06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

19ਵੀਂ ਬਟਾਲੀਅਨ ਬੀ.ਐਸ.ਐਫ. ਵਲੋਂ ਪਿੰਡ ਮੁਹਾਰ ਸੋਨਾ ਵਿਖੇ ਮੁਫ਼ਤ ਹੋਮਿਓਪੈਥਿਕ ਕੈਂਪ ਲਗਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਫ਼ਾਜ਼ਿਲਕਾ, 10 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸੀਮਾ ਸੁਰੱਖਿਆ ਬਲ ਦੀ 19ਵੀਂ ਬਟਾਲੀਅਨ ਵਲੋਂ ਸਰਹੱਦੀ ਚੌਕੀ ਮੁਹਾਰ ਸੋਨਾ ਦੇ ਅਧਿਕਾਰ ਖੇਤਰ ਵਿਚ ਇੱਕ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ | ਇਹ ਕੈਂਪ ਪਿੰਡ ਮੁਹਾਰ ਸੋਨਾ ਦੇ ਸੀਨੀਅਰ ਸੈਕੰਡਰੀ ਸਕੂਲ ਨੇੜੇ ਸਥਿਤ ਵਾਲੀਬਾਲ ਮੈਦਾਨ ਵਿਚ ਲਗਾਇਆ ਗਿਆ, ਜਿਸ ਵਿਚ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਕੈਂਪ ਦਾ ਉਦਘਾਟਨ 19ਵੀਂ ਬਟਾਲੀਅਨ ਬੀ.ਐੱਸ.ਐੱਫ. ਦੇ ਕਮਾਡੈਂਟ ਮਹਿੰਦਰ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਮਾਹਿਰ ਡਾਕਟਰਾਂ ਦੀ ਟੀਮ ਵਿਚ ਸਰਕਾਰੀ ਹੋਮਿਓਪੈਥੀ ਡਿਸਪੈਂਸਰੀ ਫ਼ਾਜ਼ਿਲਕਾ ਦੇ ਡਾ.ਗੁਰਮੀਤ ਸਿੰਘ, ਸੀ.ਐੱਚ.ਸੀ.ਖੂਈ ਖੇੜਾ ਤੋਂ ਡਾ. ਆਮਨਾ ਕੰਬੋਜ ਅਤੇ ਪੰਜਾਬ ਹੋਮਿਓਪੈਥਿਕ ਵਿਭਾਗ ਦੇ ਫਾਰਮਾਸਿਸਟ ਸ਼ਾਮਲ ਸਨ | ਕੈਂਪ ਦੌਰਾਨ ਸਰਹੱਦੀ ਖੇਤਰ ਦੇ 181 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਡਾਕਟਰਾਂ ਵਲੋਂ ਮਰੀਜ਼ਾਂ ਨੂੰ ਉਨ੍ਹਾਂ ਦੀਆਂ ਬਿਮਾਰੀਆਂ ਅਨੁਸਾਰ ਹੋਮਿਓਪੈਥਿਕ ਦਵਾਈਆਂ ਵੰਡਣ ਦੇ ਨਾਲ-ਨਾਲ ਸਿਹਤਮੰਦ ਜੀਵਨ ਸ਼ੈਲੀ ਬਾਰੇ ਵੀ ਜਾਗਰੂਕ ਕੀਤਾ ਗਿਆ | ਸਥਾਨਕ ਨਿਵਾਸੀਆਂ ਨੇ ਬੀ.ਐੱਸ.ਐੱਫ.ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਅੰਮਿ੍ਤ ਸੰਚਾਰ ਸਮਾਗਮ ਦੌਰਾਨ 65 ਪ੍ਰਾਣੀ ਗੁਰੂ ਵਾਲੇ ਬਣੇ ਅਗਲੀ ਖ਼ਬਰ ਚਿੱਟੇ ਦਾ ਨਸ਼ਾ ਕਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24