10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਾਰਡ ਨੰਬਰ 12 'ਚ ਅਕਾਲੀ ਉਮੀਦਵਾਰ ਚਰਨਜੀਤ ਨੂੰ ਮਿਲ ਰਹੇ ਭਰਪੂਰ ਸਮਰਥਨ ਨੇ ਵਿਰੋਧੀਆਂ ਦੀ ਚਿੰਤਾ ਵਧਾਈ

Ad Position 21
No active advertisement
ਅਜੀਤ ਡੈਸਕ 24-05-2026
ਫ਼ਿਰੋਜ਼ਪੁਰ, 23 ਮਈ (ਗੁਰਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵਾਰਡ ਨੰਬਰ 12 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਚਰਨਜੀਤ ਦੀ ਚੋਣ ਮੁਹਿੰਮ ਦਿਨੋ-ਦਿਨ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ | ਵਾਰਡ ਦੇ ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਵਲੋਂ ਮਿਲ ਰਹੇ ਭਰਪੂਰ ਸਮਰਥਨ ਨੇ ਵਿਰੋਧੀਆਂ ਦੀ ਚਿੰਤਾ ਵਧਾ ਦਿੱਤੀ ਹੈ | ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਵਨੀਤ ਕੁਮਾਰ ਗੋਰਾ ਦੀ ਅਗਵਾਈ ਹੇਠ ਪਾਰਟੀ ਆਗੂ ਅਤੇ ਵਰਕਰ ਦਿਨ-ਰਾਤ ਇਕ ਕਰਕੇ ਚੋਣ ਪ੍ਰਚਾਰ ਵਿਚ ਜੁਟੇ ਹੋਏ ਹਨ | ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ ਅਤੇ ਪਾਰਟੀ ਦੀਆਂ ਨੀਤੀਆਂ ਅਤੇ ਅਕਾਲੀ ਸਰਕਾਰ ਸਮੇਂ ਕੀਤੇ ਵਿਕਾਸ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ | ਚੋਣ ਪ੍ਰਚਾਰ ਦੌਰਾਨ ਨਵਨੀਤ ਕੁਮਾਰ ਗੋਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੋਕਾਂ ਦੀ ਆਵਾਜ਼ ਬਣ ਕੇ ਖੜ੍ਹਾ ਰਿਹਾ ਹੈ ਅਤੇ ਵਾਰਡ ਨੰਬਰ 12 ਦੇ ਲੋਕ ਇਸ ਵਾਰ ਵੀ ਪਾਰਟੀ 'ਤੇ ਪੂਰਾ ਭਰੋਸਾ ਜਤਾ ਰਹੇ ਹਨ | ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਵਲੋਂ ਮਿਲ ਰਹੇ ਪਿਆਰ ਅਤੇ ਸਮਰਥਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਇਮਾਨਦਾਰ ਅਤੇ ਵਿਕਾਸਸ਼ੀਲ ਸੋਚ ਵਾਲੇ ਉਮੀਦਵਾਰਾਂ ਨੂੰ ਤਰਜੀਹ ਦੇ ਰਹੇ ਹਨ | ਉਨ੍ਹਾਂ ਦੱਸਿਆ ਕਿ ਚਰਨਜੀਤ ਵਲੋਂ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਨਾਲ ਜੁੜ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਯਤਨ ਕੀਤੇ ਜਾਂਦੇ ਰਹੇ ਹਨ | ਜਿਸ ਕਾਰਨ ਵਾਰਡ ਵਾਸੀਆਂ ਵਿਚ ਉਨ੍ਹਾਂ ਪ੍ਰਤੀ ਖ਼ਾਸ ਵਿਸ਼ਵਾਸ ਅਤੇ ਸਤਿਕਾਰ ਹੈ | ਚੋਣ ਮੁਹਿੰਮ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਦੀ ਸ਼ਮੂਲੀਅਤ ਵੀ ਦੇਖਣ ਨੂੰ ਮਿਲੀ | ਵਰਕਰਾਂ ਨੇ ਦਾਅਵਾ ਕੀਤਾ ਕਿ ਵਾਰਡ ਨੰਬਰ 12 ਵਿਚ ਅਕਾਲੀ ਦਲ ਦੀ ਜਿੱਤ ਲਗਭਗ ਤੈਅ ਹੈ ਅਤੇ ਲੋਕ ਭਾਰੀ ਗਿਣਤੀ ਵਿਚ ਚਰਨਜੀਤ ਦੇ ਹੱਕ ਵਿਚ ਵੋਟ ਪਾਉਣ ਲਈ ਤਿਆਰ ਹਨ | ਇਸ ਮੌਕੇ ਆਸ਼ੂ ਕਪਾਹੀ, ਗੁਰਦੇਵ ਸਿੰਘ, ਰਾਮ ਦਰਸ਼ਨ ਸ਼ਰਮਾ, ਪੰਮਾ ਭੰਡਾਰੀ, ਜਨਕ ਰਾਜ, ਗੁਰਪ੍ਰੀਤ ਸਿੰਘ, ਬਿੰਦਰ ਨੰਦਾ, ਬੰਟੀ ਸ਼ਰਮਾ, ਐਡਵੋਕੇਟ ਐੱਸ ਐੱਸ ਚੌਹਾਨ, ਲਾਡੀ, ਜ਼ੋਰਾਵਰ ਸਿੰਘ, ਸੋਨੰੂ ਬਹਿਲ, ਅਨਮੋਲ ਅਰੋੜਾ, ਜੰਡ ਸਿੰਘ ਗਿੱਲ, ਵਿਜੈ ਕੁਮਾਰ, ਹਰਸ਼ਦੀਪ ਸ਼ਰਮਾ, ਕੋਮਲ, ਅਨੰਦ, ਪੂਨਮ ਸ਼ਰਮਾ, ਆਸ਼ਾ ਰਾਣੀ, ਵਿਸ਼ਾਖਾ ਸ਼ਰਮਾ, ਨੈਨਸੀ, ਮਾਹੀ, ਰੀਮਾ ਕਟਾਰੀਆ,ਰੂਬੀ, ਰਾਜ ਰਾਣੀ, ਮਨਜੀਤ ਕੌਰ, ਸੁਮਨ ਸ਼ਰਮਾ , ਜੀਆ ਸ਼ਰਮਾ, ਅਭੈ ਸ਼ਰਮਾ, ਹਿੰਮਤ ਸਿੰਘ, ਵਿਓਮ, ਏਕਨੂਰ ਸਿੰਘ, ਨੀਤੂ, ਅੰਜਨਾ ਆਦਿ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ, ਲੋਕ ਸੇਵਾ ਅਤੇ ਇਮਾਨਦਾਰੀ ਦੀ ਸੋਚ ਨੂੰ ਮਜ਼ਬੂਤ ਕਰਨ ਲਈ ਚਰਨਜੀਤ ਨੂੰ ਭਾਰੀ ਬਹੁਮਤ ਨਾਲ ਕਾਮਯਾਬ ਬਣਾਉਣ |
Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਸਕੂਲ ਦੀ ਪਿ੍ੰਸੀਪਲ ਡਾ. ਵੰਦਨਾ ਧਵਨ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਨਮਾਨਿਤ ਅਗਲੀ ਖ਼ਬਰ ਪਿੰਡ ਲੌਂਾਗੋਦੇਵਾ 'ਚ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਫਾਰਮ ਭਰੇ
Ad Position 24