10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਿਧਾਇਕ ਸਵਨਾ ਨੇ ਵਾਰਡ ਨੰਬਰ 14 ਤੋਂ 'ਆਪ' ਉਮੀਦਵਾਰ ਵਰਸ਼ਾ ਚੇਤੀਵਾਲ ਅਤੇ ਵਾਰਡ 11 ਤੋਂ ਬਬਲੀ ਰੇਵਾੜੀਆ ਲਈ ਮੰਗੀਆਂ ਵੋਟਾਂ

Ad Position 21
No active advertisement
ਅਜੀਤ ਡੈਸਕ 24-05-2026
ਫ਼ਾਜ਼ਿਲਕਾ, 23 ਮਈ(ਦਵਿੰਦਰ ਪਾਲ ਸਿੰਘ)-ਹਲਕਾ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ 'ਚ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ | ਉਹ ਲਗਾਤਾਰ ਉਮੀਦਵਾਰਾਂ ਦੇ ਨਾਲ ਘਰ-ਘਰ ਜਾ ਕੇ ਅਤੇ ਵੱਖ-ਵੱਖ ਖੇਤਰਾਂ ਵਿਚ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਗਿਣਾ ਰਹੇ ਹਨ ਅਤੇ ਫ਼ਾਜ਼ਿਲਕਾ ਨਗਰ ਕੌਂਸਲ ਵਿਚ 'ਆਪ' ਦਾ ਮਜ਼ਬੂਤ ਬੋਰਡ ਬਣਾਉਣ ਦੀ ਅਪੀਲ ਕਰ ਰਹੇ ਹਨ | ਇਸੇ ਮੁਹਿੰਮ ਤਹਿਤ ਵਿਧਾਇਕ ਸਵਨਾ ਓਡਾਂ ਵਾਲੀ ਬਸਤੀ ਵਿਖੇ ਪਹੁੰਚੇ, ਜੋ ਕਿ ਵਾਰਡ ਨੰਬਰ 14 ਦਾ ਹਿੱਸਾ ਹੈ | ਇੱਥੇ ਉਨ੍ਹਾਂ ਨੇ ਘਰ-ਘਰ ਜਾ ਕੇ ਪਾਰਟੀ ਉਮੀਦਵਾਰ ਵਰਸ਼ਾ ਚੇਤੀਵਾਲ ਪਤਨੀ ਬੱਬੂ ਚੇਤੀਵਾਲ ਦੇ ਪੱਖ ਵਿਚ ਵੋਟਾਂ ਮੰਗੀਆਂ | ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਚੇਤੀਵਾਲ ਪਰਿਵਾਰ ਨੂੰ ਇਸ ਵਾਰ ਵਾਰਡ ਤੋਂ ਟਿਕਟ ਸਿਰਫ਼ 'ਆਪ' ਨਾਲ ਜੁੜੇ ਹੋਣ ਕਰਕੇ ਨਹੀਂ ਬਲਕਿ ਵਾਰਡ ਦੀ ਭਲਾਈ ਲਈ ਕੀਤੇ ਗਏ ਉਨ੍ਹਾਂ ਦੇ ਕਾਰਜਾਂ ਨੂੰ ਦੇਖ ਕੇ ਦਿੱਤੀ ਗਈ ਹੈ | ਬੱਬੂ ਚੇਤੀਵਾਲ ਦਾ ਆਪਣੇ ਵਾਰਡ ਦੇ ਲੋਕਾਂ ਪ੍ਰਤੀ ਅਜਿਹਾ ਸਮਰਪਣ ਹੈ ਕਿ ਉਨ੍ਹਾਂ ਨੇ ਵਾਰਡ ਵਿਚ ਕਈ ਵਿਕਾਸ ਕਾਰਜ ਕਰਵਾਏ ਹਨ | ਜੇਕਰ ਹੁਣ ਉਨ੍ਹਾਂ ਦੇ ਪਰਿਵਾਰ ਨੂੰ ਵਾਰਡ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਵਾਰਡ ਵਿਚ ਵਿਕਾਸ ਦੀ ਹਨੇਰੀ ਲਿਆ ਦੇਣਗੇ | ਵਿਧਾਇਕ ਸਵਨਾ ਨੇ ਵਾਰਡ ਨੰਬਰ 11 ਤੋਂ 'ਆਪ' ਉਮੀਦਵਾਰ ਟੇਕ ਚੰਦ ਬਬਲੀ ਰੇਵਾੜੀਆ ਦੇ ਹੱਕ ਵਿਚ ਇਕ ਵਿਸ਼ਾਲ ਚੋਣ ਸਭਾ ਨੂੰ ਵੀ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਸਾਧਾਰਨ ਅਤੇ ਗ਼ਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੰਦੀ ਹੈ | ਉਨ੍ਹਾਂ ਕਿਹਾ ਕਿ ਟੇਕ ਚੰਦ ਰੇਵਾੜੀਆ ਇੱਕ ਮਿਹਨਤੀ ਅਤੇ ਜ਼ਮੀਨ ਨਾਲ ਜੁੜਿਆ ਆਗੂ ਹੈ, ਜਿਸ ਨੇ ਵਾਰਡ ਵਿਚ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਅਤੇ ਮਹਿਲਾਵਾਂ ਨੂੰ ਵਿੱਤੀ ਸਹਾਇਤਾ ਦੇਣ ਵਾਲੀਆਂ ਸਰਕਾਰੀ ਯੋਜਨਾਵਾਂ ਦੇ ਫਾਰਮ ਭਰਵਾ ਕੇ ਲੋਕਾਂ ਤੱਕ ਲਾਭ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ | ਉਨ੍ਹਾਂ ਦੇ ਇਸੇ ਜਜ਼ਬੇ ਨੂੰ ਦੇਖਦਿਆਂ ਕਿਸੇ ਅਮੀਰ ਵਿਅਕਤੀ ਦੀ ਬਜਾਏ ਆਮ ਲੋਕਾਂ ਦੇ ਦੁੱਖ-ਦਰਦ ਨੂੰ ਸਮਝਣ ਵਾਲੇ ਬਬਲੀ ਰੇਵਾੜੀਆ ਨੂੰ ਟਿਕਟ ਦਿੱਤੀ ਗਈ ਹੈ | ਇਸ ਮੌਕੇ ਵੱਡੀ ਗਿਣਤੀ ਵਿਚ 'ਆਪ' ਆਗੂ, ਵਰਕਰ ਅਤੇ ਵਾਰਡ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖ਼ੁਸ਼ਬੂ ਸਵਨਾ ਨੇ ਵਾਰਡ ਨੰਬਰ 2 ਅਤੇ 15 ਦੇ 'ਆਪ' ਉਮੀਦਵਾਰਾਂ ਲਈ ਮੰਗੀਆਂ ਵੋਟਾਂ ਅਗਲੀ ਖ਼ਬਰ ਹੈਰੀ ਸੰਧੂ ਨੇ ਉਮੀਦਵਾਰ ਦੀਪਕ ਗਾਵੜੀ ਦੇ ਹੱਕ 'ਚ ਘਰ-ਘਰ ਵੋਟਾਂ ਮੰਗੀਆਂ
Ad Position 24