07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਅਬੋਹਰ ਦੇ ਸਰਕਾਰੀ ਹਸਪਤਾਲ 'ਚ ਬਾਂਦਰ ਨੇ ਦਿਨ ਭਰ ਮਰੀਜ਼ਾਂ ਅਤੇ ਸਟਾਫ਼ ਨੂੰ ਵਖਤ 'ਚ ਪਾਇਆ

Ad Position 21
No active advertisement
ਅਜੀਤ ਡੈਸਕ 23-04-2026
ਅਬੋਹਰ, 22 ਅਪ੍ਰੈਲ (ਬਰਾੜ)-ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਇਕ ਬਾਂਦਰ ਨੇ ਦਿਨ ਭਰ ਮਰੀਜ਼ਾਂ ਅਤੇ ਸਟਾਫ਼ ਨੂੰ ਵਖਤ ਨੂੰ ਪਾਈ ਰੱਖਿਆ ਪਰ ਬਾਂਦਰ ਨੂੰ ਫੜਨ ਲਈ ਨਾ ਤਾਂ ਜੰਗਲਾਤ ਵਿਭਾਗ ਨੇ ਨਾ ਹੀ ਨਗਰ ਨਿਗਮ ਨੇ ਅਤੇ ਨਾ ਹੀ ਪ੍ਰਸ਼ਾਸਨ ਨੇ ਕੋਈ ਦਿਲਚਸਪੀ ਦਿਖਾਈ | ਐੱਸ.ਐਮ.ਓ.ਸੁਰੇਸ਼ ਕੰਬੋਜ ਨੇ ਦੱਸਿਆ ਕਿ ਅੱਜ ਸਰਕਾਰੀ ਹਸਪਤਾਲ ਵਿਚ ਇਕ ਬਾਂਦਰ ਆ ਗਿਆ ਜੋ ਲਗਭਗ ਸਾਰੇ ਵਾਰਡਾਂ ਅਤੇ ਹਸਪਤਾਲ ਵਿਚ ਭੜਥੂ ਪਾਉਂਦਾ ਰਿਹਾ | ਉਨ੍ਹਾਂ ਦੱਸਿਆ ਕਿ ਬਾਂਦਰ ਕਈ ਮਰੀਜ਼ਾਂ ਦੀਆਂ ਦਵਾਈਆਂ ਖੋਹ ਕੇ ਲੈ ਗਿਆ, ਕਈ ਮਰੀਜ਼ਾਂ ਦੀਆਂ ਬੋਤਲਾਂ ਵੀ ਉਤਾਰ ਦਿੱਤੀਆਂ | ਹਸਪਤਾਲ ਦੀ ਓ.ਪੀ.ਡੀ.ਦੇ ਕੰਪਿਊਟਰ ਵੀ ਭੰਨ ਦਿੱਤੇ | ਐੱਸ.ਐਮ.ਓ.ਸੁਰੇਸ਼ ਕੰਬੋਜ ਨੇ ਦੱਸਿਆ ਕਿ ਸ਼ਾਮ ਹੋਣ ਤੱਕ ਵੀ ਇਹ ਬਾਂਦਰ ਹਸਪਤਾਲ ਵਿਚ ਘੁੰਮ ਰਿਹਾ ਸੀ | ਅਜਿਹੇ ਵਿਚ ਮਰੀਜ਼ ਅਤੇ ਸਟਾਫ਼ ਕਾਫ਼ੀ ਡਰੇ ਹੋਏ ਸਨ | ਜਦੋਂ ਇਸ ਸਬੰਧ ਵਿਚ ਐੱਸ.ਡੀ.ਐਮ.ਰਵਿੰਦਰ ਸਿੰਘ ਅਰੋੜਾ ਨਾਲ ਗੱਲਬਾਤ ਕਰਨੀ ਚਾਹੀ ਤਾਂ ਵਾਰ-ਵਾਰ ਫ਼ੋਨ ਕਰਨ 'ਤੇ ਵੀ ਉਨ੍ਹਾਂ ਫ਼ੋਨ ਹੀ ਨਹੀਂ ਚੁੱਕਿਆ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਲਾਭ ਪਹਿਲਾਂ ਬਣੇ ਐੱਸ.ਸੀ ਸਰਟੀਫਿਕੇਟ 'ਤੇ ਵੀ ਮਿਲਣਾ ਯੋਗ ਹੋਵੇਗਾ-ਵਧੀਕ... ਅਗਲੀ ਖ਼ਬਰ ਸੜਕ ਹਾਦਸੇ 'ਚ ਅÏਰਤ ਦੀ ਮੌਤ
Ad Position 24