14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਕੌਂਫੀ ਇੰਟਰਨੈਸ਼ਨਲ ਸਕੂਲ ਵਿਖੇ ਮਾਂ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 10-05-2026
ਫ਼ਾਜ਼ਿਲਕਾ, 9 ਮਈ (ਅਮਰਜੀਤ ਸ਼ਰਮਾ)-ਕੌਂਫੀ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿਖੇ ਮਾਂ ਦਿਵਸ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਸੁਨੀਤਾ ਗੁੰਬਰ ਵਲੋਂ ਜੋਤ ਜਗਾ ਕੇ ਕੀਤੀ ਗਈ | ਇਸ ਮੌਕੇ ਸਕੂਲ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ | ਸਮਾਰੋਹ ਦੌਰਾਨ ਬੱਚਿਆਂ ਨੇ ਗੀਤ, ਨਾਚ ਅਤੇ ਮਾਂ ਦੇ ਸਤਿਕਾਰ 'ਤੇ ਆਧਾਰਿਤ ਕਈ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤੇ | ਬੱਚਿਆਂ ਨੇ 'ਤੂ ਕਿਤਨੀ ਅੱਛੀ ਹੈ, ਤੂ ਕਿਤਨੀ ਪਿਆਰੀ ਹੈ, ਓ ਮਾਂ' ਵਰਗੇ ਗੀਤਾਂ 'ਤੇ ਭਾਵੁਕ ਕਰ ਦੇਣ ਵਾਲੇ ਨਾਚ ਪੇਸ਼ ਕੀਤੇ ਅਤੇ ਪ੍ਰਭਾਵਸ਼ਾਲੀ ਭਾਸ਼ਣ ਵੀ ਦਿੱਤੇ | ਇਸ ਉਤਸਵ ਦਾ ਖ਼ਾਸ ਆਕਰਸ਼ਨ ਉਹ ਪਲ ਰਿਹਾ ਜਦੋਂ ਮਾਤਾਵਾਂ ਨੇ ਆਪਣੇ ਬੱਚਿਆਂ ਨਾਲ ਸਟੇਜ 'ਤੇ ਨਾਚ ਕਰਕੇ ਆਪਣਾ ਪਿਆਰ ਪ੍ਰਗਟਾਇਆ | ਇਸ ਤੋਂ ਇਲਾਵਾ ਮਾਤਾਵਾਂ ਦੇ ਮਨੋਰੰਜਨ ਲਈ ਵੱਖ-ਵੱਖ ਖੇਡਾਂ ਵੀ ਕਰਵਾਈਆਂ ਗਈਆਂ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਸੁਨੀਤਾ ਗੁੰਬਰ ਨੇ ਸਾਰਿਆਂ ਨੂੰ ਮਾਂ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮਾਂ ਸਾਡੀ ਸਭ ਤੋਂ ਵੱਡੀ ਗੁਰੂ ਹੈ, ਜੋ ਸਾਨੂੰ ਕਰੁਣਾ, ਪ੍ਰੇਮ ਅਤੇ ਨਿਰਭੈਤਾ ਦਾ ਪਾਠ ਪੜ੍ਹਾਉਂਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਪ੍ਰੇਮ ਇਕ ਫ਼ੁਲ ਵਾਂਗ ਮਧੁਰ ਹੈ, ਤਾਂ ਮਾਂ ਉਸ ਪ੍ਰੇਮ ਦਾ ਸਭ ਤੋਂ ਮਿੱਠਾ ਫ਼ੁਲ ਹੈ | ਪ੍ਰੋਗਰਾਮ ਦੇ ਅੰਤ ਵਿਚ ਮਾਤਾਵਾਂ ਅਤੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਫ਼ੁਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਟੈਗੋਰ ਮਾਡਰਨ ਪਬਲਿਕ ਸਕੂਲ ਅਭੁੱਨ ਵਿਖੇ ਮਨਾਇਆ ਗਿਆ ਮਾਂ ਦਿਵਸ ਅਗਲੀ ਖ਼ਬਰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ 4 ਵਿਅਕਤੀ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24