ਮੰਡੀ ਅਰਨੀਵਾਲਾ, 4 ਮਈ (ਨਿਸ਼ਾਨ ਸਿੰਘ ਮੋਹਲ਼ਾ)-ਪੱਛਮੀ ਬੰਗਾਲ, ਆਸਾਮ ਅਤੇ ਪਾਂਡੀਚਿਰੀ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਣ 'ਤੇ ਬੀ.ਜੇ.ਪੀ ਦੇ ਵਰਕਰਾਂ ਵਲੋਂ ਅਰਨੀਵਾਲਾ ਵਿਚ ਨਗਰ ਪੰਚਾਇਤ ਚੋਣਾਂ ਦੇ ਇੰਚਾਰਜ ਰਾਕੇਸ਼ ਕੁਮਾਰ ਧੀਗੜਾ ਦੀ ਅਗਵਾਈ ਹੇਠ ਖ਼ੁਸ਼ੀ ਮਨਾਈ ਅਤੇ ਲੱਡੂ ਵੰਡੇ ਗਏ | ਭਾਜਪਾ ਵਰਕਰਾਂ ਨੇ ਵਧਾਈ ਦਿੱਤੀ ਅਤੇ ਕਿਹਾ ਕਿ ਇਹਨਾਂ ਚੋਣਾਂ ਵਿਚ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਬੀ.ਜੇ.ਪੀ ਦੇਸ਼ ਦੇ ਲੋਕਾਂ ਦੀ ਪਸੰਦੀਦਾ ਪਾਰਟੀ ਬਣ ਗਈ ਹੈ | ਉਨ੍ਹਾਂ ਇਹ ਕਿਹਾ ਕਿ ਇਸ ਤੋਂ ਮਗਰੋਂ ਪੰਜਾਬ ਦੇ ਵਿਚ ਚੋਣਾਂ ਹੋਣਗੀਆਂ | ਜਿਸ ਵਿਚ ਵੀ ਬੀ.ਜੇ.ਪੀ ਇਕੱਲਿਆਂ ਚੋਣ ਲੜੇਗੀ ਅਤੇ ਜਿੱਤ ਪ੍ਰਾਪਤ ਕਰੇਗੀ | ਇਸ ਮੌਕੇ ਉਨ੍ਹਾਂ ਦੇ ਨਾਲ ਮੰਡਲ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਅÏਲਖ, ਯੂਥ ਆਗੂ ਰਾਣਾ ਸੰਧੂ, ਡਾ.ਮੋਹਨ ਲਾਲ ਬਜਾਜ, ਲਵਿਸ਼ ਸ਼ਰਮਾ, ਪ੍ਰੇਮ ਕੁਮਾਰ ਡੱਬਵਾਲਾ, ਦਵਿੰਦਰ ਸ਼ਰਮਾ, ਬਿੰਦਰ ਮੁੰਜਾਲ, ਗੁਰਸੇਵਕ ਸਿੰਘ ਮੈਣੀ ਅਤੇ ਹੋਰ ਵੀ ਹਾਜ਼ਰ ਸਨ |