ਫ਼ਾਜ਼ਿਲਕਾ, 3 ਮਈ (ਦਵਿੰਦਰ ਪਾਲ ਸਿੰਘ)-ਸ੍ਰੀ ਸਨਾਤਨ ਧਰਮ ਗੀਤਾ ਭਵਨ ਮੰਦਰ ਵਿਚ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ 131 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਦਿੱਤੀ ਗਈ | ਸਮਾਗਮ ਵਿਚ ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਦੇ ਮੈਂਬਰਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸੇਵਾ ਕਾਰਜ ਵਿਚ ਆਪਣਾ ਸਹਿਯੋਗ ਪਾਇਆ | ਮੰਦਰ ਕਮੇਟੀ ਵਲੋਂ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ | ਮੰਦਰ ਕਮੇਟੀ ਦੇ ਉਪ-ਪ੍ਰਧਾਨ ਅਸ਼ਵਨੀ ਕੁਮਾਰ ਕੁੱਕੜ ਨੇ ਦੱਸਿਆ ਕਿ ਲਾਇਨਜ਼ ਕਲੱਬ ਦੇ ਮੈਂਬਰਾਂ ਨੇ ਮੰਦਰ ਦੇ ਸੇਵਾ ਕਾਰਜਾਂ ਵਿਚ ਤਨ-ਮਨ-ਧਨ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ | ਠਾਕੁਰ ਦੀ ਪੂਜਾ-ਅਰਚਨਾ ਅਤੇ ਆਰਤੀ ਤੋਂ ਬਾਅਦ ਲਾਇਨਜ਼ ਕਲੱਬ ਦੇ ਮੈਂਬਰਾਂ ਨੇ ਇਸ ਸੇਵਾ ਦੇ ਮੌਕੇ ਲਈ ਕਮੇਟੀ ਦਾ ਧੰਨਵਾਦ ਕੀਤਾ | ਅਸ਼ਵਨੀ ਕੁੱਕੜ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮੰਦਰ ਵਿਚ ਚੱਲ ਰਹੇ ਸਿਲਾਈ ਸਿਖਲਾਈ ਕੇਂਦਰ ਵਿਚ ਜੋ ਵੀ ਮਹਿਲਾਵਾਂ ਸਿਲਾਈ ਸਿੱਖਣਗੀਆਂ, ਉਨ੍ਹਾਂ ਨੂੰ ਕੋਰਸ ਪੂਰਾ ਹੋਣ 'ਤੇ ਕਮੇਟੀ ਵਲੋਂ ਮੁਫ਼ਤ ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟ ਦਿੱਤੇ ਜਾਣਗੇ | ਇਸ ਮੌਕੇ ਮਹਾਂ ਮੰਤਰੀ ਅਸ਼ਵਨੀ ਗਰੋਵਰ, ਹਰਿਕਿਸ਼ਨ ਭਾਟੀਆ, ਅਸ਼ੋਕ ਸੁਖੀਜਾ, ਰਮਨ ਪਾਹਵਾ, ਪ੍ਰਵੇਸ਼ ਵਡੇਰਾ, ਨਰਿੰਦਰ ਸਚਦੇਵਾ, ਸੁਰਿੰਦਰ ਛਾਬੜਾ, ਹਰੀਸ਼ ਮੁੰਜਾਲ, ਹਰੀਓਮ ਕੁੱਕੜ, ਕਮਲ ਗਰੋਵਰ, ਭਾਰਤ ਭੂਸ਼ਨ ਮਹਿੰਦੀਰੱਤਾ ਅਤੇ ਵਿਜੇ ਵਡੇਰਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ |