15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਇੰਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਲਾਧੂਕਾ ਵਲੋਂ ਬਿਜਲੀ ਮੰਤਰੀ ਦਾ ਅਰਥੀ ਫ਼ੂਕ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 19-04-2026
ਮੰਡੀ ਲਾਧੂਕਾ, 18 ਅਪ੍ਰੈਲ (ਮਨਪ੍ਰੀਤ ਸਿੰਘ ਸੈਣੀ)-ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਸਬ ਡਿਵੀਜ਼ਨ ਲਾਧੂਕਾ ਵਲੋਂ ਸਟੇਟ ਕਮੇਟੀ ਦੇ ਦਿੱਤੇ ਸੰਘਰਸ਼ ਪ੍ਰੋਗਰਾਮ ਦੀ ਕੜੀ ਤਹਿਤ ਪਾਵਰ ਕਮ ਦੀ ਮੈਨੇਜਮੈਂਟ 'ਤੇ ਪੰਜਾਬ ਸਰਕਾਰ ਨਾਲ ਮੀਟਿੰਗ ਦਾ ਸਮਾਂ ਦਿੱਤਾ ਗਿਆ, ਮੀਟਿੰਗ ਵਿਚ ਮਹਿਕਮੇ ਦੀਆਂ ਜ਼ਮੀਨਾਂ ਜਾਇਦਾਦਾਂ ਨੂੰ ਵੇਚਣ ਤੋਂ ਰੋਕਣ ਲਈ ਮੁਲਾਜ਼ਮ 'ਤੇ ਪੈਨਸ਼ਨਰਾਂ ਦੀਆਂ ਮੰਨੀਆਂ ਮੰਗਾਂ ਜਿਵੇਂ ਕਿ ਡੀ.ਏ 16 ਪ੍ਰਤੀਸ਼ਤ, ਪੁਰਾਣੀ ਪੈਨਸ਼ਨ ਬਹਾਲੀ, 17-7-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਅਤੇ ਛੇਵਾਂ ਪੇ ਕਮਿਸ਼ਨ ਲਾਗੂ ਕਰਨਾ ਅਤੇ ਹੋਰ ਬਹੁਤ ਸਾਰੀਆਂ ਮੰਗਾਂ 'ਤੇ ਵਿਚਾਰ ਚਰਚਾ ਹੋਈ ਸੀ | ਪਰ ਬਿਜਲੀ ਮੰਤਰੀ ਸੰਜੀਵ ਅਰੋੜਾ ਦਾ ਜਥੇਬੰਦੀ ਦੀਆ ਮੰਗਾਂ ਪ੍ਰਤੀ ਅੜੀਅਲ ਰਵੱਈਆ ਰਿਹਾ | ਜਿਸ ਦੇ ਸਿੱਟੇ ਵਜੋਂ ਮੀਟਿੰਗ ਬੇਸਿੱਟਾ ਰਹੀ ਅਤੇ ਆਗੂਆਂ ਵਲੋਂ ਉਦਯੋਗ ਭਵਨ ਚੰਡੀਗੜ੍ਹ ਦੇ ਬਾਹਰ ਰੋਸ ਵਜੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਐਲਾਨ ਕੀਤਾ ਗਿਆ ਕਿ ਪੂਰੇ ਪੰਜਾਬ ਵਿਚ ਡਿਵੀਜ਼ਨ/ਸਬ ਡਿਵੀਜ਼ਨ ਪੱਧਰ 'ਤੇ ਬਿਜਲੀ ਮੰਤਰੀ ਦਾ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਜਾਵੇਗਾ | ਜਿਸ ਦੇ ਤਹਿਤ ਸਬ ਡਿਵੀਜ਼ਨ ਲਾਧੂਕਾ ਵਿਖੇ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ | ਇਸ ਸੰਬੋਧਨ ਕਰਦਿਆਂ ਕਿਹਾ ਕਿ ਸੰਘਰਸ਼ ਪ੍ਰੋਗਰਾਮ ਦੀ ਲੜੀ ਵਿਚ ਚੱਲ ਰਿਹਾ ਵਰਕ ਟੂ ਰੂਲ ਜਾਰੀ ਰਹੇਗਾ | 21 ਅਪ੍ਰੈਲ ਨੂੰ ਸਾਂਝੇ ਮੋਰਚੇ ਦੀ ਲੁਧਿਆਣਾ ਵਿਖੇ ਹੋਣ ਵਾਲੀ ਮੀਟਿੰਗ ਵਿਚ ਜੋ ਵੀ ਸੰਘਰਸ਼ ਪ੍ਰੋਗਰਾਮ ਉਲੀਕਿਆ ਜਾਵੇਗਾ ਉਨ੍ਹਾਂ ਨੂੰ ਪੂਰਨ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ | ਇਸ ਸੰਘਰਸ਼ ਪ੍ਰੋਗਰਾਮ ਦੌਰਾਨ ਸਨਅਤੀ ਅਮਨ ਸ਼ਾਂਤੀ ਭੰਗ ਹੋਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰ ਕਮ ਦੀ ਮੈਨੇਜਮੈਂਟ ਦੀ ਹੋਵੇਗੀ | ਇਸ ਮੌਕੇ 'ਤੇ ਸ਼ਤਰੂਘਨ, ਮਸਟੇਟ ਸਿੰਘ, ਨਵਕਰਨ ਸਿੰਘ, ਰਮੇਸ਼ ਕੁਮਾਰ ਪਰਮਪਾਲ ਸਿੰਘ,ਮਨਜੋਤ ਸਿੰਘ, ਭੀਮ ਸੈਨ, ਹੰਸਾ ਸਿੰਘ, ਜਗਦੀਪ ਸਿੰਘ, ਸਾਜਨ ਕੰਬੋਜ, ਨੀਲਮ ਰਾਣੀ, ਪ੍ਰੀਤ ਰਾਣੀ, ਕਿਰਨ ਬਾਲਾ ਨੇ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਸਿੱਖਿਆ ਮੰਡਲ ਪੰਜਾਬ ਪ੍ਰਾਂਤ ਵਲੋਂ 57ਵੇਂ ਸਥਾਪਨਾ ਦਿਵਸ ਮੌਕੇ ਕਰਵਾਇਆ ਸੈਮੀਨਾਰ ਅਗਲੀ ਖ਼ਬਰ ਦਾਜ ਦੀ ਮੰਗ ਕਰਨ ਦੇ ਦੋਸ਼ 'ਚ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24