25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਤੂੜੀ ਨਾਲ ਭਰੇ ਟਰਾਲੇ ਨੂੰ ਲੱਗੀ ਭਿਆਨਕ ਅੱਗ

Ad Position 21
No active advertisement
ਅਜੀਤ ਡੈਸਕ 04-05-2026
ਫ਼ਾਜ਼ਿਲਕਾ, 3 ਮਈ (ਦਵਿੰਦਰ ਪਾਲ ਸਿੰਘ)-ਗਰਮੀ ਦੇ ਸੀਜ਼ਨ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ | ਤਾਜ਼ਾ ਮਾਮਲਾ ਫ਼ਾਜ਼ਿਲਕਾ ਦੇ ਪਿੰਡ ਚਾਹਲਾਂ ਵਾਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਛੂਹਣ ਕਾਰਨ ਤੂੜੀ ਨਾਲ ਭਰਿਆ ਇਕ ਟਰੈਕਟਰ-ਟਰਾਲਾ ਭਿਆਨਕ ਅੱਗ ਦੀ ਲਪੇਟ 'ਚ ਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਤੂੜੀ ਨਾਲ ਭਰਿਆ ਇਹ ਟਰਾਲਾ ਪਿੰਡ ਖਿਓਵਾਲੀ ਤੋਂ ਚਾਹਲਾਂ ਵਾਲੀ ਵੱਲ ਜਾ ਰਿਹਾ ਸੀ | ਜਿਵੇਂ ਹੀ ਟਰਾਲਾ ਪਿੰਡ ਦੇ ਪੁਲ ਨੇੜੇ ਪਹੁੰਚਿਆ ਤਾਂ ਉੱਪਰੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਤੂੜੀ ਨਾਲ ਛੂਹ ਗਈਆਂ, ਜਿਸ ਕਾਰਨ ਨਿਕਲੀ ਚਿੰਗਾਰੀ ਨੇ ਤੁਰੰਤ ਭਿਆਨਕ ਰੂਪ ਧਾਰਨ ਕਰ ਲਿਆ | ਹਾਦਸੇ ਦੇ ਸਮੇਂ ਪਿੰਡ ਖਿਓਵਾਲੀ ਦੇ ਸਾਬਕਾ ਸਰਪੰਚ ਗੁਰਪਾਲ ਸਿੰਘ ਆਪਣੀ ਕਾਰ ਰਾਹੀਂ ਟਰਾਲੇ ਦੇ ਪਿੱਛੇ ਹੀ ਆ ਰਹੇ ਸਨ | ਉਨ੍ਹਾਂ ਨੇ ਤੁਰੰਤ ਕਾਰ ਅੱਗੇ ਲਿਜਾ ਕੇ ਚਾਲਕ ਨੂੰ ਅੱਗ ਲੱਗਣ ਬਾਰੇ ਸੁਚੇਤ ਕੀਤਾ | ਚਾਲਕ ਨੇ ਫੁਰਤੀ ਦਿਖਾਉਂਦੇ ਹੋਏ ਟਰੈਕਟਰ ਨੂੰ ਟਰਾਲੇ ਤੋਂ ਵੱਖ ਕਰ ਦਿੱਤਾ, ਜਿਸ ਨਾਲ ਟਰੈਕਟਰ ਸੜਨ ਤੋਂ ਬਚ ਗਿਆ | ਘਟਨਾ ਤੋਂ ਤੁਰੰਤ ਬਾਅਦ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਾਸਮੈਂਟ ਕਰਵਾਈ ਗਈ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਪਿੰਡ ਵਾਸੀ ਪਾਣੀ ਦੇ ਟੈਂਕਰ ਲੈ ਕੇ ਮੌਕੇ 'ਤੇ ਪਹੁੰਚ ਗਏ | ਪਿੰਡ ਚਾਹਲਾਂ ਵਾਲੀ ਦੇ ਸਾਬਕਾ ਸਰਪੰਚ ਵਿਨੋਦ ਕੁਮਾਰ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਪਿੰਡ ਵਾਸੀਆਂ ਲਈ ਇਸ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਰਿਹਾ ਸੀ | ਬਾਅਦ ਵਿਚ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਸਖ਼ਤ ਮਸ਼ੱਕਤ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ | ਇਸ ਅਗਨੀਕਾਂਡ ਵਿਚ ਟਰਾਲਾ ਅਤੇ ਤੂੜੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ, ਜਿਸ ਕਾਰਨ ਮਾਲਕ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਲੰਬੀ ਮਾਈਨਰ ਨਹਿਰ ਬੰਦ ਹੋਣ ਕਾਰਨ ਕਿਸਾਨ ਬਾਗ਼ਾਂ ਨੂੰ ਧਰਤੀ ਹੇਠਲਾ ਪਾਣੀ ਦੇਣ ਲਈ ਮਜਬੂਰ ਅਗਲੀ ਖ਼ਬਰ ਫ਼ਾਜ਼ਿਲਕਾ 'ਚ ਨੀਟ ਦੀ ਪ੍ਰੀਖਿਆ ਸ਼ਾਂਤੀਪੂਰਵਕ ਹੋਈ ਸੰਪੰਨ
Ad Position 24