12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਜਲਾਲਾਬਾਦ ਵਾਸੀਆਂ ਲਈ 'ਸਵੈ-ਗਣਨਾ' ਪੋਰਟਲ ਸ਼ੁਰੂ

Ad Position 21
No active advertisement
ਅਜੀਤ ਡੈਸਕ 03-05-2026
ਜਲਾਲਾਬਾਦ, 2 ਮਈ (ਜਤਿੰਦਰ ਪਾਲ ਸਿੰਘ)-ਭਾਰਤ ਸਰਕਾਰ ਦੇ ਜਨਗਣਨਾ ਵਿਭਾਗ ਵਲੋਂ ਜਨਗਣਨਾ 2027 ਦੇ ਕਾਰਜਾਂ ਨੂੰ ਡਿਜੀਟਲ ਰੂਪ ਦੇਣ ਲਈ 30 ਅਪ੍ਰੈਲ 2026 ਤੋਂ ਜਲਾਲਾਬਾਦ ਸਮੇਤ ਪੂਰੇ ਪੰਜਾਬ ਵਿਚ 'ਸਵੈ-ਗਣਨਾ' ਮੁਹਿੰਮ ਦਾ ਅਰੰਭ ਹੋ ਗਿਆ ਹੈ¢ ਇੱਥੇ ਦੱਸਣਯੋਗ ਹੈ ਕਿ 14 ਮਈ 2026 ਤੱਕ ਆਮ ਜਨਤਾ ਆਪਣੇ ਘਰਾਂ ਤੋਂ ਹੀ ਜਨ-ਗਣਨਾ ਦੇ ਵੇਰਵੇ ਆਨਲਾਈਨ ਜਮਾ ਕਰਵਾ ਸਕਦੀ ਹੈ¢ ਇਸ ਬਾਰੇ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਲੋਕ ਸਿੱਧੀ ਅਤੇ ਸਹੀ ਜਾਣਕਾਰੀ ਪ੍ਰਸ਼ਾਸਨ ਤੱਕ ਪਹੁੰਚਾ ਸਕਦੇ ਹਨ¢ ਸਮਾਜ ਸੇਵਕ ਦੇਵ ਰਾਜ ਸ਼ਰਮਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਨ ਗਣਨਾ ਦੇ ਸਹੀ ਅੰਕੜੇ ਹੀ ਭਵਿੱਖ ਵਿਚ ਸਾਡੇ ਬੱਚਿਆਂ ਲਈ ਸਕੂਲਾਂ, ਹਸਪਤਾਲਾਂ, ਸੜਕਾਂ ਅਤੇ ਰੁਜ਼ਗਾਰ ਦੀਆਂ ਯੋਜਨਾਵਾਂ ਬਣਾਉਣ ਵਿਚ ਮਦਦਗਾਰ ਸਾਬਤ ਹੁੰਦੇ ਹਨ¢ਸਮਾਜ ਸੇਵਕ ਅਸ਼ੋਕ ਅਨੇਜਾ ਨੇ ਸ਼ਹਿਰ ਵਾਸੀਆਂ ਨੂੰ ਸਵੈ-ਗਣਨਾ ਕਰਨ ਦੀ ਅਪੀਲ ਕੀਤੀ¢ ਉਪ ਮੰਡਲ ਮੈਜਿਸਟ੍ਰੇਟ ਜਲਾਲਾਬਾਦ ਕੰਵਰਜੀਤ ਸਿੰਘ ਮਾਨ ਨੇ ਦੱਸਿਆ ਕਿ ਜਨਗਣਨਾ 2027 ਦੇ ਅਧੀਨ ਸਵੈ ਗਣਨਾ ਕਰਨਾ ਬੇਹੱਦ ਆਸਾਨ ਅਤੇ ਨਾਗਰਿਕ ਅਨੁਕੂਲ ਡਿਜੀਟਲ ਪ੍ਰਕਿ੍ਆ ਹੈ¢ ਇਸ ਨੂੰ ਪੂਰਾ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਕ ਪੋਰਟਲ 'ਤੇ ਜਾਣਾ ਪਵੇਗਾ¢ ਮੋਬਾਈਲ ਨੰਬਰ ਨਾਲ ਰਜਿਸਟਰਡ ਕਰਨ ਤੋਂ ਬਾਅਦ ਪ੍ਰਾਪਤ ਓ.ਪੀ.ਟੀ ਨਾਲ ਆਪਣੀ ਤਸਦੀਕ ਕਰਨੀ ਹੋਵੇਗੀ¢ ਇਸ ਤੋਂ ਬਾਅਦ ਪੋਰਟਲ 'ਤੇ ਦਿੱਤੇ ਗਏ ਫਾਰਮ ਵਿਚ ਆਪਣੇ ਘਰ ਅਤੇ ਪਰਿਵਾਰਿਕ ਮੈਂਬਰਾਂ ਦੇ ਜ਼ਰੂਰੀ ਵੇਰਵੇ ਧਿਆਨ ਨਾਲ ਭਰੇ ਜਾਣ¢
Ad Position 22
No active advertisement
ਪਿਛਲੀ ਖ਼ਬਰ ਜੀ.ਏ.ਵੀ.ਜੈਨ ਆਦਰਸ਼ ਵਿਦਿਆਲਿਆ ਵਿਖੇ ਮਜ਼ਦੂਰ ਦਿਵਸ ਮਨਾਇਆ ਅਗਲੀ ਖ਼ਬਰ ਜਲਾਲਾਬਾਦ ਵਾਸੀਆਂ ਲਈ 'ਸਵੈ-ਗਣਨਾ' ਪੋਰਟਲ ਸ਼ੁਰੂ
Ad Position 24