20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਾਹੇਸ਼ਵਰੀ ਮਹਿਲਾ ਮੰਡਲ ਫ਼ਾਜ਼ਿਲਕਾ ਨੇ ਸਕੂਲਾਂ 'ਚ ਵੰਡੀ ਸਮੱਗਰੀ

Ad Position 21
No active advertisement
ਅਜੀਤ ਡੈਸਕ 02-05-2026
ਫ਼ਾਜ਼ਿਲਕਾ,1 ਮਈ (ਅਮਰਜੀਤ ਸ਼ਰਮਾ)-ਪੰਜਾਬ ਹਰਿਆਣਾ ਪ੍ਰਦੇਸ਼ਿਕ ਮਹਾਂਸਭਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਹੇਸ਼ਵਰੀ ਮਹਿਲਾ ਮੰਡਲ ਫ਼ਾਜ਼ਿਲਕਾ ਵਲੋਂ ਬੁੱਧ ਪੂਰਨਿਮਾ ਦੇ ਪਵਿੱਤਰ ਦਿਹਾੜੇ 'ਤੇ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ¢ ਨਵ-ਨਿਯੁਕਤ ਪ੍ਰਧਾਨ ਰਿਸ਼ਿਤਾ ਪੇੜੀਵਾਲ ਅਤੇ ਸਕੱਤਰ ਨੰਦਾ ਪੇੜੀਵਾਲ ਦੀ ਅਗਵਾਈ ਹੇਠ ਸੰਗਠਨ ਦੇ ਨਵੇਂ ਸੈਸ਼ਨ ਦਾ ਇਹ ਪਹਿਲਾ ਪ੍ਰੋਗਰਾਮ ਸਫਲਤਾਪੂਰਵਕ ਨੇਪਰੇ ਚੜਿ੍ਹਆ¢ ਇਸ ਦÏਰਾਨ ਮੰਡਲ ਦੀਆਂ ਮੈਂਬਰਾਂ ਨੇ ਸਨਾਤਨ ਧਰਮ ਸਕੂਲ, ਆਰੀਆ ਪੁੱਤਰੀ ਸਕੂਲ ਅਤੇ ਸਤਸੰਗ ਐਲੀਮੈਂਟਰੀ ਸਕੂਲ ਦਾ ਦÏਰਾ ਕੀਤਾ¢ ਪ੍ਰੋਗਰਾਮ ਦÏਰਾਨ ਬੱਚਿਆਂ ਨੂੰ ਮਾਨਸਿਕ ਸ਼ਾਂਤੀ ਅਤੇ ਇਕਾਗਰਤਾ ਵਧਾਉਣ ਲਈ ਮੈਡੀਟੇਸ਼ਨ ਦਾ ਅਭਿਆਸ ਕਰਵਾਇਆ ਗਿਆ¢ ਇਸ ਦੇ ਨਾਲ ਹੀ ਬੱਚਿਆਂ ਦੀ ਸਹਾਇਤਾ ਲਈ 400 ਕਿਤਾਬਾਂ ਅਤੇ ਫਰੂਟੀ ਦਾ ਪ੍ਰਸਾਦ ਵੀ ਵੰਡਿਆ ਗਿਆ¢ ਇਸ ਸੇਵਾ ਕਾਰਜ ਵਿਚ ਸਨੇਹ ਸ਼ਾਰਦਾ, ਮੇਘਨਾ ਪੇੜੀਵਾਲ, ਮਧੂ ਪੇੜੀਵਾਲ, ਸੰਗੀਤਾ ਪੇੜੀਵਾਲ, ਮੀਨੂ ਬਿਹਾਨੀ, ਸਰੋਜ ਸ਼ਾਰਦਾ ਅਤੇ ਸ਼ਕੁੰਤਲਾ ਸੋਮਾਨੀ ਨੇ ਵਿਸ਼ੇਸ਼ ਯੋਗਦਾਨ ਪਾਇਆ¢
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਸੈਦੋ ਕੇ ਵਿਖੇ ਬਿਜ਼ਨਸ ਬਲਾਸਟਰ ਮੇਲੇ ਦਾ ਆਯੋਜਨ ਅਗਲੀ ਖ਼ਬਰ ਅਰੁਣ ਨਾਰੰਗ ਨੇ ਮਜ਼ਦੂਰ ਦਿਵਸ ਮੌਕੇ ਮਜ਼ਦੂਰਾਂ ਦਾ ਕੀਤਾ ਸਨਮਾਨ
Ad Position 24