15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਅਧਿਆਪਕਾਂ ਨੇ ਜਨਗਣਨਾ ਅਤੇ ਚੋਣ ਡਿਊਟੀ ਲੱਗਣ ਕਾਰਨ ਉਪ-ਮੰਡਲ ਮੈਜਿਸਟਰੇਟ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 20-05-2026
ਅਬੋਹਰ, 19 ਮਈ (ਖ਼ਾਲਸਾ)-ਈ.ਟੀ.ਟੀ ਅਧਿਆਪਕ ਯੂਨੀਅਨ ਅਤੇ ਅਧਿਆਪਕ ਦਲ ਦੇ ਇਕ ਵਫਦ ਨੇ ਸਥਾਨਕ ਉਪ ਮੰਡਲ ਮੈਜਿਸਟਰੇਟ ਰਵਿੰਦਰ ਸਿੰਘ ਅਰੋੜਾ ਨਾਲ ਮੁਲਾਕਾਤ ਕਰਦੇ ਹੋਏ ਇਕ ਮੰਗ ਪੱਤਰ ਸੌਂਪਿਆ | ਅਧਿਆਪਕ ਵਰਗ ਨੇ ਅਧਿਆਪਕਾਂ ਦੀ ਜਨਗਣਨਾ ਅਤੇ ਚੋਣ ਡਿਊਟੀ ਦੋਨਾਂ ਵਿਚ ਹੀ ਡਿਊਟੀ ਲੱਗ ਜਾਣ ਨਾਲ ਆ ਰਹੀ ਪਰੇਸ਼ਾਨੀ ਤੋਂ ਉਪ ਮੰਡਲ ਮੈਜਿਸਟਰੇਟ ਨੂੰ ਜਾਣੂ ਕਰਵਾਉਂਦੇ ਹੋਏ ਹੱਲ ਕਰਨ ਦੀ ਮੰਗ ਕੀਤੀ | ਅਧਿਆਪਕ ਦਲ ਦੇ ਆਗੂ ਰਜਿੰਦਰ ਪਾਲ ਸਿੰਘ ਅਤੇ ਈ.ਟੀ.ਟੀ ਯੂਨੀਅਨ ਦੇ ਮੈਂਬਰ ਸਾਹਿਬ ਰਾਮ, ਸੁਨੀਲ ਵਰਮਾ ਨੇ ਦੱਸਿਆ ਕਿ ਜਨਗਣਨਾ ਦੇ ਮਹੱਤਵਪੂਰਨ ਕੰਮ ਵਿਚ ਪਹਿਲਾਂ ਤੋਂ ਹੀ ਤਣਾਅ ਝੱਲ ਰਹੇ ਕਰਮਚਾਰੀਆਂ ਨੂੰ ਨਗਰ ਨਿਗਮ ਚੋਣਾਂ ਦੀ ਜ਼ਿੰਮੇਵਾਰੀਆਂ ਤੋਂ ਪੂਰੀ ਤਰ੍ਹਾਂ ਮੁਕਤ ਕੀਤਾ ਜਾਣਾ ਚਾਹੀਦਾ ਹੈ | ਚੋਣਾਂ ਦੇ ਲਈ ਸਕੂਲਾਂ ਅਤੇ ਹੋਰ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨੂੰ ਇਹ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਉਹ ਪੂਰੀ ਉਮੀਦ ਕਰਦੇ ਹਨ ਕਿ ਕਰਮਚਾਰੀਆਂ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਧਿਕਾਰੀ ਉਕਤ ਸਮੱਸਿਆਵਾਂ ਦਾ ਜਲਦ ਹੱਲ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਥਾਣਾ ਖੂਈ ਖੇੜਾ ਪੁਲਿਸ ਨੇ ਮਾਈਨਰ 'ਚੋਂ ਮਿਲੀ ਅਣਪਛਾਤੀ ਲਾਸ਼ ਦਾ ਸੰਸਥਾ ਦੇ ਸਹਿਯੋਗ ਨਾਲ ਕਰਵਾਇਆ ਸਸਕਾਰ ਅਗਲੀ ਖ਼ਬਰ ਪਿੰਡਾਂ ਦੇ ਬੱਚਿਆਂ ਨੇ ਬਚਾਈਆਂ ਪੇਂਡੂ ਖੇਡਾਂ, ਸ਼ਹਿਰੀ ਬੱਚੇ ਹੋ ਰਹੇ ਖੇਡਾਂ ਤੋਂ ਦੂਰ
Ad Position 24