ਜਲਾਲਾਬਾਦ, 25 ਅਪ੍ਰੈਲ (ਜਤਿੰਦਰ ਪਾਲ ਸਿੰਘ)-ਪੰਜਾਬ ਪੁਲਿਸ ਵਲੋਂ ਨਸ਼ੇ ਵਿਰੁੱਧ ਅਤੇ ਸਮਗਲਰਾਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ ਗੁਰਮੀਤ ਸਿੰਘ ਦੀ ਅਗਵਾਈ ਹੇਠ ਜਲਾਲਾਬਾਦ ਦੀ ਗੋਬਿੰਦ ਨਗਰੀ ਵਿਚ ਕਾਸੋ ਆਪ੍ਰੇਸ਼ਨ ਤਹਿਤ ਸ਼ੱਕੀ ਵਿਅਕਤੀਆਂ ਦੇ ਘਰ ਦੀ ਗਹਿਰੀ ਜਾਂਚ ਕੀਤੀ ਗਈ¢ ਇਸ ਆਪ੍ਰੇਸ਼ਨ ਵਿਚ ਐੱਸ.ਐੱਸ.ਪੀ ਫ਼ਾਜ਼ਿਲਕਾ ਗੁਰਮੀਤ ਸਿੰਘ ਖ਼ੁਦ ਸ਼ਾਮਲ ਰਹੇ, ਉੱਥੇ ਉਨ੍ਹਾਂ ਦੇ ਨਾਲ ਡੀ.ਐੱਸ.ਪੀ.ਜਲਾਲਾਬਾਦ ਗੁਰਸੇਵਕ ਸਿੰਘ ਬਰਾੜ, ਥਾਣਾ ਸਿਟੀ ਜਲਾਲਾਬਾਦ ਐੱਸ.ਐੱਚ.ਓ ਅੰਗਰੇਜ਼ ਕੁਮਾਰ, ਥਾਣਾ ਸਦਰ ਜਲਾਲਾਬਾਦ ਐੱਸ.ਐੱਚ.ੳ ਸ਼ਿਮਲਾ ਰਾਣੀ, ਥਾਣਾ ਵੈਰੋਂ ਕਾ ਐੱਸ.ਐੱਚ.ਓ ਪਰਮਜੀਤ ਸਿੰਘ ਦਰੋਗ਼ਾ, ਐੱਸ.ਐੱਚ.ਓ ਥਾਣਾ ਅਮੀਰ ਖ਼ਾਸ ਜੁਗਰਾਜ ਸਿੰਘ ਅਤੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਹਾਜ਼ਰ ਸਨ¢ ਕਈ ਘੰਟੇ ਚੱਲੇ ਇਸ ਆਪ੍ਰੇਸ਼ਨ ਦੌਰਾਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਇਲਾਕੇ ਦੇ ਸ਼ੱਕੀ ਥਾਵਾਂ, ਸ਼ੱਕੀ ਘਰਾਂ ਅਤੇ ਖ਼ਾਲੀ /ਖੰਡਰ ਇਮਾਰਤਾਂ 'ਚ ਦੀ ਤਲਾਸ਼ੀ ਵੀ ਲਈ ਗਈ¢ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਕਾਸੋ ਆਪ੍ਰੇਸ਼ਨ ਤਹਿਤ ਉਨ੍ਹਾਂ ਥਾਵਾਂ ਦੀ ਜਾਂਚ ਕੀਤੀ ਗਈ ਹੈ, ਜਿੱਥੇ ਪਹਿਲਾਂ ਨਸ਼ਾ ਸੇਵਨ ਕਰਨ ਵਾਲਿਆਂ ਦੇ ਇਕੱਠੇ ਹੋਣ ਦੀਆਂ ਸ਼ਿਕਾਇਤਾਂ ਮਿਲਦੀਆਂ ਰਹੀਆਂ ਹਨ¢ ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਈ ਅਜਿਹੀਆਂ ਖ਼ਾਲੀ ਖੰਡਰ ਇਮਾਰਤਾਂ ਅਤੇ ਸੁੰਨੀਆਂ ਥਾਵਾਂ ਨੂੰ ਵੀ ਖੰਘਾਲਿਆ ਗਿਆ ਜਿੱਥੇ ਕਿ ਅਪਰਾਧਿਕ ਤੱਤਾਂ ਦੇ ਛੁਪਣ ਜਾਂ ਗ਼ੈਰਕਾਨੰੂਨੀ ਗਤੀਵਿਧੀਆਂ ਕਰਨ ਦੇ ਸੰਕੇਤ ਮਿਲਦੇ ਰਹੇ ਹਨ¢ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਾਸੋ ਆਪ੍ਰੇਸ਼ਨਾਂ ਦਾ ਮੁੱਖ ਉਦੇਸ਼ ਨਸ਼ੇ ਦੀ ਲੱਤ ਨਾਲ ਜੁੜੇ ਤੱਤਾਂ 'ਤੇ ਨਕੇਲ ਕੱਸਣਾ ਅਤੇ ਇਲਾਕੇ ਵਿਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨਾ ਹੈ¢ ਉਨ੍ਹਾਂ ਕਿਹਾ ਕਿ ਜਿੱਥੇ ਵੀ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਉੱਥੇ ਤੁਰੰਤ ਕਾਰਵਾਈ ਕਰਦੇ ਹੋਏ ਸਰਚ ਅਭਿਆਨ ਚਲਾਇਆ ਜਾਂਦਾ ਹੈ ਤਾਂ ਜੋ ਅਪਰਾਧਿਕ ਗਤੀਵਿਧੀਆਂ ਨੂੰ ਸ਼ੁਰੂ 'ਚ ਹੀ ਰੋਕਿਆ ਜਾ ਸਕੇ¢ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਕਾਸੋ ਆਪ੍ਰੇਸ਼ਨ ਲਗਾਤਾਰ ਜਾਰੀ ਰਹਿਣਗੇ ਅਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ¢ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਆਪਣੇ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ¢ ਇਸ ਮੌਕੇ ਟਰੈਫ਼ਿਕ ਇੰਚਾਰਜ ਸੂਰਜ ਭਾਨ ਤੇ ਪੁਲਿਸ ਮੁਲਾਜ਼ਮ ਵੱਡੀ ਗਿਣਤੀ 'ਚ ਹਾਜ਼ਰ ਸਨ¢