ਜਲਾਲਾਬਾਦ, 23 ਮਈ (ਜਤਿੰਦਰ ਪਾਲ ਸਿੰਘ)-ਸਥਾਨਕ ਪੈਨੇਸੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਸਿਟੀਜ਼ਨ ਵੈੱਲਫੇਅਰ ਕੌਂਸਲ ਅਤੇ ਅਰੋੜਵੰਸ਼ ਸਭਾ ਵਲੋਂ ਟਰੈਫ਼ਿਕ ਵਿਭਾਗ ਜਲਾਲਾਬਾਦ ਦੇ ਸਹਿਯੋਗ ਦੇ ਨਾਲ ਵਿਦਿਆਰਥੀਆਂ ਲਈ ਟਰੈਫ਼ਿਕ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿਚ9ਵੀਂ, 10ਵੀਂ ,11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ¢ ਸਮਾਗਮ ਦੀ ਸ਼ੁਰੂਆਤ ਸਕੂਲ ਪਿ੍ੰਸੀਪਲ ਰਮਨਪ੍ਰੀਤ ਕੌਰ ਨੇ ਸਾਰਿਆਂ ਨੂੰ ਜੀ ਆਇਆ ਕਹਿੰਦੇ ਹੋਏ ਕੀਤੀ ¢ ਸਮਾਗਮ ਵਿਚ ਡਾਕਟਰ ਤਿਲਕ ਰਾਜ ਕੁਮਾਰ ਚੇਅਰਮੈਨ, ਰਮੇਸ਼ ਕੁਮਾਰ ਵਧਵਾ ਪ੍ਰਧਾਨ, ਅਸ਼ਵਨੀ ਮੈਦਾਨ ਪ੍ਰਧਾਨ ਅਰੋੜਵੰਸ਼ ਸਭਾ, ਦੇਵਰਾਜ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਜਲਾਲਾਬਾਦ, ਬਲਵੰਤ ਸਿੰਘ ਏ.ਐੱਸ.ਆਈ ਟਰੈਫ਼ਿਕ ਵਿਭਾਗ, ਚਾਨਣ ਲਾਲ ਟਰੈਫ਼ਿਕ ਏ.ਐੱਸ.ਆਈ, ਕੇ.ਜੀ ਸ਼ਰਮਾ, ਕੇਦਾਰਨਾਥ ਨਾਗਪਾਲ, ਸੁਭਾਸ਼ ਚੰਦਰ ਕੁਮਾਰ ਹਾਜ਼ਰ ਹੋਏ¢ ਟਰੈਫ਼ਿਕ ਵਿਭਾਗ ਵਲੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਏ.ਐੱਸ.ਆਈ ਬਲਵੰਤ ਸਿੰਘ ਅਤੇ ਟਰੈਫ਼ਿਕ ਮੁਖੀ ਏ ਐੱਸ ਆਈ ਚਾਨਣ ਲਾਲ ਨੇ ਵਿਦਿਆਰਥੀਆਂ ਨੂੰ ਸੜਕ 'ਤੇ ਚੱਲਣ ਦੇ ਨਿਯਮ ਸਮਝਾਏ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਤਿਹਾਦ ਕੀਤੀ ਕਿ ਬਿਨਾਂ ਲਾਇਸੰਸ ਬਣਵਾਏ ਕੋਈ ਵੀ ਵਹੀਕਲ ਨਾ ਚਲਾਇਆ ਜਾਵੇ ਅਤੇ ਇਸ ਤੇ ਹੋਣ ਵਾਲੇ ਮਾਤਾ ਪਿਤਾ ਨੂੰ ਸਜ਼ਾ ਅਤੇ ਜੁਰਮਾਨੇ ਬਾਰੇ ਵੀ ਦੱਸਿਆ¢ ਉਨ੍ਹਾਂ ਨੇ ਸ਼ਹਿਰ ਵਿਚ ਵਾਪਰੀਆਂ ਵੱਖ ਵੱਖ ਘਟਨਾਵਾਂ ਬਾਰੇ ਜ਼ਿਕਰ ਕਰਦੇ ਹੋਏ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਦੀ ਖ਼ੁਦ ਪਾਲਨਾ ਕਰਨ ਅਤੇ ਆਪਣੇ ਮਾਤਾ ਪਿਤਾ ਨੂੰ ਵੀ ਪਾਲਨਾ ਕਰਨ ਬਾਰੇ ਜਾਗਰੂਕ ਕੀਤਾ¢ ਸਿਟੀਜ਼ਨ ਵੈੱਲਫੇਅਰ ਸੋਸਾਇਟੀ ਵਲੋਂ ਚੇਅਰਮੈਨ ਦੇਵਰਾਜ ਸ਼ਰਮਾ ਅਤੇ ਡਾਕਟਰ ਤਿਲਕ ਰਾਜ ਕੁਮਾਰ ਨੇ ਬੱਚਿਆਂ ਨੂੰ ਸੰਬੋਧਨ ਕੀਤਾ ਅਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਵਿਦਿਆਰਥੀਆਂ ਨੂੰ ਟਰੈਫ਼ਿਕ ਦੇ ਨਿਯਮਾਂ ਬਾਰੇ ਜਾਗਰੂਕ ਕਰਦੇ ਹੋਏ, ਟਰੈਫ਼ਿਕ ਨਿਯਮਾਂ ਦੀ ਪਾਲਨਾ ਕਰਨ ਲਈ ਪ੍ਰੇਰਿਤ ਕੀਤਾ¢ ਸੈਮੀਨਾਰ ਦੌਰਾਨ ਵਿਦਿਆਰਥੀਆਂ ਦਾ ਪ੍ਰਤੀਕਿਰਿਆ ਬਹੁਤ ਵਧੀਆ ਰਹੀ ਅਤੇ ਉਨ੍ਹਾਂ ਵਲ਼ੋਂ ਟਰੈਫ਼ਿਕ ਨਿਯਮਾਂ ਦੀ ਪਾਲਨਾ ਕਰਨ ਦੀ ਪ੍ਰੋੜ੍ਹਤਾ ਕੀਤੀ ਗਈ¢ ਇਸ ਮੌਕੇ ਸਕੂਲ ਦੇ ਅਧਿਆਪਕ ਵੀ ਹਾਜ਼ਰ ਸਨ¢