12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸੰਦੀਪ ਪਾਠਕ ਉੱਤੇ ਕਾਰਵਾਈ ਕਾਨੂੰਨ ਅਨੁਸਾਰ ਹੋਈ ਹੈ-ਵਿਧਾਇਕ ਗੋਲਡੀ ਕੰਬੋਜ

Ad Position 21
No active advertisement
ਅਜੀਤ ਡੈਸਕ 03-05-2026
ਮੰਡੀ ਅਰਨੀਵਾਲਾ, 2 ਮਈ (ਨਿਸ਼ਾਨ ਸਿੰਘ ਮੋਹਲ਼ਾ)-ਰਾਜ ਸਭਾ ਦੇ ਮੈਂਬਰ ਅਤੇ ਆਮ ਆਦਮੀ ਨੂੰ ਛੱਡ ਕੇ ਬੀ.ਜੇ.ਪੀ ਵਿਚ ਸ਼ਾਮਿਲ ਹੋਏ ਸੰਦੀਪ ਪਾਠਕ ਉੱਪਰ ਦਰਜ ਹੋਏ ਮੁਕੱਦਮੇ ਨੂੰ ਲੈ ਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਜੇਕਰ ਕੋਈ ਗ਼ਲਤ ਕੰਮ ਕਰੇਗਾ ਉਸ ਉੱਤੇ ਕਾਰਵਾਈ ਬਣਦੀ ਹੈ | ਉਨ੍ਹਾਂ ਕਿਹਾ ਕਿ ਚਾਹੇ ਕੋਈ ਛੋਟਾ ਹੈ ਚਾਹੇ ਕੋਈ ਵੱਡਾ ਆਗੂ, ਕਾਨੂੰਨ ਸਭ ਲਈ ਇਕੋ ਜਿਹਾ ਹੈ | ਇਨ੍ਹਾਂ ਨੇ ਵਿਰੋਧੀ ਧਿਰਾਂ ਵਲੋਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉੱਤੇ ਵਿਧਾਨ ਸਭਾ ਵਿਚ ਸ਼ਰਾਬ ਪੀ ਕੇ ਆਉਣ ਦੇ ਲਾਏ ਦੋਸ਼ਾਂ 'ਤੇ ਸਫ਼ਾਈ ਦਿੰਦਿਆਂ ਕਿਹਾ ਸੀ ਕਿ ਵਿਰੋਧੀ ਧਿਰ ਕੋਲ ਕੋਈ ਮੁੱਦਾ ਨਹੀਂ ਹੈ | ਪਹਿਲਾਂ ਉਹ ਵਿਸ਼ੇਸ਼ ਇਜਲਾਸ ਨੂੰ ਅਹਿਮੀਅਤ ਨਹੀਂ ਦਿੰਦੇ ਰਹੇ | ਗੋਲਡੀ ਕੰਬੋਜ ਨੇ ਕਿਹਾ ਕਿ ਵਿਰੋਧੀ ਧਿਰਾਂ ਦਾ ਡੋਪ ਟੈੱਸਟ ਹੋਣਾ ਜ਼ਰੂਰੀ ਹੈ | ਕਿਉਂਕਿ ਪਤਾ ਲੱਗ ਜਾਵੇਗਾ ਕਿ ਕਿਹੜਾ ਕੀ ਕੁੱਝ ਖਾ ਕੇ ਆਉਂਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਉੱਤੇ ਦੋਸ਼ ਲਾਉਣੇ ਚੰਗੀ ਗੱਲ ਨਹੀਂ ਹੈ, ਜੋ ਕੰਮ ਮੁੱਖ ਮੰਤਰੀ ਨੇ ਕੀਤੇ ਹਨ ਉਹ ਅਜੇ ਤੱਕ ਇਤਿਹਾਸ ਵਿਚ ਕਿਸੇ ਵੀ ਮੁੱਖ ਮੰਤਰੀ ਨਹੀਂ ਨਹੀਂ ਕੀਤੇ | ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਪ੍ਰਧਾਨ ਹੈਪੀ ਸੰਧੂ, ਬਲਜਿੰਦਰ ਸਿੰਘ ਮੂਲਿਆਂਵਾਲੀ, ਜ਼ਿਲ੍ਹਾ ਪਰਿਸ਼ਦ ਮੈਂਬਰ ਗੁਰਵੀਰ ਸਿੰਘ, ਅਵਿਨਾਸ਼ ਚੰਦਰ ਸਰਪੰਚ ਡੱਬਵਾਲਾ ਕਲਾ, ਬਲਦੇਵ ਰਾਜ ਝੋਟਿਆਂ ਵਾਲੀ, ਮੰਗਾ ਚਿਰਾਗ਼ਾ, ਰਾਜਾ ਰਾਮ ਕੰਧਵਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੰਡੀ ਲਾਧੂਕਾ ਦੀ ਅਨਾਜ ਮੰਡੀ ਵਿਚ ਲੱਗੇ ਕਣਕ ਦੀਆਂ ਬੋਰੀਆਂ ਦੇ ਅੰਬਾਰ ਅਗਲੀ ਖ਼ਬਰ ਕਾਂਗਰਸ ਜ਼ਿਲ੍ਹਾ ਪ੍ਰਧਾਨ ਸਿੱਧੂ ਸਨਮਾਨਿਤ
Ad Position 24