05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਰਿਚ ਕੇਅਰਿੰਗ ਨੇ ਹਰਵੀਰ ਸਿੰਘ ਕੈਨੇਡੀਅਨ ਦਾ ਪਹਿਲਾ ਜਨਮ ਦਿਨ ਅਨਾਜ ਮੰਡੀ ਦੇ ਬੱਚਿਆਂ ਨਾਲ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਅਬੋਹਰ, 10 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਰਿਚ ਕੇਅਰਿੰਗ ਦੇ ਮਾਰਕੀਟਿੰਗ ਮੈਨੇਜਰ ਅਤੇ ਕੈਮਿਸਟ ਐਸੋਸੀਏਸ਼ਨ ਸੀਤੋ ਗੰੁਨੋ੍ਹ ਦੇ ਪ੍ਰਧਾਨ ਪਰਵਿੰਦਰ ਪਾਲ ਸਿੰਘ ਰਾਜਾ ਨੇ ਆਪਣੇ ਕਨੈਡਾ ਵਾਸੀ ਦੋਹਤੇ ਦਾ ਪਹਿਲਾ ਜਨਮ ਦਿਨ ਅਨਾਜ ਮੰਡੀ ਦੀਆਂ ਝੁੱਗੀਆਂ ਵਿਚ ਰਹਿੰਦੇ ਬੱਚਿਆਂ ਨਾਲ ਮਨਾਇਆ | ਇਸ ਦੌਰਾਨ ਰਾਜਾ ਵਲੋਂ ਆਪਣੇ ਪਰਿਵਾਰ ਸਣੇ ਬੱਚਿਆਂ ਦਾ ਸ਼ਹਿਰ ਦੇ ਹੋਟਲ ਵਿਚ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਇਸ ਦੌਰਾਨ ਪਰਵਿੰਦਰ ਪਾਲ ਸਿੰਘ ਰਾਜਾ ਨੇ ਬੱਚਿਆਂ ਦੀ ਪੜ੍ਹਾਈ ਦੇ ਲਈ ਉਨ੍ਹਾਂ ਨੂੰ ਕਿੱਟਾਂ ਭੇਟ ਕਰਦੇ ਹੋਏ ਸਰੀਰਕ ਤੰਦਰੁਸਤੀ ਲਈ ਰਿਚ ਕੇਅਰਿੰਗ ਵਲੋਂ ਪ੍ਰੋਟੀਨ ਪਾਊਡਰ ਵੀ ਉਪਹਾਰ ਵਿਚ ਦਿੱਤਾ | ਅੰਤ ਵਿਚ ਉਨ੍ਹਾਂ ਆਪਣੇ ਸਟਾਫ਼ ਮੈਂਬਰ, ਪਰਿਵਾਰ ਅਤੇ ਦੋਸਤ-ਮਿੱਤਰਾਂ ਤੋਂ ਇਲਾਵਾ ਅਨਾਜ ਮੰਡੀ ਦੇ ਬੱਚਿਆਂ ਨਾਲ ਮਿਲ ਕੇ ਹਰਵੀਰ ਸਿੰਘ ਦੇ ਪਹਿਲੇ ਜਨਮ ਦਿਨ ਦਾ ਕੇਕ ਕੱਟਿਆ ਅਤੇ ਸਭ ਦਾ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਮਨਪ੍ਰੀਤ ਸਿੰਘ ਗਰੋਵਰ, ਐਡਵੋਕੇਟ ਤੇਜਿੰਦਰ ਸਿੰਘ ਖ਼ਾਲਸਾ, ਸੁਖਜਿੰਦਰ ਸਿੰਘ ਰਾਜਨ, ਗਗਨ ਚੁੱਘ, ਮਾਨ ਸਿੰਘ ਪਰੂਥੀ, ਐਡਵੋਕੇਟ ਪ੍ਰਭਜੋਤ ਸਿੰਘ ਕਾਲੜਾ, ਐਡਵੋਕੇਟ ਗੌਤਮ ਕਪੂਰ, ਐਡਵੋਕੇਟ ਹਰਮੰਦਿਰ ਪਾਲ ਸਿੰਘ ਬਜਾਜ, ਰੁਦਰਦੇਵ ਗੁੰਬਰ, ਰਮਨ ਬਰਾੜ, ਪ੍ਰੀਤ ਕੁੱਕੜ, ਮਿੱਠੂ ਕੁਮਾਰ ਆਦਿ ਤੋਂ ਇਲਾਵਾ ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੋਪੀ ਚੰਦ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਐੱਸ.ਐੱਚ.ਓ. ਸਦਰ ਫ਼ਾਜ਼ਿਲਕਾ ਵਲੋਂ ਝੂਠੇ ਮੁਕੱਦਮੇ ਦਰਜ ਕਰਨ ਖ਼ਿਲਾਫ਼ ਕਾਮਰੇਡਾਂ ਨੇ ਫੂਕਿਆ ਪੁਤਲਾ
Ad Position 24