06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਫ਼ਾਜ਼ਿਲਕਾ ਜ਼ਿਲ੍ਹਾ ਅਨਾਜ ਮੰਡੀ 'ਚ ਕਣਕ ਦੀ ਆਮਦ ਸ਼ੁਰੂ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਫ਼ਾਜ਼ਿਲਕਾ, 10 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹਾ ਅਨਾਜ ਮੰਡੀ ਵਿਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ | ਵੱਖ-ਵੱਖ ਪਿੰਡਾਂ ਤੋ ਕਿਸਾਨ ਆਪਣੀ ਕਣਕ ਦੀ ਫ਼ਸਲ ਨੂੰ ਲੈ ਕੇ ਮੰਡੀਆਂ ਵਿਚ ਪੁੱਜਣਾ ਸ਼ੁਰੂ ਹੋ ਗਏ ਹਨ | ਹਾਲਾਂਕਿ ਬੇਮੌਸਮੀ ਮੀਂਹ ਅਤੇ ਗੜੇਮਾਰੀ ਕਾਰਨ ਇਸ ਵਾਰ ਫ਼ਸਲ ਦਾ ਝਾੜ ਘੱਟ ਦੇਖਣ ਨੂੰ ਮਿਲ ਰਿਹਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਅਤੇ ਗੜੇਮਾਰੀ ਕਾਰਨ 5 ਤੋਂ 7 ਮਣ ਕਣਕ ਦਾ ਝਾੜ ਘੱਟ ਹੋਇਆ ਹੈ | ਫ਼ਾਜ਼ਿਲਕਾ ਦੇ ਪਿੰਡ ਓਡੀਆਂ ਤੋਂ ਆਪਣੀ ਕਣਕ ਦੀ ਫ਼ਸਲ ਲੈ ਕੇ ਮੰਡੀ ਵਿਚ ਪੁੱਜੇ ਕਿਸਾਨ ਇਕਬਾਲ ਸਿੰਘ ਨੇ ਦੱਸਿਆ ਕਿ ਉਹ 35 ਕਿੱਲਿਆਂ ਦੀ ਕਣਕ ਮੰਡੀ ਵਿਚ ਲੈ ਕੇ ਪੁੱਜੇ ਹਨ | ਉਨ੍ਹਾਂ ਦੱਸਿਆ ਕਿ ਇਸ ਵਾਰ ਮੀਂਹ ਅਤੇ ਗੜੇਮਾਰੀ ਦੀ ਮਾਰ ਫ਼ਸਲ 'ਤੇ ਪਈ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਫ਼ਸਲ 'ਤੇ ਵੀ ਗੜੇਮਾਰੀ ਹੋਈ ਸੀ | ਜਿਸ ਨਾਲ ਉਨ੍ਹਾਂ ਦੀ ਫ਼ਸਲ ਦਾ ਵੀ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਇਸ ਵਾਰ 5 ਤੋਂ 7 ਮਣ ਤੱਕ ਝਾੜ 'ਚ ਫ਼ਰਕ ਹੈ | ਉਨ੍ਹਾਂ ਕਿਹਾ ਕਿ ਜੇਕਰ 5 ਮਣ ਝਾੜ ਘਟਦਾ ਹੈ ਤਾਂ 2 ਕੁਇੰਟਲ ਕਣਕ ਦਾ ਫ਼ਰਕ ਪੈਂਦਾ ਹੈ | ਜਿਸ ਦਾ ਸਿੱਧਾ ਨੁਕਸਾਨ ਕਿਸਾਨ ਨੂੰ ਹੈ | ਇਕ ਕਿੱਲੇ ਮਗਰੋਂ ਕਿਸਾਨ ਨੂੰ 5 ਤੋਂ 10 ਹਜ਼ਾਰ ਰੁਪਏ ਦਾ ਸਿੱਧਾ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿਚ ਗੜੇਮਾਰੀ ਅਤੇ ਮੀਂਹ ਕਾਰਨ ਜ਼ਿਆਦਾ ਨੁਕਸਾਨ ਹੋਇਆ ਹੈ ਉੱਥੇ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ | ਉਸ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਇਸ ਵਾਰ ਪੈਦਾਵਾਰ ਚੰਗੀ ਹੋਵੇਗੀ ਅਤੇ ਉਹ ਆਪਣੇ ਕਰਜ਼ੇ ਦੇ ਨਾਲ-ਨਾਲ ਘਰ ਦੇ ਹੋਰ ਜ਼ਰੂਰੀ ਕੰਮ ਕਰਨਗੇ | ਪਰ ਮੌਸਮ ਦੀ ਮਾਰ ਕਿਸਾਨਾਂ ਨੂੰ ਪੈ ਗਈ ਹੈ | ਦੂਸਰੇ ਪਾਸੇ ਮੰਡੀ ਦੇ ਆੜ੍ਹਤੀ ਰਾਜ ਕੁਮਾਰ ਖੁੰਗਰ ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ਦੀ ਮਾਰ ਕਿਸਾਨਾਂ ਨੂੰ ਪਈ ਹੈ | ਪਹਿਲਾਂ ਗਰਮੀ ਜ਼ਿਆਦਾ ਹੋਈ, ਜਿਸ ਕਾਰਨ ਕਣਕ ਦਾ ਦਾਣਾ ਬਾਰੀਕ ਪੈ ਗਿਆ ਅਤੇ ਹੁਣ ਬੇਮੌਸਮੀ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਹੁਣ ਕਿਸਾਨ ਆਪਣੀ ਕਣਕ ਦੀ ਫ਼ਸਲ ਲੈ ਕੇ ਮੰਡੀਆਂ ਵਿਚ ਪੁੱਜਣਾ ਸ਼ੁਰੂ ਹੋ ਗਏ ਹਨ | ਉਨ੍ਹਾਂ ਮੰਡੀ ਦੇ ਪ੍ਰਬੰਧਾਂ ਬਾਰੇ ਕਿਹਾ ਕਿ ਮੰਡੀ ਦੇ ਪ੍ਰਬੰਧ ਜ਼ਿਆਦਾਤਰ ਠੀਕ ਹਨ ਜੋ ਕਮੀਆਂ ਸਨ ਉਸ ਸਬੰਧੀ ਮਾਰਕੀਟ ਕਮੇਟੀ ਨੂੰ ਕਿਹਾ ਗਿਆ ਹੈ, ਜੋ ਕਿ ਉਸ ਨੂੰ ਦੂਰ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜਿੱਥੇ ਇਸ ਵਾਰ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਆੜ੍ਹਤੀਆਂ ਨੂੰ ਵੀ ਇਸ ਦਾ ਨੁਕਸਾਨ ਹੋਵੇਗਾ | ਇਸ ਦੇ ਨਾਲ ਜਿੱਥੇ ਆੜ੍ਹਤੀ ਦੀ ਦਾਮੀ 'ਤੇ ਫ਼ਰਕ ਪਵੇਗਾ ਉੱਥੇ ਹੀ ਪੈਸਿਆਂ ਦੇ ਲੈਣ ਦੇਣ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ | ਕਿਸਾਨਾਂ ਦੀ ਮਿਹਨਤ 'ਤੇ ਇਸ ਵਾਰ ਕੁਦਰਤ ਦੀ ਮਾਰ ਪਈ ਹੈ ਅਤੇ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਕਣਕ ਦੀ ਖ਼ਰੀਦ ਮੰਡੀ ਵਿਚ ਸ਼ੁਰੂ ਕੀਤੀ ਜਾਵੇ ਅਤੇ ਕਿਸਾਨਾਂ ਜਲਦੀ ਵਿਹਲਾ ਕਰਕੇ ਘਰੇ ਭੇਜਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਰਿਟਾਇਰਡ ਮਿਊਾਸੀਪਲ ਕਰਮਚਾਰੀਆਂ ਨੂੰ ਈ.ਓ. ਵਲੋਂ ਬਕਾਏ ਜਲਦੀ ਦੇਣ ਦਾ ਭਰੋਸਾ ਅਗਲੀ ਖ਼ਬਰ 18ਵੇਂ ਫ਼ਾਜ਼ਿਲਕਾ ਵਿਰਾਸਤ ਮੇਲੇ ਦਾ ਸ਼ਾਨਦਾਰ ਆਗਾਜ਼
Ad Position 24