ਫ਼ਾਜ਼ਿਲਕਾ, 18 ਅਪ੍ਰੈਲ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ ਫ਼ਾਜ਼ਿਲਕਾ ਪੁਲਿਸ ਨੇ ਦਾਜ ਦੀ ਮੰਗ ਕਰਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਐੱਸ ਆਈ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਰਨੈਲ ਸਿੰਘ ਪੁੱਤਰ ਰਾਮ ਸਿੰਘ ਵਾਸੀ ਫੇਸ-2, ਬਾਧਾ ਰੋਡ ਫ਼ਾਜ਼ਿਲਕਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਬਿਮਲਜੀਤ ਸਿੰਘ ਪੁੱਤਰ ਪਰਮਜੀਤ ਸਿੰਘ, ਪਰਮਜੀਤ ਸਿੰਘ ਪੰਮਾ ਪੁੱਤਰ ਸੁਰਜਣ ਸਿੰਘ, ਬਲਵਿੰਦਰ ਕੋਰ ਪਤਨੀ ਪਰਮਜੀਤ ਸਿੰਘ ਅਤੇ ਮਨਜਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਮਕਾਨ ਨੰਬਰ 32, ਜਲੰਧਰ ਵਲੋਂ ਵਿਆਹ ਦੀ ਮਿਥੀ ਤਾਰੀਖ਼ ਤੋਂ ਪਹਿਲਾਂ ਦਾਜ ਦੀ ਮੰਗ ਕੀਤੀ ਗਈ ਹੈ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਧਾਰਾ 316(2) ਬੀ.ਐਨ.ਐੱਸ ਅਤੇ 3, 4 ਡੋਅਰੀ ਪ੍ਰੋਹੀਬੀਸ਼ਨ ਐਕਟ ਦੇ ਅਧੀਨ ਮਾਮਲ ਦਰਜ ਕਰ ਲਿਆ ਹੈ |