ਜਲਾਲਾਬਾਦ, 14 ਮਈ (ਕਰਨ ਚੁਚਰਾ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਖੇਤ ਵਿਚ ਅੱਗ ਲਗਾਉਣ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਬਲਜੀਤ ਸਿੰਘ ਨੇ ਦੱਸਿਆ ਕਿ ਸਬ ਡਿਵੀਜ਼ਨ ਲੈਵਲ ਮੈਨਿਟਰਿੰਗ ਕਮੇਟੀ ਤਹਿਸੀਲ ਜਲਾਲਾਬਾਦ ਵਲੋਂ ਇਕ ਪੱਤਰ ਮਸੂਲ ਹੋਇਆ ਕਿ ਮੱਖਣ ਸਿੰਘ ਪੁੱਤਰ ਉਜਾਗਰ ਸਿੰਘ ਅਤੇ ਰੇਖਾ ਯਾਦਵ ਪਤਨੀ ਹੁਕਮ ਚੰਦ ਵਾਸੀਆਨ ਝੁੱਗੇ ਫੰਗੀਆ (ਕੋਟੂ ਵਾਲਾ) ਵਲੋਂ ਆਪਣੇ ਖੇਤ ਵਿਚ ਅੱਗ ਲਗਾਈ ਗਈ ਸੀ | ਡਿਪਟੀ ਕਮਿਸ਼ਨਰ ਸਾਹਿਬ ਫ਼ਾਜ਼ਿਲਕਾ ਦੇ ਹੁਕਮਾਂ ਦੀ ਉਲੰਘਣਾ ਕੀਤੇ ਜਾਣ 'ਤੇ ਦੋਵਾਂ ਜਣਿਆ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |