23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਡਾ. ਮਮਤਾ ਤਨੇਜਾ ਨੂੰ ਕਾਂਗਰਸ ਤੋਂ ਬਾਅਦ ਅਕਾਲੀ ਦਲ ਨੇ ਵੀ ਦਿੱਤਾ ਸਮਰਥਨ

Ad Position 21
No active advertisement
ਅਜੀਤ ਡੈਸਕ 25-05-2026
ਅਬੋਹਰ, 24 ਮਈ(ਤੇਜਿੰਦਰ ਸਿੰਘ ਖ਼ਾਲਸਾ, ਸੁਖਜੀਤ ਸਿੰਘ ਬਰਾੜ)-ਅਬੋਹਰ ਨਗਰ ਨਿਗਮ ਦੇ ਵਾਰਡ ਨੰਬਰ 12 ਤੋਂ ਆਜ਼ਾਦ ਉਮੀਦਵਾਰ ਡਾ.ਮਮਤਾ ਤਨੇਜਾ ਦਾ ਕਾਫ਼ਲਾ ਲਗਾਤਾਰ ਵਧਦਾ ਜਾ ਰਿਹਾ ਹੈ | ਉਨ੍ਹਾਂ ਨੂੰ ਮਿਲ ਰਹੇ ਸਮਰਥਨ ਕਾਰਨ ਵੋਟਰਾਂ ਅਤੇ ਸਪੋਰਟਰਾਂ ਵਿਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਅਬੋਹਰ ਦੇ ਸਾਬਕਾ ਭਾਜਪਾ ਆਗੂ ਡਾ.ਵਿਸ਼ਾਲ ਤਨੇਜਾ ਦੀ ਧਰਮ ਪਤਨੀ ਡਾ.ਮਮਤਾ ਤਨੇਜਾ ਵਾਰਡ ਨੰਬਰ 12 ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੇ ਹਨ | ਜਿਨ੍ਹਾਂ ਦਾ ਚੋਣ ਨਿਸ਼ਾਨ ਏ.ਸੀ ਨਿਸ਼ਚਿਤ ਹੋਇਆ ਹੈ | ਬੀਤੇ ਦਿਨੀ ਡਾ.ਮਮਤਾ ਤਨੇਜਾ ਨੂੰ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ, ਸੀਨੀਅਰ ਆਗੂ ਸੁਧੀਰ ਨਾਗਪਾਲ ਸਣੇ ਸਮੁੱਚੀ ਲੀਡਰਸ਼ਿਪ ਨੇ ਕਾਂਗਰਸ ਪਾਰਟੀ ਵਲੋਂ ਸਮਰਥਨ ਦੇਣ ਦਾ ਐਲਾਨ ਕੀਤਾ ਸੀ, ਉਸੇ ਲੜੀ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਬਿੰਦਰ ਸਿੰਘ ਹੈਰੀ ਸੰਧੂ, ਹਰਚਰਨ ਸਿੰਘ ਪੱਪੂ, ਰਾਜਿੰਦਰ ਪਾਲ ਸਿੰਘ ਬਰਾੜ ਦੌਲਤਪੁਰਾ, ਸੁਰੇਸ਼ ਸਤੀਜਾ, ਬੱਬਲ ਬੁੱਟਰ ਆਦਿ ਆਗੂਆਂ ਨੇ ਪੈੱ੍ਰਸ ਕਾਨਫ਼ਰੰਸ ਦੌਰਾਨ ਆਜ਼ਾਦ ਉਮੀਦਵਾਰ ਡਾ.ਮਮਤਾ ਤਨੇਜਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ | ਹੈਰੀ ਸੰਧੂ ਨੇ ਕਿਹਾ ਕਿ ਡਾ.ਮਮਤਾ ਤਨੇਜਾ ਪੜੇ ਲਿਖੇ, ਇਮਾਨਦਾਰ ਅਤੇ ਲਗਨਸ਼ੀਲ ਸ਼ਖ਼ਸੀਅਤਾਂ 'ਚੋਂ ਹਨ, ਜਿਨ੍ਹਾਂ ਦਾ ਨਗਰ ਨਿਗਮ ਦੇ ਤੌਰ 'ਤੇ ਕੌਂਸਲਰ ਚੁਣ ਕੇ ਜਾਣਾ ਇਲਾਕੇ ਲਈ ਵੀ ਮਾਣ ਵਾਲੀ ਗੱਲ ਹੋਵੇਗੀ | ਉਨ੍ਹਾਂ ਵਾਰਡ ਨੰਬਰ 12 ਦੇ ਸਮੂਹ ਵੋਟਰਾਂ ਨੂੰ ਡਾ.ਮਮਤਾ ਤਨੇਜਾ ਦੇ ਚੋਣ ਨਿਸ਼ਾਨ ਏ.ਸੀ 'ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਜੇਤੂ ਬਣਾਉਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸਥਾਨਕ ਚੋਣਾਂ ਨੂੰ ਨਿਰਪੱਖ ਤੇ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਚੋਣ ਆਬਜ਼ਰਵਰ ਹਰਪ੍ਰੀਤ ਸਿੰਘ ਵਲੋਂ ਪੁਲਿਸ ਅਧਿਕਾਰੀਆ... ਅਗਲੀ ਖ਼ਬਰ ਕਾਂਗਰਸੀ ਅਤੇ ਆਪ ਆਗੂ ਦੱਸਣ ਉਨ੍ਹਾਂ ਆਪਣੇ ਰਾਜ ਦੌਰਾਨ ਫ਼ਾਜ਼ਿਲਕਾ ਦੇ ਵਿਕਾਸ ਲਈ ਕੋਈ ਇੱਟ ਵੀ ਲਗਾਈ ਹੈ : ਸਵੀ ਕਾਠਪਾਲ...
Ad Position 24