28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਅਬੋਹਰ ਨਗਰ ਨਿਗਮ ਦੇ ਵਾਰਡ ਨੰਬਰ 8 ਅਤੇ 35 ਦੇ ਉਮੀਦਵਾਰਾਂ ਦੀਆਂ ਵਧੀਆਂ ਮੁਸ਼ਕਿਲਾਂ

Ad Position 21
No active advertisement
ਅਜੀਤ ਡੈਸਕ 21-05-2026
ਅਬੋਹਰ, 20 ਮਈ (ਤੇਜਿੰਦਰ ਸਿੰਘ ਖ਼ਾਲਸਾ) ਨਗਰ ਨਿਗਮ ਚੋਣਾਂ ਦੇ ਲਈ ਚੋਣ ਪ੍ਰਚਾਰ ਜਿੱਥੇ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਉੱਥੇ ਹੀ ਕਈ ਪਾਸੇ ਉਮੀਦਵਾਰਾਂ ਲਈ ਵੀ ਵੱਡੀਆਂ ਪਰੇਸ਼ਾਨੀਆਂ ਬਣੀਆਂ ਹੋਈਆਂ ਹਨ | ਅਬੋਹਰ ਨਗਰ ਨਿਗਮ ਦੇ ਵਾਰਡ ਨੰਬਰ 8 ਅਤੇ ਵਾਰਡ ਨੰਬਰ 35 ਨਾਲ ਲੱਗਦੀ ਸੀਤੋ ਰੋਡ ਦੇ ਨਵ-ਨਿਰਮਾਣ ਨਾ ਹੋਣ ਕਾਰਨ ਮੁਹੱਲਾ ਵਾਸੀਆਂ ਵਿਚ ਡਾਢਾ ਰੋਸ ਪਾਇਆ ਜਾ ਰਿਹਾ ਹੈ | ਜਿਸ ਕਾਰਨ ਉਨ੍ਹਾਂ ਸੜਕ ਦੇ ਦੋਨੋਂ ਪਾਸੇ ਵੱਡ-ਆਕਾਰੀ ਬੋਰਡ ਲਗਾ ਕੇ 'ਰੋਡ ਨਹੀਂ ਤਾਂ ਵੋਟ ਨਹੀਂ' ਦੇ ਨਾਅਰੇ ਨਾਲ ਵੋਟਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ | ਜਿਸ ਤਹਿਤ ਅੱਜ ਮੁਹੱਲਾ ਵਾਸੀਆਂ ਨੇ ਵਾਰਡ ਨੰਬਰ 8 ਅਤੇ ਵਾਰਡ ਨੰਬਰ 35 ਦੇ ਵੋਟਰਾਂ ਨੂੰ ਕਾਲੀਆਂ ਪੱਟੀਆਂ ਬੰਨ੍ਹ ਕੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਤੋ ਰੋਡ ਦੇ ਵਸਨੀਕ ਪਰਵਿੰਦਰ ਪਾਲ ਸਿੰਘ ਰਾਜਾ, ਡਾਕਟਰ ਵਿਨੀਤ ਲੂਣਾ, ਰਾਜੀਵ ਸ਼ਰਮਾ, ਕੰਵਲਜੀਤ ਸਿੰਘ ਸਿੱਧੂ, ਸਤਪਾਲ, ਜੀਤ ਸਿੰਘ ਆਦਿ ਨੇ ਦੱਸਿਆ ਕਿ ਸੀਵਰੇਜ ਸਮੱਸਿਆ ਦਾ ਅਸਥਾਈ ਹੱਲ ਨਾ ਹੋਣ ਕਾਰਨ ਸੀਤੋ ਰੋਡ ਰੇਲਵੇ ਫਾਟਕ ਨੇੜੇ ਬਹੁਤ ਹੀ ਮਾੜਾ ਹਾਲ ਹੋ ਚੁੱਕਾ ਹੈ, ਜਿਸ ਖ਼ਿਲਾਫ਼ ਮੁਹੱਲਾ ਵਾਸੀਆਂ ਨੇ ਕਈ ਵਾਰ ਨਗਰ ਨਿਗਮ ਅਤੇ ਪ੍ਰਸ਼ਾਸਨ ਨੂੰ ਸੜਕ ਦੇ ਨਵ-ਨਿਰਮਾਣ ਸੰਬੰਧੀ ਜਾਣੂ ਕਰਵਾਇਆ ਸੀ ਪਰ ਸੜਕ 'ਤੇ ਬਜਰੀ ਸੁੱਟ ਕੇ ਪ੍ਰਸ਼ਾਸਨ ਨੇ ਬੁੱਤਾ ਸਾਰ ਲਿਆ ਪਰ ਮੁਕੰਮਲ ਕੰਮ ਨਹੀਂ ਕੀਤਾ | ਜਿਸ ਕਾਰਨ ਸੜਕ 'ਤੇ ਫਿਰ ਤੋਂ ਵੱਡੇ ਖੱਡੇ ਪੈ ਚੁੱਕੇ ਹਨ ਜਿਸ ਕਾਰਨ ਦੁਕਾਨਦਾਰਾਂ ਦੀ ਦੁਕਾਨਦਾਰੀ ਪ੍ਰਭਾਵਿਤ ਹੋ ਰਹੀ ਹੈ ਅਤੇ ਰਾਹਗੀਰਾਂ ਨੂੰ ਲੰਘਣ ਵਿਚ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਕਈ ਵਾਰ ਉਕਤ ਖੱਡਿਆਂ ਕਾਰਨ ਸੜਕ ਹਾਦਸੇ ਵੀ ਵਾਪਰ ਚੁੱਕੇ ਹਨ | ਇਸ ਮਾਰਗ 'ਤੇ ਤਹਿਸੀਲ ਕੰਪਲੈਕਸ ਤੋਂ ਇਲਾਵਾ ਕਈ ਹਸਪਤਾਲ ਅਤੇ ਕਈ ਨਾਮਵਰ ਸਕੂਲ ਵੀ ਪੈਂਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਵੋਟਾਂ ਤੋਂ ਪਹਿਲਾਂ ਉਕਤ ਸੜਕ ਦਾ ਨਵ-ਨਿਰਮਾਣ ਨਾ ਹੋਇਆ ਤਾਂ ਉਹ ਵੋਟਾਂ ਦਾ ਬਾਈਕਾਟ ਕਰਨਗੇ | ਜਿਸ ਪ੍ਰਤੀ ਉਨ੍ਹਾਂ ਸੀਤੋ ਰੋਡ ਦੇ ਨਾਲ ਲੱਗਦੇ ਵਾਰਡ ਨੰਬਰ 8 ਅਤੇ ਵਾਰਡ ਨੰਬਰ 35 ਦੇ ਵੋਟਰਾਂ ਨੂੰ ਕਾਲੀਆਂ ਪੱਟੀਆਂ ਬੰਨ੍ਹ ਕੇ ਨਗਰ ਨਿਗਮ ਚੋਣਾਂ ਦੇ ਬਾਈਕਾਟ
Ad Position 22
No active advertisement
ਪਿਛਲੀ ਖ਼ਬਰ ਕੁੱਟਮਾਰ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਆਨਲਾਈਨ ਦਵਾਈ ਵਿੱਕਰੀ 'ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਸ਼ਹਿਰ ਵਿਚ ਰਹੀਆਂ ਦਵਾਈਆਂ ਦੀਆਂ ਦੁਕਾਨਾਂ ਬੰਦ
Ad Position 24