12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਡੀ.ਏ.ਵੀ. ਸਕੂਲ ਵਿਖੇ 'ਮੇਰੇ ਰਾਮ' ਪ੍ਰਤੀਯੋਗਤਾ ਕਰਵਾਈ <br/>

Ad Position 21
No active advertisement
ਅਜੀਤ ਡੈਸਕ 13-05-2026
ਫ਼ਾਜ਼ਿਲਕਾ,12 ਮਈ (ਦਵਿੰਦਰ ਪਾਲ ਸਿੰਘ)-ਪੰਜਾਬ ਪਰਿਵਾਰ ਪ੍ਰਬੋਧਨ ਸੰਸਥਾ ਦੀ ਫ਼ਾਜ਼ਿਲਕਾ ਇਕਾਈ ਵਲੋਂ ਵਿਦਿਆਰਥੀਆਂ ਨੂੰ ਆਪਣੀ ਧਰਮ ਸੰਸਕਿ੍ਤੀ ਨਾਲ ਜੋੜਨ ਦੇ ਉਦੇਸ਼ ਨਾਲ ਚਲਾਈ ਜਾ ਰਹੀ 'ਮੇਰੇ ਰਾਮ' ਪ੍ਰਤੀਯੋਗਤਾ ਦੀ ਲੜੀ ਤਹਿਤ ਐੱਸ.ਕੇ.ਬੀ. ਡੀ.ਏ.ਵੀ. ਸ਼ਤਾਬਦੀ ਪਬਲਿਕ ਸਕੂਲ ਵਿਚ ਵਿਸ਼ੇਸ਼ ਮੁਕਾਬਲਾ ਕਰਵਾਇਆ ਗਿਆ | ਇਸ ਲਿਖਤੀ ਪ੍ਰਤੀਯੋਗਤਾ ਵਿਚ ਸਕੂਲ ਦੇ 43 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਇਸ ਪ੍ਰੀਖਿਆ ਲਈ ਪਹਿਲਾਂ ਹੀ ਭਰਪੂਰ ਤਿਆਰੀ ਕੀਤੀ ਹੋਈ ਸੀ, ਜਿਸ ਸਦਕਾ 10 ਤੋਂ ਵੱਧ ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਪ੍ਰਤੀਯੋਗਤਾ ਦੇ ਨਤੀਜਿਆਂ ਵਿਚ ਨਵਿਆ ਨੇ ਪਹਿਲਾ, ਅਵਨੀ ਚਲਾਣਾ ਨੇ ਦੂਜਾ ਅਤੇ ਇਸ਼ਮੀਤ ਇਨਸਾਨ ਨੇ ਤੀਜਾ ਸਥਾਨ ਹਾਸਲ ਕੀਤਾ | ਇਹ ਸਾਰਾ ਆਯੋਜਨ ਫ਼ਾਜ਼ਿਲਕਾ ਇੰਚਾਰਜ ਰਾਜਕੁਮਾਰ ਗੁਪਤਾ, ਸੁਰੇਸ਼ ਵਰਮਾ, ਰਵੀ ਸ਼ਰਮਾ, ਆਸ਼ਾ ਸ਼ਰਮਾ, ਸੋਨਮ ਸ਼ਰਮਾ ਅਤੇ ਅੰਮਿ੍ਤ ਸਚਦੇਵਾ ਦੀ ਦੇਖ-ਰੇਖ ਹੇਠ ਸੰਪੰਨ ਹੋਇਆ | ਸੰਸਥਾ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੋਹਫ਼ੇ ਅਤੇ ਬਾਕੀ ਸਾਰੇ ਭਾਗੀਦਾਰਾਂ ਨੂੰ ਹੌਸਲਾ ਅਫ਼ਜ਼ਾਈ ਵਜੋਂ ਸਰਟੀਫਿਕੇਟ ਦਿੱਤੇ ਗਏ | ਮੀਡੀਆ ਇੰਚਾਰਜ ਅੰਮਿ੍ਤ ਸਚਦੇਵਾ ਨੇ ਦੱਸਿਆ ਕਿ ਵੱਖ-ਵੱਖ ਸਕੂਲਾਂ ਵਿਚ ਕਰਵਾਈ ਜਾ ਰਹੀ ਇਸ ਪ੍ਰਤੀਯੋਗਤਾ ਦੇ ਪਹਿਲੇ ਤਿੰਨ ਜੇਤੂਆਂ ਨੂੰ ਫਾਈਨਲ ਰਾਊਾਡ ਲਈ ਚੁਣਿਆ ਜਾ ਰਿਹਾ ਹੈ | ਸਕੂਲ ਪੱਧਰੀ ਮੁਕਾਬਲੇ ਖ਼ਤਮ ਹੋਣ ਤੋਂ ਬਾਅਦ ਸਾਰੇ ਜੇਤੂਆਂ ਦੀ ਸਾਂਝੀ ਮੁੱਖ ਪ੍ਰਤੀਯੋਗਤਾ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਸੰਸਥਾ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਮਕਸਦ ਵਿਚ ਕਾਫ਼ੀ ਹੱਦ ਤੱਕ ਕਾਮਯਾਬ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਵਿਖੇ ਮਾਂ ਦਿਵਸ ਮਨਾਇਆ <br/> ਅਗਲੀ ਖ਼ਬਰ ਆਰ.ਬੀ.ਐੱਸ.ਕੇ ਤਹਿਤ ਮੈਡੀਕਲ ਟੀਮਾਂ ਦੀ ਰਿਵਿਊ ਮੀਟਿੰਗ ਆਯੋਜਿਤ <br/>
Ad Position 24