15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਹਫ਼ਤਾਵਾਰੀ ਸਤਿਸੰਗ ਪ੍ਰੋਗਰਾਮ ਆਯੋਜਿਤ

Ad Position 21
No active advertisement
ਅਜੀਤ ਡੈਸਕ 20-05-2026
ਫ਼ਾਜ਼ਿਲਕਾ, 19 ਮਈ (ਦਵਿੰਦਰ ਪਾਲ ਸਿੰਘ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਫ਼ਾਜ਼ਿਲਕਾ ਸਥਿਤ ਆਸ਼ਰਮ ਵਿਚ ਹਫ਼ਤਾਵਾਰੀ ਸਤਿਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਅਧਿਆਤਮਿਕ ਸਮਾਗਮ ਵਿਚ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰੀ | ਸਮਾਗਮ ਦੌਰਾਨ ਸਾਧਵੀ ਹਰਪਿੰਦਰ ਭਾਰਤੀ ਨੇ ਸੰਗਤ ਨੂੰ ਅੰਮਿ੍ਤਮਈ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ | ਸੰਗਤ ਨੂੰ ਸੰਬੋਧਨ ਕਰਦਿਆਂ ਸਾਧਵੀ ਹਰਪਿੰਦਰ ਭਾਰਤੀ ਨੇ ਕਿਹਾ ਕਿ ਜੋ ਲੋਕ ਖ਼ੁਦ ਸਹੀ ਰਸਤਾ ਨਹੀਂ ਜਾਣਦੇ, ਉਹ ਸਾਨੂੰ ਕਦੇ ਵੀ ਸੱਚਾ ਮਾਰਗ ਨਹੀਂ ਦਿਖਾ ਸਕਦੇ | ਉਨ੍ਹਾਂ ਉਦਾਹਰਨ ਦਿੰਦਿਆਂ ਸਮਝਾਇਆ ਕਿ ਜੋ ਲੋਕ ਚੱਕੀ ਦੇ ਦੋ ਪੁੜਾਂ ਦੇ ਵਿਚਕਾਰ ਫਸੇ ਹੋਏ ਹਨ, ਉਹ ਸਾਨੂੰ ਮੁਕਤੀ ਦਾ ਰਾਹ ਨਹੀਂ ਦਿਖਾ ਸਕਦੇ | 'ਪੁੜਾਂ' ਤੋਂ ਭਾਵ ਅਜਿਹੇ ਲੋਕਾਂ ਤੋਂ ਹੈ ਜਿਨ੍ਹਾਂ ਦਾ ਮਨ ਹਰ ਵੇਲੇ ਇੱਧਰ-ਉੱਧਰ ਭਟਕਦਾ ਰਹਿੰਦਾ ਹੈ ਅਤੇ ਜੋ ਵੱਖ-ਵੱਖ ਦਿਸ਼ਾਵਾਂ ਵਿਚ ਭੰਬਲਭੂਸੇ ਦਾ ਸ਼ਿਕਾਰ ਹਨ | ਅਜਿਹੇ ਲੋਕ ਸਾਨੂੰ ਕਦੇ ਵੀ ਜੀਵਨ ਦੇ ਕਲਿਆਣ ਜਾਂ ਬ੍ਰਹਮ-ਗਿਆਨ ਦੇ ਅਧਿਆਤਮਿਕ ਮਾਰਗ 'ਤੇ ਅੱਗੇ ਨਹੀਂ ਲੈ ਜਾ ਸਕਦੇ ਕਿਉਂਕਿ ਉਹ ਖ਼ੁਦ ਇਸ ਮਾਰਗ ਤੋਂ ਅਣਜਾਣ ਹਨ | ਉਨ੍ਹਾਂ ਕਿਹਾ ਕਿ ਜੋ ਲੋਕ ਪੂਰੀ ਤਰ੍ਹਾਂ ਸੰਸਾਰਿਕ ਮੋਹ-ਮਾਇਆ ਵਿਚ ਲਿਪਤ ਹਨ ਅਤੇ ਮਾਨਸਿਕ ਤੌਰ 'ਤੇ ਖਿੰਡੇ ਹੋਏ ਹਨ, ਉਨ੍ਹਾਂ ਦੇ ਪਿੱਛੇ ਚੱਲਣ ਵਾਲਾ ਇਨਸਾਨ ਖ਼ੁਦ ਨੂੰ ਖ਼ਤਰੇ ਵਿਚ ਪਾਉਂਦਾ ਹੈ | ਇਸੇ ਲਈ ਧਾਰਮਿਕ ਗ੍ਰੰਥਾਂ ਵਿਚ ਸਲਾਹ ਦਿੱਤੀ ਗਈ ਹੈ ਕਿ ਮਨੁੱਖ ਨੂੰ ਕੇਵਲ 'ਬ੍ਰਹਮਨਿਸ਼ਠ ਗੁਰੂ' ਦੀ ਸ਼ਰਨ ਵਿਚ ਜਾਣਾ ਚਾਹੀਦਾ ਹੈ, ਜੋ ਖ਼ੁਦ ਪ੍ਰਮਾਤਮਾ ਦੇ ਸੱਚੇ ਸਰੂਪ ਵਿਚ ਸਥਿਤ ਹੋਣ | ਕੇਵਲ ਇਕ ਸੱਚਾ ਗੁਰੂ ਹੀ ਸਾਡੇ ਅੰਦਰ ਛਿਪੇ ਪਰਮ ਬ੍ਰਹਮ ਦੇ ਦਰਸ਼ਨ ਕਰਵਾ ਸਕਦਾ ਹੈ ਅਤੇ ਬ੍ਰਹਮ-ਗਿਆਨ ਦਾ ਅਲੌਕਿਕ ਅਨੁਭਵ ਪ੍ਰਦਾਨ ਕਰ ਸਕਦਾ ਹੈ | ਗੁਰੂ ਤੋਂ ਬਿਨਾਂ ਜੀਵਨ ਦੇ ਕਲਿਆਣ ਦਾ ਕੋਈ ਦੂਜਾ ਰਸਤਾ ਨਹੀਂ ਹੈ | ਸਤਿਸੰਗ ਪ੍ਰੋਗਰਾਮ ਦੇ ਅਖੀਰ ਵਿਚ ਸਾਧਵੀ ਗੁਰਪ੍ਰੀਤ ਭਾਰਤੀ ਵਲੋਂ ਸੁਰੀਲੇ ਭਜਨਾਂ ਦਾ ਗਾਇਣ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ ਚੱਕ ਸੁਹੇਲੇਵਾਲਾ ਵਿਖੇ ਸ਼ਾਨਦਾਰ 'ਗਰੈਜੂਏਸ਼ਨ ਸੈਰੇਮਨੀ' ਅਤੇ ਇਨਾਮ ਵੰਡ ਸਮਾਰੋਹ ਆਯੋਜਿਤ ਅਗਲੀ ਖ਼ਬਰ ਗੋਪੀਚੰਦ ਆਰਿਆ ਮਹਿਲਾ ਕਾਲਜੀਏਟ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24