ਅਬੋਹਰ, 2 ਮਈ (ਖ਼ਾਲਸਾ)-ਓ.ਬੀ.ਸੀ. ਸਮੂਹ ਦੇ ਇਕ ਵਫ਼ਦ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕਰਕੇ ਆਪਣੀਆਂ ਸੰਵਿਧਾਨਿਕ ਮੰਗਾਂ ਰੱਖਣ ਦੀ ਬਜਾਏ ਇਕ ਵਿਸਥਾਰਪੂਰਵਕ ਸਵਾਲ ਪੱਤਰ ਸੌਂਪਿਆ | ਵਫ਼ਦ ਦੀ ਅਗਵਾਈ ਓ.ਬੀ.ਸੀ ਅਧਿਕਾਰ ਚੇਤਨਾ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਪਰਜਾਪਤੀ ਅਬੋਹਰ ਨੇ ਕੀਤੀ | ਇਸ ਸੰਬੰਧੀ ਗੁਰਮੀਤ ਸਿੰਘ ਪਰਜਾਪਤੀ ਨੇ ਪੈੱ੍ਰਸ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਪੰਜਾਬ ਵਿਚ ਓ.ਬੀ.ਸੀ ਵਰਗ ਦੀ ਆਬਾਦੀ ਲਗਭਗ 45 ਫ਼ੀਸਦੀ ਹੈ ਅਤੇ ਸੰਵਿਧਾਨ ਦੇ ਅਨੁਛੇਦ 340 ਵਿਚ ਓ.ਬੀ.ਸੀ ਵਰਗ ਨੂੰ ਅਧਿਕਾਰ ਪ੍ਰਾਪਤ ਹਨ | ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਸੰਵਿਧਾਨਿਕ ਅਧਿਕਾਰਾਂ ਦੀ ਮੰਗ ਕਰਨ ਦੀ ਬਜਾਏ ਸਾਰੇ ਰਾਜਨੀਤਿਕ ਦਲਾਂ ਤੋਂ ਸਿੱਧੇ ਸਵਾਲ ਪੁੱਛਣ ਦਾ ਸਮਾਂ ਹੈ | ਇਸ ਵਫ਼ਦ ਵਿਚ ਮਹਿਤਾਬ ਸਿੰਘ ਲੁਬਾਣਾ, ਪਵਨ ਕੁਮਾਰ ਯਾਦਵ, ਹਰਬੰਸ ਸਿੰਘ ਰਾਮਗੜੀਆ, ਤਿਰਲੋਚਣ ਸਿੰਘ ਸੈਣੀ, ਅਨਿਲ ਕੁਮਾਰ ਸ਼ਾਕਿਆ, ਰਮੇਸ਼ ਕੁਮਾਰ ਸੈਣ, ਹਰੀ ਰਾਮ ਸੋਨੀ, ਗੁਰਮੁਖ ਸਿੰਘ ਮਹਿਰਾ ਸਮੇਤ ਹੋਰ ਸਾਥੀ ਵੀ ਹਾਜ਼ਰ ਸਨ |