ਫ਼ਾਜ਼ਿਲਕਾ, 4 ਅਪ੍ਰੈਲ (ਅਮਰਜੀਤ ਸ਼ਰਮਾ)-1158 ਸਹਾਇਕ ਪੋ੍ਰਫ਼ੈਸਰਾਂ ਅਤੇ ਲਾਇਬੇ੍ਰਰੀਅਨ ਵਲੋਂ ਆਪਣੀ ਮੱਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਰੱਖੀ ਗਈ ਮੀਟਿੰਗ ਪਿਛਲੀ ਵਾਰ ਵੀ ਮੁਲਤਵੀ ਕਰ ਦਿੱਤੀ ਹੈ | ਗੌਰਤਲਬ ਹੈ ਕਿ ਇਹ ਸੱਤਵਾਂ ਮੌਕਾ ਹੈ ਜਦਾੋ ਸਿੱਖਿਆ ਮੰਤਰੀ ਨੇ ਪੋ੍ਰਫ਼ੈਸਰਾਂ ਅਤੇ ਲਾਇਬੇ੍ਰਰੀਅਨਾਂ ਨੂੰ ਚੰਡੀਗੜ੍ਹ ਮੀਟਿੰਗ ਲਈ ਬੁਲਾ ਕੇ ਖੱਜਲ-ਖ਼ੁਆਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਪ੍ਰੋਫੈਸਰ ਜਸਵਿੰਦਰ ਕੋਰ, ਪ੍ਰੋਫੈਸਰ ਪਰਮਜੀਤ ਸਿੰਘ ਨੇ ਦੱਸਿਆ ਕਿ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਨੇ ਬੀਤੀ 31 ਮਾਰਚ ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿਖੇ ਹੋ ਰਹੀ ਮੁੱਖ ਮੰਤਰੀ ਦੀ ਰੈਲੀ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ | ਜਿਸ ਦਾ ਦਬਾਅ ਮੰਨਦਿਆਂ ਨੰਗਲ ਪ੍ਰਸ਼ਾਸਨ ਵਲੋਂ 2 ਅਪ੍ਰੈਲ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ ਸੀ, ਪਰ ਜਦ ਫ਼ਰੰਟ ਦੇ ਆਗੂ ਦਿੱਤੇ ਗਏ ਸਮੇਂ 'ਤੇ ਚੰਡੀਗੜ੍ਹ ਪੁੱਜੇ ਤਾਂ ਪ੍ਰਸ਼ਾਸਨ ਨੇ ਸਿੱਖਿਆ ਮੰਤਰੀ ਦੀ ਸਿਹਤ ਦਾ ਬਹਾਨਾ ਲਗਾ ਕੇ ਮੀਟਿੰਗ ਮੁਲਤਵੀ ਕਰ ਦਿੱਤੀ | ਜਦ ਕਿ ਉਸ ਸਮੇਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੰਗਲ ਦੇ ਕਿਸੇ ਧਾਰਮਿਕ ਸਮਾਗਮ 'ਚ ਆਪਣੀ ਰਾਜਨੀਤੀ ਚਮਕਾ ਰਹੇ ਸਨ | ਉਨ੍ਹਾਂ ਕਿਹਾ ਕਿ 2 ਅਪ੍ਰੈਲ ਦੀ ਮੀਟਿੰਗ ਨਾ ਹੋਣ ਦੀ ਸੁਰਤ 'ਚ ਫ਼ਾਜ਼ਿਲਕਾ ਵਿਖੇ ਹੋ ਰਹੀ ਮੁੱਖ ਮੰਤਰੀ ਦੀ ਰੈਲ਼ੀ ਦੌਰਾਨ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ | ਜਿਸ ਨੂੰ ਟਾਲ਼ਨ ਲਈ ਮੀਟਿੰਗ ਦਾ ਸਮਾਂ ਉਸੇ ਦਿਨ 11 ਵਜੇ ਤਾੋ ਬਦਲ ਕੇ 1 ਵਜੇ ਕਰ ਦਿੱਤਾ, ਪਰ ਬਾਅਦ ਵਿਚ ਮੀਟਿੰਗ ਕਰਨ ਤੋਂ ਮਨਾ ਕਰ ਦਿੱਤਾ | ਉਨ੍ਹਾਂ ਕਿਹਾ ਕਿ ਉਹ ਪਹਿਲੇ ਹੀ ਲੰਮੇ ਸਮੇਂ ਤਾੋ ਪੇ੍ਰਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ, ਪਰ ਵਾਰ-ਵਾਰ ਉਨ੍ਹਾਂ ਨੂੰ ਚੰਡੀਗੜ੍ਹ ਬੁਲਾ ਕੇ ਗੱਲਬਾਤ ਨਾ ਕਰ ਕੇ ਹੋਰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ | ਇਸ ਮੌਕੇ ਪ੍ਰੋਫੈਸਰ ਜਸਵਿੰਦਰ ਕੌਰ ਨੇ ਕਿਹਾ ਕਿ ਉਹ ਸਰੀਰਕ ਤੌਰ 'ਤੇ 100 ਪ੍ਰਤੀਸ਼ਤ ਅਪਾਹਜ ਹੈ ਅਤੇ ਵੀਲ੍ਹ ਚੇਅਰ ਤੋਂ ਬਿਨਾਂ ਕਿਧਰੇ ਵੀ ਆ ਜਾ ਨਹੀਂ ਸਕਦੀ, ਪਰ ਫਿਰ ਵੀ ਉਹ ਆਪਣੀ ਨੌਕਰੀ ਨੂੰ ਬਚਾਉਣ ਲਈ ਲੰਮੇ ਸਫ਼ਰ ਕਰਕੇ ਚੰਡੀਗੜ੍ਹ ਪਹੰੁਚਦੀ ਰਹੀ | ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਦੇ ਇਸ ਤਾਨਾਸ਼ਾਹੀ ਰਵੱਈਏ ਨੂੰ ਪੁਰਾ ਪੰਜਾਬ ਦੇਖ ਰਿਹਾ ਹੈ | ਜਿਸ ਦਾ ਖ਼ਮਿਆਜ਼ਾ ਆਉਣ ਵਾਲੀਆ ਵਿਧਾਨ ਸਭਾ ਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ | ਇਸ ਮੌਕੇ ਪੋ੍ਰਫੈਸਰ ਪਿ੍ਤਪਾਲ ਸਿੰਘ, ਨਿਰਭੈ ਸਿੰਘ, ਗੁਰਮੁਖ ਸਿੰਘ, ਕਰਮਜੀਤ ਸਿੰਘ, ਡਾ. ਹਰਜੀਤ ਸਿੰਘ, ਡਾ. ਕੁਲਦੀਪ ਸਿੰਘ, ਡਾ. ਸੋਹਿਲ, ਪ੍ਰੋ. ਅਰਸ਼ ਆਦਿ ਹਾਜ਼ਰ ਸਨ |