟਕਾਨ ਵਾਸੀ ਅਬੋਹਰ, ਮੁਕਤਸਰ ਨਿਵਾਸੀ ਅਵਨੀਤ ਬਜਾਜ ਅਤੇ ਤਰਨਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ |