27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪਰਸÉਾਰਥ ਸਭਾ ਦਾ ਮੁਫ਼ਤ ਹਫ਼ਤਾਵਾਰੀ ਮੈਡੀਕਲ ਚੈੱਕਅਪ ਕੈਂਪ

Ad Position 21
No active advertisement
ਅਜੀਤ ਡੈਸਕ 21-05-2026
ਜਲਾਲਾਬਾਦ, 20 ਮਈ (ਜਤਿੰਦਰ ਪਾਲ ਸਿੰਘ)-ਸਥਾਨਕ ਗਾਂਧੀ ਨਗਰ 'ਚ ਪਰਸÉਾਰਥ ਸਭਾ ਵਲੋਂ ਕਾਫ਼ੀ ਲੰਮੇ ਸਮੇਂ ਤੋਂ ਚਲਾਈ ਜਾ ਰਹੀ ਮੁਫ਼ਤ ਡਿਸਪੈਂਸਰੀ ਵਿਚ ਹਫ਼ਤਾਵਾਰੀ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ¢ ਕੈਂਪ ਵਿਚ ਡਾ.ਓਮ ਪ੍ਰਕਾਸ਼ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਮਰੀਜ਼ਾਂ ਦੀ ਜਾਂਚ ਕੀਤੀ¢ ਅੱਜ ਕੁੱਲ 54 ਮਰੀਜ਼ਾਂ ਦੀ ਸਿਹਤ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਲੋੜ ਅਨੁਸਾਰ ਦਵਾਈਆਂ ਵੀ ਵੰਡੀਆਂ ਗਈਆਂ, ਉਨ੍ਹਾਂ ਨੂੰ ਯੋਗ ਸਲਾਹ ਦਿੱਤੀ ਗਈ¢ ਡਾ.ਓਮ ਪ੍ਰਕਾਸ਼ ਕੰਬੋਜ ਨੇ ਮਰੀਜ਼ਾਂ ਦੀ ਸਰੀਰਕ ਜਾਂਚ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਬਦਲਦੇ ਮੌਸਮ ਵਿਚ ਸਿਹਤ ਦਾ ਧਿਆਨ ਰੱਖਣ ਅਤੇ ਪੌਸ਼ਟਿਕ ਆਹਾਰ ਲੈਣ ਦੀ ਸਲਾਹ ਦਿੱਤੀ¢ ਇਸ ਮੌਕੇ 'ਤੇ ਬਲੱਡ ਪ੍ਰੈਸ਼ਰ ਤੇ ਸ਼ੂਗਰ ਵਰਗੀਆਂ ਬੁਨਿਆਦੀ ਜਾਂਚਾਂ ਵੀ ਕੀਤੀਆਂ ਗਈਆਂ¢ ਕੈਂਪ ਨੂੰ ਸਫਲ ਬਣਾਉਣ ਵਿਚ ਪਰਸÉਾਰਥ ਸਭਾ ਦੇ ਅਹੁਦੇਦਾਰਾਂ ਅਤੇ ਸੇਵਾਦਾਰਾਂ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ¢ ਇਸ ਮੌਕੇ ਗੁਰਚਰਨ ਖ਼ਮੀਰੀਆਂ, ਬਿੱਟੂ ਬੱਬਰ, ਰਮੇਸ਼ ਰਾਠੀ, ਸੁਰੇਸ਼ ਚੌਹਾਨ, ਮੈਡਮ ਰਮਨ ਅਤੇ ਮਾਨਿਕ ਚੌਹਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ¢ ਸਭਾ ਦੇ ਮੈਂਬਰਾਂ ਨੇ ਕਿਹਾ ਕਿ ਪਰਸÉਾਰਥ ਸਭਾ ਸਮਾਜ ਸੇਵਾ ਦੇ ਕਾਰਜਾਂ ਵਿਚ ਹਮੇਸ਼ਾ ਅੱਗੇ ਰਹਿੰਦੀ ਹੈ ਅਤੇ ਭਵਿੱਖ ਵਿਚ ਵੀ ਗਾਂਧੀ ਨਗਰ ਸਥਿਤ ਇਸ ਡਿਸਪੈਂਸਰੀ ਦੇ ਮਾਧਿਅਮ ਰਾਹੀਂ ਆਮ ਜਨਤਾ ਲਈ ਅਜਿਹੇ ਜਨਹਿਤ ਦੇ ਮੈਡੀਕਲ ਕੈਂਪ ਲਗਾਤਾਰ ਲਗਾਏ ਜਾਂਦੇ ਰਹਿਣਗੇ, ਤਾਂ ਜੋ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਇਲਾਜ ਮਿਲ ਸਕੇ¢
Ad Position 22
No active advertisement
ਪਿਛਲੀ ਖ਼ਬਰ ਗੁਰਦਾਸਨੰਗਲ ਤੇ ਸੋਹਲ ਪਿੰਡਾਂ ਦੇ ਝਗੜਿਆਂ ਦੇ 2 ਮਾਮਲੇ ਦਰਜ ਅਗਲੀ ਖ਼ਬਰ ਬ੍ਰਹਮ ਰਿਸ਼ੀ ਸਕੂਲ ਦੇ ਵਿਦਿਆਰਥੀਆਂ ਨੇ ਯੋਗਾ ਮੁਕਾਬਲੇ 'ਚ 18 ਤਗਮੇ ਜਿੱਤੇ
Ad Position 24