14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਵਰਿੰਦਾਵਨ ਕਿਸ਼ਤੀ ਹਾਦਸੇ 'ਚ ਆਖ਼ਰੀ ਲਾਪਤਾ ਪੰਕਜ ਮਲਹੋਤਰਾ ਦੀ ਮਿ੍ਤਕ ਦੇਹ ਦਾ ਜਲਾਲਾਬਾਦ 'ਚ ਅੰਤਿਮ ਸੰਸਕਾਰ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਜਲਾਲਾਬਾਦ, 17 ਅਪ੍ਰੈਲ (ਕਰਨ ਚੁਚਰਾ)-ਬੀਤੇ ਦਿਨੀਂ ਵਰਿੰਦਾਵਨ ਵਿਖੇ ਕਿਸ਼ਤੀ ਡੁੱਬਣ ਨਾਲ ਮਰੇ ਸ਼ਰਧਾਲੂਆਂ ਵਿਚੋਂ ਆਖ਼ਰੀ ਲਾਪਤਾ ਹੋਏ ਜਲਾਲਾਬਾਦ ਵਾਸੀ ਪੰਕਜ ਮਲਹੋਤਰਾ ਸਪੁੱਤਰ ਸੁਖਦੇਵ ਰਾਜ ਮਲਹੋਤਰਾ ਦੀ ਮਿ੍ਤਕ ਦੇਹ ਜਲਾਲਾਬਾਦ ਪੁੱਜੀ, ਜਿੱਥੇ ਹਜ਼ਾਰਾਂ ਸੇਜਲ ਅੱਖਾਂ ਪੰਕਜ ਨੂੰ ਆਖ਼ਰੀ ਦਿਵਾਈ ਦੇਣ ਲਈ ਪੁੱਜੀਆਂ | ਜਿਵੇਂ ਹੀ ਪੰਕਜ ਮਲਹੋਤਰਾ ਦੀ ਮਿ੍ਤਕ ਦੇਹ ਜਲਾਲਾਬਾਦ ਪੁੱਜੀ ਤਾਂ ਮਾਹੌਲ ਬਿਲਕੁਲ ਗ਼ਮਗੀਨ ਬਣ ਹੋਇਆ ਸੀ | ਅਜਿਹੀ ਕੋਈ ਅੱਖ ਨਹੀਂ ਸੀ ਜੋ ਨਮ ਨਾ ਹੋਈ ਹੋਵੇ | ਦੱਸਣਯੋਗ ਹੈ ਕਿ ਬੀਤੇ ਦਿਨੀਂ ਯਮੁਨਾ ਨਦੀ 'ਚ ਕਿਸ਼ਤੀ 'ਤੇ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਹੋਈ ਕਿਸ਼ਤੀ ਅਚਾਨਕ ਪਾਣੀ ਵਿਚ ਡੁੱਬ ਗਈ ਸੀ | ਜਿਸ ਵਿਚ ਮਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 16 ਤੱਕ ਪੁੱਜ ਗਈ ਹੈ | ਮਰਨ ਵਾਲਿਆਂ ਵਿਚ ਜ਼ਿਲ੍ਹਾ ਫ਼ਾਜ਼ਿਲਕਾ ਨਾਲ ਸੰਬੰਧਿਤ ਦੋ ਸ਼ਰਧਾਲੂ ਸਨ, ਜਿਨ੍ਹਾਂ ਵਿਚੋਂ ਪੰਕਜ ਮਲਹੋਤਰਾ ਤੋਂ ਇਲਾਵਾ ਇਕ ਸ਼ਰਧਾਲੂ ਮਾਣਿਕ ਟੰਡਨ ਅਬੋਹਰ ਨਾਲ ਸੰਬੰਧਿਤ ਸੀ, ਜੋ ਕਿ ਮਿ੍ਤਕ ਪੰਕਜ ਦੀ ਮਾਸੀ ਦਾ ਬੇਟਾ ਸੀ, ਬੀਤੇ ਕਲ ਹੀ ਪਾਣੀ ਘਾਟ ਪੁਲ ਹੇਠੋਂ ਪੰਕਜ ਦੀ ਲਾਸ਼ ਬਰਾਮਦ ਹੋਈ ਹੈ | ਪੰਕਜ ਮਲਹੋਤਰਾ ਦੇ ਪਿਤਾ ਸੁਖਦੇਵ ਰਾਜ ਮਲਹੋਤਰਾ ਜੋ ਕਿ ਨਗਰ ਕੌਂਸਲ ਜਲਾਲਾਬਾਦ ਦੇ ਅਧਿਕਾਰੀ ਵਜੋਂ ਸੇਵਾਮੁਕਤ ਹੋਏ ਹਨ | ਪੰਕਜ ਮਲਹੋਤਰਾ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਇਕ ਸਟੀਲ ਕੰਪਨੀ ਵਿਚ ਬਤੌਰ ਏ.ਜੀ.ਐਮ. ਦੀ ਪੋਸਟ 'ਤੇ ਕੰਮ ਕਰਦੇ ਸਨ | ਉਹ ਸ਼ਾਦੀਸ਼ੁਦਾ ਸਨ ਅਤੇ ਉਨ੍ਹਾਂ ਦੇ ਦੋ ਛੋਟੇ ਛੋਟੇ ਬੱਚੇ ਵੀ ਹਨ | ਸ਼ੁੱਕਰਵਾਰ ਨੂੰ ਜਦੋਂ ਪੰਕਜ ਮਲਹੋਤਰਾ ਦੀ ਲਾਸ਼ ਜਲਾਲਾਬਾਦ ਪੁੱਜੀ ਤਾਂ ਹਾਜ਼ਰ ਹਜ਼ਾਰਾਂ ਦੀ ਗਿਣਤੀ ਵਿਚ ਸ਼ਹਿਰ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਪੰਕਜ ਦੀ ਮਿ੍ਤਕ ਦੇਹ ਦੇ ਆਖ਼ਰੀ ਦਰਸ਼ਨ ਕੀਤੇ ਅਤੇ ਸਥਾਨਕ ਸ਼ਿਵਪੁਰੀ ਵਿਖੇ ਬੜੇ ਗ਼ਮਗੀਨ ਮਾਹੌਲ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਮੌਕੇ ਪੁੱਜੇ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਜਿੱਥੇ ਪਰਿਵਾਰ ਨੂੰ ਦੁੱਖ ਹੈ, ਉੱਥੇ ਹੀ ਸਾਡੀ ਕੰਪਨੀ ਨੂੰ ਵੀ ਇਕ ਇਮਾਨਦਾਰ ਅਤੇ ਮਿਹਨਤੀ ਵਰਕਰ ਖੋਹਣ ਦਾ ਦੁੱਖ ਹੈ | ਉਨ੍ਹਾਂ ਕਿਹਾ ਕਿ ਕੰਪਨੀ ਹਰ ਦੁੱਖ ਸੁੱਖ ਵਿਚ ਪਰਿਵਾਰ ਨਾਲ ਖੜੇਗੀ ਅਤੇ ਕੰਪਨੀ ਦੀ ਪਾਲਿਸੀ ਮੁਤਾਬਿਕ ਹਰ ਸੰਭਵ ਮਦਦ ਪਰਿਵਾਰ ਦੀ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਦਫ਼ਤਰ ਵਿਖੇ ਸੀ.ਐਚ.ਸੀ. ਡੱਬਵਾਲਾ ਕਲਾਂ ਦੀਆਂ ਏ.ਐਨ.ਐਮਜ਼ ਨਾਲ ਅਹਿਮ ਮੀਟਿੰਗ ਅਗਲੀ ਖ਼ਬਰ ਡੀ.ਏ.ਵੀ. ਸਕੂਲ ਹਰੀਪੁਰਾ ਵਿਖੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ
Ad Position 24