27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਗੁਰਦਾਸਨੰਗਲ ਤੇ ਸੋਹਲ ਪਿੰਡਾਂ ਦੇ ਝਗੜਿਆਂ ਦੇ 2 ਮਾਮਲੇ ਦਰਜ

Ad Position 21
No active advertisement
ਅਜੀਤ ਡੈਸਕ 21-05-2026

ਧਾਰੀਵਲ, 20 ਮਈ (ਸਵਰਨ ਸਿੰਘ)-ਗੁਰਦਾਸਨੰਗਲ ਅਤੇ ਸੋਹਲ ਇਲਾਕੇ ਵਿਚ ਹੋਏ 2 ਝਗੜਿਆਂ ਦੇ ਮਾਮਲਿਆਂ ਵਿਚ ਪੁਲਿਸ ਵਲੋਂ ਕਈ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਪਹਿਲੇ ਮਾਮਲੇ ਵਿਚ ਜਤਿੰਦਰਪਾਲ ਸਿੰਘ ਪੁੱਤਰ ਓਮ ਨਾਥ ਵਾਸੀ ਗੁਰਦਾਸਨੰਗਲ ਦੇ ਬਿਆਨਾਂ 'ਤੇ ਦਰਸ਼ਨ ਕੁਮਾਰ ਪੁੱਤਰ ਦੰਮੂ ਰਾਮ, ਵਿਜੇ ਕੁਮਾਰ, ਵਿਨੋਦ ਕੁਮਾਰ, ਦੀਪਿਕਾ ਪਤਨੀ ਕੁਲਜੀਤ ਸਿੰਘ, ਕਮਲੇਸ਼ ਰਾਣੀ ਪਤਨੀ ਓਮ ਨਾਥ, ਅਨੂ ਬਾਲਾ ਪਤਨੀ ਵਿਜੇ ਕੁਮਾਰ ਅਤੇ ਬਿਕਰਮਜੀਤ ਸਿੰਘ ਉਰਫ਼ ਬਿੱਕਾ ਬਾਉਂਸਰ ਵਾਸੀ ਨਵਾਂ ਪਿੰਡ ਝਾਵਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਸ਼ਿਕਾਇਤਕਰਤਾ ਅਨੁਸਾਰ 16 ਮਈ ਨੂੰ ਉਸ ਦਾ ਚਾਚਾ ਦਰਸ਼ਨ ਕੁਮਾਰ ਉਸ ਦੇ ਘਰ ਆ ਕੇ ਉਸ ਨੂੰ ਤੇ ਉਸ ਦੀ ਪਤਨੀ ਅੰਜਲੀ ਨੂੰ ਗਾਲੀ-ਗਲੋਚ ਕਰਨ ਲੱਗ ਪਿਆ | ਪਰਿਵਾਰਕ ਮੈਂਬਰਾਂ ਨੇ ਸਮਝਾ ਕੇ ਉਸ ਨੂੰ ਵਾਪਸ ਭੇਜ ਦਿੱਤਾ, ਪਰ ਕੁਝ ਸਮੇਂ ਬਾਅਦ ਉਕਤ ਵਿਅਕਤੀ ਹੋਰ ਸਾਥੀਆਂ ਸਮੇਤ ਮੁੜ ਆਏ ਤੇ ਜਤਿੰਦਰਪਾਲ ਸਿੰਘ, ਉਸ ਦੀ ਪਤਨੀ ਅੰਜਲੀ ਤੇ ਭਰਾ ਅਰਜਨ ਸਿੰਘ ਨਾਲ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ | ਦੂਜੇ ਮਾਮਲੇ ਵਿਚ ਮਨਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਦੇਵਨਗਰ ਕਾਲੋਨੀ ਤਿੱਬੜੀ ਰੋਡ ਘੁਰਾਲਾ ਦੇ ਬਿਆਨਾਂ ਦੇ ਆਧਾਰ 'ਤੇ ਸੁੱਚਾ ਸਿੰਘ, ਸ਼ਰਨਜੀਤ ਸਿੰਘ ਅਤੇ ਹਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਸ਼ਿਕਾਇਤਕਰਤਾ ਨੇ ਦੱਸਿਆ ਕਿ 10 ਮਈ ਨੂੰ ਉਹ ਆਪਣੀ ਪਤਨੀ ਨਾਲ ਗੁਰਦੁਆਰਾ ਸਾਹਿਬ ਗੜੀ ਗੁਰਦਾਸਨੰਗਲ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ | ਜੀ.ਟੀ. ਰੋਡ ਸੋਹਲ ਵਿਖੇ ਮੋਟਰਸਾਈਕਲ ਪੈਂਚਰ ਹੋਣ 'ਤੇ ਉਨ੍ਹਾਂ ਨੇ ਇਕ ਕਾਰੀਗਰ ਕੋਲ ਟਿਊਬ ਬਦਲਵਾਈ | ਟਿਊਬ ਦੇ ਪੈਸਿਆਂ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਦੋਸ਼ੀਆਂ ਨੇ ਦਸਤੀ ਹਥਿਆਰਾਂ ਨਾਲ ਹਮਲਾ ਕਰ ਕੇ ਮਨਵਿੰਦਰ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ | ਪੁਲਿਸ ਵਲੋਂ ਦੋਹਾਂ ਮਾਮਲਿਆਂ ਦੀ ਜਾਂਚ ਜਾਰੀ ਹੈ |


Ad Position 22
No active advertisement
ਪਿਛਲੀ ਖ਼ਬਰ ਅੱਤ ਦੀ ਗਰਮੀ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ ਅਗਲੀ ਖ਼ਬਰ ਪਰਸÉਾਰਥ ਸਭਾ ਦਾ ਮੁਫ਼ਤ ਹਫ਼ਤਾਵਾਰੀ ਮੈਡੀਕਲ ਚੈੱਕਅਪ ਕੈਂਪ
Ad Position 24