ਅਬੋਹਰ, 20 ਮਈ(ਵਿਵੇਕ ਹੂੜੀਆ)-ਵਿੱਦਿਆ ਭਾਰਤੀ ਵਲੋਂ ਸੰਚਾਲਿਤ ਸਥਾਨਕ 'ਸ੍ਰੀ ਰੌਸ਼ਨ ਲਾਲ ਜੈਨ ਸਰਵਹਿੱਤਕਾਰੀ ਵਿੱਦਿਆ ਮੰਦਿਰ ਅਬੋਹਰ' ਵਿਖੇ ਵਿੱਦਿਆ ਆਰੰਭ ਸੰਸਕਾਰ ਦੇ ਸ਼ੁੱਭ ਅਵਸਰ 'ਤੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਸੈਸ਼ਨ 2025-26 ਵਿਚ ਸ਼ਾਨਦਾਰ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ 'ਸ਼੍ਰੀਮਤੀ ਰੁਕਮਣੀ ਦੇਵੀ ਮੈਮੋਰੀਅਲ ਸਕਾਲਰਸ਼ਿਪ' ਦੇ ਕੇ ਸਨਮਾਨਿਤ ਕੀਤਾ ਗਿਆ | ਇਹ ਸਕਾਲਰਸ਼ਿਪ ਹਰ ਸਾਲ ਐੱਸ. ਕੇ. ਮਿੱਤਲ ਪਰਿਵਾਰ ਵਲੋਂ ਹੋਣਹਾਰ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਲਈ ਦਿੱਤੀ ਜਾਂਦੀ ਹੈ | ਪ੍ਰੋਗਰਾਮ ਦੀ ਸ਼ੁਰੂਆਤ ਮਾਤਾ ਸਰਸਵਤੀ ਦੀ ਵੰਦਨਾ ਨਾਲ ਹੋਈ | ਜਿਸ ਤੋਂ ਬਾਅਦ ਸ਼ਾਸਤਰੀ ਹੀਰਾ ਲਾਲ ਵਲੋਂ ਮੰਤਰ ਉਚਾਰਨ ਕਰਦਿਆਂ ਪਵਿੱਤਰ ਹਵਨ ਯੱਗ ਸੰਪੰਨ ਕਰਵਾਇਆ ਗਿਆ | ਸਮਾਗਮ ਦੌਰਾਨ ਹਾਜ਼ਰ ਬੱਚਿਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਪ੍ਰਧਾਨ ਫ਼ਕੀਰ ਚੰਦ ਗੋਇਲ ਨੇ ਕਿਹਾ ਕਿ ਅਜੋਕੇ ਦੌਰ ਵਿਚ ਉੱਚ ਸਿੱਖਿਆ ਦੇ ਨਾਲ-ਨਾਲ ਬੱਚਿਆਂ ਨੂੰ ਚੰਗੇ ਸੰਸਕਾਰ ਦੇਣਾ ਸਭ ਤੋਂ ਵੱਡੀ ਲੋੜ ਹੈ, ਤਾਂ ਜੋ ਉਹ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣ ਸਕਣ | ਉਨ੍ਹਾਂ ਸਕੂਲ ਵਲੋਂ ਦਿੱਤੀ ਜਾ ਰਹੀ ਮਿਆਰੀ ਸਿੱਖਿਆ 'ਤੇ ਤਸੱਲੀ ਪ੍ਰਗਟਾਈ | ਇਸੇ ਤਰ੍ਹਾਂ ਸਕੂਲ ਦੇ ਸਰਪ੍ਰਸਤ ਧਨਪਤ ਸਿਆਗ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਸੰਸਥਾ ਦੀ ਨਿਰੰਤਰ ਪ੍ਰਗਤੀ ਲਈ ਆਪਣਾ ਮਾਰਗਦਰਸ਼ਨ ਦਿੱਤਾ | ਇਸ ਖ਼ਾਸ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਪਹੁੰਚੇ ਮੁੱਖ ਮਹਿਮਾਨ ਓਮ ਪ੍ਰਕਾਸ਼ ਜੁਨੇਜਾ, ਕਮਲ ਸੋਨੀ ਅਤੇ ਨੀਰਜ ਗੁੰਬਰ ਵਲੋਂ ਸਕੂਲ ਪ੍ਰਬੰਧਕਾਂ ਨਾਲ ਮੁਲਾਕਾਤ ਕੀਤੀ ਗਈ | ਉਨ੍ਹਾਂ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਛੋਟੇ ਬੱਚਿਆਂ ਦੀ ਸਹੂਲਤ ਲਈ ਸੰਸਥਾ ਦੀ 'ਸ਼ਿਸ਼ੂ ਵਾਟਿਕਾ' ਵਾਸਤੇ 3 ਏ.ਸੀ. ਭੇਟ ਕੀਤੇ | ਜਿਸ ਲਈ ਸਕੂਲ ਮੈਨੇਜਮੈਂਟ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਸਮਾਗਮ ਦੌਰਾਨ ਸਕੂਲ ਦੇ ਪ੍ਰਧਾਨ ਫ਼ਕੀਰ ਚੰਦ ਗੋਇਲ, ਸਰਪ੍ਰਸਤ ਧਨਪਤ ਸਿਆਗ, ਉਪ-ਪ੍ਰਧਾਨ ਕਿ੍ਸ਼ਨ ਨਾਗਪਾਲ, ਪ੍ਰਬੰਧਕੀ ਕਮੇਟੀ ਮੈਂਬਰ ਕਮਲ ਮਿੱਤਲ, ਪਿ੍ਥਵੀ ਚੰਦ ਗਰਗ, ਜੈਤ ਕੰਵਰ, ਸੰਜੇ ਗੁਪਤਾ, ਪ੍ਰਵੀਨ ਸ਼ਰਮਾ, ਸੰਜੀਵ ਕੁਮਾਰ, ਪਰਮਿੰਦਰ ਸਿੰਘ, ਭੋਜਰਾਜ ਪਿਆਰੀ ਦੇਵੀ ਸਕੂਲ ਦੇ ਪ੍ਰਧਾਨ ਅਹੂਜਾ ਅਤੇ ਵਿਕਰਮ ਦੱਤ ਗਰਗ ਵੀ ਸ਼ਾਮਲ ਹੋਏ | ਪ੍ਰੋਗਰਾਮ ਦੇ ਅਖੀਰ ਵਿਚ ਸਕੂਲ ਦੇ ਪਿ੍ੰਸੀਪਲ ਜੌਲੀ ਮੋਂਗਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਆਭਾਰ ਪ੍ਰਗਟ ਕੀਤਾ |