01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਕਿਸਾਨਾਂ ਨੂੰ ਠੱਗਣ ਵਾਲੇ ਦੁਕਾਨਦਾਰਾਂ 'ਤੇ ਕਾਰਵਾਈ ਹੋਵੇ- ਮਨਪ੍ਰੀਤ ਸੰਧੂ, ਉੱਜਲ ਧਵਨ

Ad Position 21
No active advertisement
ਅਜੀਤ ਡੈਸਕ 05-05-2026
ਜਲਾਲਾਬਾਦ, 4 ਮਈ (ਜਤਿੰਦਰ ਪਾਲ ਸਿੰਘ)-ਸੋਸ਼ਲ ਮੀਡੀਆ 'ਤੇ ਕਈ ਬੀਜ ਵਿਕ੍ਰੇਤਾਵਾਂ ਨੇ ਸੋਸ਼ਲ ਮੀਡੀਆ 'ਤੇ ਬਲੋਗਰਾਂ ਦੀ ਮਦਦ ਦੇ ਨਾਲ ਕਿਸਾਨਾਂ ਨੂੰ ਸਬਜ਼ਬਾਗ ਦਿਖਾ ਕੇ ਜਾਅਲੀ ਬੀਜ ਮਹਿੰਗੇ ਭਾਅ 'ਤੇ ਵੇਚ ਕੇ ਠੱਗੀ ਕੀਤੀ ਹੈ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਅਤੇ ਇਹੋ ਜਿਹੇ ਬੀਜ ਵਿਕ੍ਰੇਤਾਵਾਂ 'ਤੇ ਕਾਰਵਾਈ ਦੀ ਮੰਗ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਅਤੇ ਜ਼ਿਲ੍ਹਾ ਫ਼ਾਜ਼ਿਲਕਾ ਮੀਤ ਪ੍ਰਧਾਨ ਉਪਿੰਦਰ ਸਿੰਘ ਉੱਜਲ ਧਵਨ ਨੇ ਕਿਹਾ ਕਿ ਭੋਲੇ ਭਾਲੇ ਕਿਸਾਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਭਾਵਿਤ ਕਰਕੇ ਅਤੇ ਕਣਕ ਦਾ ਝਾੜ 80 ਮਣ ਦਿਖਾ ਕੇ ਕਈ ਦੁਕਾਨਦਾਰਾਂ ਨੇ ਮਹਿੰਗੇ ਭਾਅ ਤੇ ਬੀਜ ਵੇਚਿਆ ਅਤੇ ਖ਼ੂਬ ਕਮਾਈ ਕੀਤੀ¢ ਪਰ ਜਦੋਂ ਹੁਣ ਸੱਚ ਸਾਹਮਣੇ ਆਇਆ ਹੈ ਤਾਂ ਪਤਾ ਲੱਗਿਆ ਹੈ ਕਿ ਇਸ ਬੀਜ ਦਾ ਝਾੜ ਆਮ ਬੀਜ ਨਾਲੋਂ ਵੀ ਘੱਟ ਨਿਕਲਿਆ ਹੈ¢ ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਕਾਫ਼ੀ ਨੁਕਸਾਨ ਹੋਇਆ ਹੈ ¢ ਇਕ ਪਾਸੇ ਤਾਂ ਮਹਿੰਗੇ ਭਾਅ ਤੇ ਬੀਜ ਦੀ ਖ਼ਰੀਦ ਕੀਤੀ ਅਤੇ ਝਾੜ ਘੱਟ ਨਿਕਲਣ ਕਰਕੇ ਵੀ ਕਮਾਈ ਘੱਟ ਹੋਈ ਹੈ ¢ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਲੋਭੀ ਦੁਕਾਨਦਾਰਾਂ 'ਤੇ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਦੇ ਹੋਏ ਆਰਥਿਕ ਨੁਕਸਾਨ ਦੀ ਪੂਰਤੀ ਕਰਵਾਈ ਜਾਵੇ ¢ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸੋਸ਼ਲ ਮੀਡੀਆ ਤੇ ਬਲੋਗਰਾਂ ਤੇ ਵੀ ਕੁੜ ਪ੍ਰਚਾਰ ਕਰਨ ਪ੍ਰਤੀ ਨਿਯਮ ਬਣਾਏ ਜਾਣ¢
Ad Position 22
No active advertisement
ਪਿਛਲੀ ਖ਼ਬਰ ਡੀ.ਟੀ.ਐਫ.ਫ਼ਾਜ਼ਿਲਕਾ ਦੀ ਜ਼ਿਲ੍ਹਾ ਕਮੇਟੀ ਦਾ ਵਿਸਥਾਰ ਅਗਲੀ ਖ਼ਬਰ ਅਸ਼ੋਕ ਕੁਮਾਰ ਵਾਟਸ ਨੇ ਡੀ.ਏ ਸੰਬੰਧੀ ਸਰਕਾਰ ਦੀ ਨਵੀਂ ਰਣਨੀਤੀ ਦੀ ਕੀਤੀ ਆਲੋਚਨਾ
Ad Position 24