15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਟੈਕਨੀਕਲ ਸਰਵਿਸ ਯੂਨੀਅਨ ਮੰਡਲ ਅਬੋਹਰ ਵਲੋਂ ਐਸ.ਡੀ.ਓ. ਉਪ ਮੰਡਲ-2 ਅਬੋਹਰ ਖ਼ਿਲਾਫ਼ ਧਰਨਾ

Ad Position 21
No active advertisement
ਅਜੀਤ ਡੈਸਕ 28-04-2026
ਅਬੋਹਰ, 27 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਟੈਕਨੀਕਲ ਸਰਵਿਸ ਯੂਨੀਅਨ ਮੰਡਲ ਅਬੋਹਰ ਵਲੋਂ ਐੱਸ.ਡੀ.ਓ ਉਪ ਮੰਡਲ ਨੰਬਰ-2 ਅਬੋਹਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਧਰਨਾ ਦਿੱਤਾ ਗਿਆ | ਇਸ ਸੰਬੰਧੀ ਪੈੱ੍ਰਸ ਨੂੰ ਬਿਆਨ ਜਾਰੀ ਕਰਦੇ ਹੋਏ ਸਕੱਤਰ ਜਰਨੈਲ ਸਿੰਘ ਨੇ ਦੱਸਿਆ ਕਿ ਸਾਥੀ ਪ੍ਰਦੀਪ ਕੁਮਾਰ ਜੋ ਮਮਦੋਟ ਤੋਂ ਆਪਣੀ ਬਦਲੀ ਕਰਵਾ ਕੇ ਆਪਣੇ ਪਿੰਡ ਦੇ ਨੇੜੇ ਉਪ ਮੰਡਲ ਨੰਬਰ-2 ਵਿਖੇ ਆਇਆ ਸੀ, ਆਉਂਦੇ ਹੀ ਉਸ ਨੂੰ ਸੀਤੋ ਏਰੀਏ ਵਿਚ ਲਗਾ ਦਿੱਤਾ ਗਿਆ ਅਤੇ 10 ਮਹੀਨੇ ਬਾਅਦ ਉਸ ਨੇ ਆਪਣੀ ਪ੍ਰਵੈਸ਼ਨ ਸਮੇਂ ਤੋਂ ਘੱਟ ਤਨਖ਼ਾਹ ਹੋਣ ਕਾਰਨ ਲੋਕਲ ਏਰੀਏ ਵਿਚ ਆਰਡਰ ਕਰਨ ਦੀ ਬੇਨਤੀ ਕੀਤੀ ਸੀ ਤਾਂ ਐੱਸ.ਡੀ.ਓ ਉਪ ਮੰਡਲ ਨੰਬਰ-2 ਵਲੋਂ ਡਿਊਟੀ ਆਉਣ ਦੇ ਬਾਵਜੂਦ ਗੈਰ ਹਾਜ਼ਰ ਕਰ ਦਿੱਤਾ ਗਿਆ | ਜਥੇਬੰਦੀ ਵਲੋਂ ਇੰਚਾਰਜ ਜੇ.ਈ ਨੂੰ ਕਹਿ ਕੇ ਡਿਊਟੀ ਜੁਆਇਨ ਕਰਵਾਈ ਤਾਂ ਐੱਸ.ਡੀ.ਓ ਉਪ ਮੰਡਲ ਨੰਬਰ-2 ਵਲੋਂ ਉਸ ਨੂੰ ਜਬਰੀ ਲਗਾਤਾਰ ਗੈਰ ਹਾਜ਼ਰ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਹੈੱਡ ਆਫ਼ਿਸ ਪਟਿਆਲਾ ਤੋਂ ਆਰਡਰ ਲੈਣ ਬਾਰੇ ਕਿਹਾ ਜਾ ਰਿਹਾ ਹੈ | ਜਿਸ ਦੇ ਵਿਰੋਧ ਵਿਚ ਟੈਕਨੀਕਲ ਸਰਵਿਸ ਯੂਨੀਅਨ ਮੰਡਲ ਅਬੋਹਰ ਵਲੋਂ ਅੱਜ ਉਪ ਮੰਡਲ ਨੰਬਰ-2 ਅੱਗੇ ਧਰਨਾ ਦਿੱਤਾ ਗਿਆ | ਜਿਸ ਵਿਚ ਟੈਕਨੀਕਲ ਸਰਵਿਸ ਯੂਨੀਅਨ, ਐਮ.ਐੱਸ.ਯੂ, ਠੇਕਾ ਮੁਲਾਜ਼ਮ ਜਥੇਬੰਦੀ, ਪੈਨਸ਼ਨਰ ਐਸੋਸੀਏਸ਼ਨ, ਤਾਲਮੇਲ ਸੰਘਰਸ਼ ਕਮੇਟੀ, ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਜਥੇਬੰਦੀਆਂ ਤੋਂ ਇਲਾਵਾ ਕਲਾਸ ਫ਼ਾਰ ਯੂਨੀਅਨ, ਪੀ.ਡਬਲਯੂ.ਡੀ ਫ਼ੀਲਡ ਅਤੇ ਵਰਕਸ਼ਾਪ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ | ਇਸ ਦੌਰਾਨ ਸ਼ੰਕਰ ਲਾਲ, ਮਾਇਆ ਪ੍ਰਕਾਸ਼, ਰਜਿੰਦਰ ਕੁਮਾਰ, ਉਰਮਿੰਦਰ ਸਿੰਘ, ਇਕਬਾਲ ਸਿੰਘ, ਨੋਪਾ ਰਾਮ, ਸਰਬਜੀਤ ਸਿੰਘ, ਰਵਿੰਦਰ ਬਾਜਵਾ, ਬਰਜਿੰਦਰ ਸ਼ਰਮਾ, ਸੰਦੀਪ ਸ਼ਰਮਾ, ਕੁਲਵੰਤ ਸਿੰਘ, ਜਗਤਾਰ ਸਿੰਘ, ਜਤਿੰਦਰ ਕੁਮਾਰ, ਇਕਬਾਲ ਸਿੰਘ, ਜਰਨੈਲ ਸਿੰਘ, ਸੁਰੇਸ਼ ਸਿੰਘ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਤੀਸਰੀ ਵਾਰ ਆਤਮ ਹੱਤਿਆ ਕਰਨ ਲਈ ਪੁੱਜੇ ਨੌਜਵਾਨ ਨੂੰ ਐਸ.ਐਸ.ਐਫ. ਟੀਮ ਨੇ ਬਚਾਇਆ ਅਗਲੀ ਖ਼ਬਰ ਸੁਨਿਆਰੇ ਦੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾਂ, ਲੱਖਾਂ ਦੇ ਗਹਿਣੇ ਤੇ ਨਕਦੀ ਕੀਤੀ ਚੋਰੀ
Ad Position 24