11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਉੱਤਰਾਖੰਡ ਦੇ ਵਿਅਕਤੀ ਨੂੰ ਫ਼ਾਜ਼ਿਲਕਾ ਤੋਂ ਨਿਕਲੀ 3 ਲੱਖ ਦੀ ਲਾਟਰੀ

Ad Position 21
No active advertisement
ਅਜੀਤ ਡੈਸਕ 03-05-2026
ਫ਼ਾਜ਼ਿਲਕਾ, 2 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਮਸ਼ਹੂਰ 'ਰੂਪ ਚੰਦ ਲਾਟਰੀ' ਦੀ ਦੁਕਾਨ ਇਕ ਵਾਰ ਫਿਰ ਕਿਸਮਤ ਬਦਲਣ ਵਾਲੀ ਸਾਬਤ ਹੋਈ ਹੈ | ਇਸ ਵਾਰ ਖ਼ੁਸ਼ਕਿਸਮਤੀ ਦਾ ਸਿਤਾਰਾ ਫ਼ਾਜ਼ਿਲਕਾ ਤੋਂ ਕਰੀਬ 700 ਕਿੱਲੋਮੀਟਰ ਦੂਰ ਉੱਤਰਾਖੰਡ ਦੇ ਕਾਸ਼ੀਪੁਰ 'ਚ ਚਮਕਿਆ ਹੈ | ਪੰਜਾਬ ਸਟੇਟ ਡੀਅਰ ਮੰਥਲੀ ਲਾਟਰੀ ਦੇ ਨਤੀਜਿਆਂ ਵਿਚ ਕਾਸ਼ੀਪੁਰ ਨਿਵਾਸੀ ਬਲਬੀਰ ਸਿੰਘ ਨੇ 3 ਲੱਖ ਰੁਪਏ ਦਾ ਦੂਜਾ ਇਨਾਮ ਜਿੱਤਿਆ | ਦੁਕਾਨ ਦੇ ਸੰਚਾਲਕ ਬੌਬੀ ਬਵੇਜਾ ਨੇ ਦੱਸਿਆ ਕਿ ਜੇਤੂ ਬਲਬੀਰ ਸਿੰਘ ਨੇ ਇਹ ਟਿਕਟ ਆਨਲਾਈਨ ਜਾਂ ਫ਼ੋਨ 'ਤੇ ਨਹੀਂ ਮੰਗਵਾਈ ਸੀ, ਸਗੋਂ ਉਹ ਖ਼ੁਦ ਉੱਤਰਾਖੰਡ ਤੋਂ ਫ਼ਾਜ਼ਿਲਕਾ ਆਏ ਸਨ ਅਤੇ ਦੁਕਾਨ 'ਤੋਂ ਟਿਕਟ ਖ਼ਰੀਦ ਕੇ ਵਾਪਸ ਗਏ ਸਨ | ਜਦੋਂ ਡਰਾਅ ਨਿਕਲਿਆ ਤਾਂ ਬੌਬੀ ਬਵੇਜਾ ਨੇ ਫ਼ੋਨ ਰਾਹੀਂ ਉਨ੍ਹਾਂ ਨੂੰ ਲਖਪਤੀ ਬਣਨ ਦੀ ਖ਼ੁਸ਼ਖ਼ਬਰੀ ਦਿੱਤੀ | ਇਹ ਖ਼ਬਰ ਸੁਣ ਕੇ ਬਲਬੀਰ ਸਿੰਘ ਮੁੜ ਫ਼ਾਜ਼ਿਲਕਾ ਪਹੁੰਚੇ | ਇਸ ਵੱਡੀ ਜਿੱਤ ਦੀ ਖ਼ੁਸ਼ੀ ਵਿਚ ਮਹਿਰੀਆਂ ਬਾਜ਼ਾਰ ਸਥਿਤ ਰੂਪ ਚੰਦ ਲਾਟਰੀ ਦੀ ਦੁਕਾਨ 'ਤੇ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ ਅਗਲੀ ਖ਼ਬਰ ਰੇਡੀਐਂਟ ਪਬਲਿਕ ਸਕੂਲ ਵਿਖੇ ਮਜ਼ਦੂਰ ਦਿਵਸ ਮੌਕੇ ਵਿਸ਼ੇਸ਼ ਸਮਾਰੋਹ ਦਾ ਆਯੋਜਨ
Ad Position 24