25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਲੰਬੀ ਮਾਈਨਰ ਨਹਿਰ ਬੰਦ ਹੋਣ ਕਾਰਨ ਕਿਸਾਨ ਬਾਗ਼ਾਂ ਨੂੰ ਧਰਤੀ ਹੇਠਲਾ ਪਾਣੀ ਦੇਣ ਲਈ ਮਜਬੂਰ

Ad Position 21
No active advertisement
ਅਜੀਤ ਡੈਸਕ 04-05-2026
ਬੱਲੂਆਣਾ, 3 ਮਈ (ਜਸਮੇਲ ਸਿੰਘ ਢਿੱਲੋਂ)-ਸੀਤੋ ਗੰੁਨੋ੍ਹ ਇਲਾਕੇ ਦੇ ਕਰੀਬ ਡੇਢ ਦਰਜਨ ਪਿੰਡਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪਾਣੀ ਦੇਣ ਵਾਲੀ ਲੰਬੀ ਮਾਈਨਰ ਨਹਿਰ ਅਕਸਰ ਟੁੱਟਦੀ ਹੀ ਰਹਿੰਦੀ ਹੈ | ਇਹ ਨਹਿਰ ਪਿਛਲੇ ਕਰੀਬ ਡੇਢ ਸਾਲ ਵਿਚ ਸੱਤ ਵਾਰੀ ਟੁੱਟ ਚੁੱਕੀ ਹੈ | ਸੀਤੋ ਗੰੁਨੋ੍ਹ ਇਲਾਕਾ ਬਾਗਾਂ ਦਾ ਇਲਾਕਾ ਹੋਣ ਕਾਰਨ ਇੱਥੇ ਨਹਿਰੀ ਪਾਣੀ ਦੀ ਵਧੇਰੇ ਲੋੜ ਰਹਿੰਦੀ ਹੈ | ਧਰਤੀ ਹੇਠਲਾ ਪਾਣੀ ਬਾਗ਼ਾਂ ਨੂੰ ਮਾਫ਼ਕ ਨਹੀਂ ਹੈ | ਧਰਤੀ ਹੇਠਲੇ ਪਾਣੀ ਨਾਲ ਬਾਗ ਅਕਸਰ ਪੀਲੇ ਹੋ ਜਾਂਦੇ ਹਨ ਅਤੇ ਫਿਰ ਸੁੱਕ ਜਾਂਦੇ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਲਾਪਰਵਾਹੀ ਕਾਰਨ ਕਿਸਾਨਾਂ ਨੂੰ ਨਹਿਰੀ ਪਾਣੀ ਪੂਰਾ ਨਹੀਂ ਮਿਲ ਰਿਹਾ | ਹੁਣ ਫਿਰ 30 ਅਪ੍ਰੈਲ ਨੂੰ ਲੰਬੀ ਮਾਈਨਰ ਨਹਿਰ ਟੁੱਟ ਗਈ ਹੈ ਅਤੇ ਕਿਸਾਨਾਂ ਨੂੰ ਮਜਬੂਰਨ ਆਪਣੇ ਬਾਂਗਾਂ ਨੂੰ ਧਰਤੀ ਹੇਠਲਾ ਪਾਣੀ ਦੇਣਾ ਪੈ ਰਿਹਾ ਹੈ | ਜੇਕਰ ਕਿਸਾਨ ਟਿਊਬਵੈੱਲਾਂ ਰਾਹੀਂ ਪਾਣੀ ਨਹੀਂ ਦਿੰਦੇ ਤਾਂ ਵੀ ਬਾਗ਼ ਸੁੱਕਦੇ ਹਨ ਅਤੇ ਜੇਕਰ ਟਿਊਬਵੈੱਲਾਂ ਰਾਹੀਂ ਬਾਗ਼ਾਂ ਨੂੰ ਪਾਣੀ ਦਿੰਦੇ ਹਨ ਤਾਂ ਵੀ ਬਾਗ਼ ਖ਼ਰਾਬ ਹੁੰਦੇ ਹਨ | ਜਸਵਿੰਦਰ ਸਿੰਘ ਕਿਸਾਨ ਆਗੂ ਨੇ ਕਿਹਾ ਕਿ ਨਹਿਰੀ ਵਿਭਾਗ ਨੂੰ ਲਾਪਰਵਾਹੀ ਨਹੀਂ ਕਰਨੀ ਚਾਹੀਦੀ, ਸਗੋਂ ਨਹਿਰ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਨਹਿਰ ਨਾ ਟੁੱਟ ਅਤੇ ਕਿਸਾਨਾਂ ਨੂੰ ਲੋੜੀਂਦਾ ਨਹਿਰੀ ਪਾਣੀ ਮਿਲਦਾ ਰਹੇ |
Ad Position 22
No active advertisement
ਪਿਛਲੀ ਖ਼ਬਰ ਅਬੋਹਰ ਇਲਾਕੇ ਦੇ ਕਿਸਾਨ ਜੰਗਲੀ ਸੂਰਾਂ ਦੀ ਭਰਮਾਰ ਤੋਂ ਦੁਖੀ ਅਗਲੀ ਖ਼ਬਰ ਤੂੜੀ ਨਾਲ ਭਰੇ ਟਰਾਲੇ ਨੂੰ ਲੱਗੀ ਭਿਆਨਕ ਅੱਗ
Ad Position 24