23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਾਬਕਾ ਮੰਤਰੀ ਜੋਸਨ ਨੇ ਅਰਨੀਵਾਲਾ ਨਗਰ ਪੰਚਾਇਤ ਚੋਣਾਂ 'ਚ ਕਾਂਗਰਸੀ ਕੌਂਸਲਰਾਂ ਨੂੰ ਜਿਤਾਉਣ ਦਾ ਦਿੱਤਾ ਸੱਦਾ

Ad Position 21
No active advertisement
ਅਜੀਤ ਡੈਸਕ 25-05-2026
ਫ਼ਾਜ਼ਿਲਕਾ, 24 ਮਈ (ਦਵਿੰਦਰ ਪਾਲ ਸਿੰਘ)-ਅਰਨੀਵਾਲਾ ਨਗਰ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੰਤਰੀ ਹੰਸਰਾਜ ਜੋਸਨ ਨੇ ਚੋਣ ਪ੍ਰਚਾਰ ਦੇ ਅੰਤਿਮ ਦਿਨ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਮੰਡੀ ਦੇ 11 ਦੇ 11 ਵਾਰਡਾਂ ਅੰਦਰ ਵਿਓਾਤਬੰਦ ਤਰੀਕੇ ਨਾਲ ਨੁੱਕੜ ਮੀਟਿੰਗਾਂ ਕਰ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਤਾਉਣ ਦੀ ਅਪੀਲ ਕੀਤੀ | ਵੱਖ-ਵੱਖ ਸਭਾਵਾਂ ਨੂੰ ਸੰਬੋਧਨ ਕਰਦਿਆਂ ਜੋਸਨ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਸੂਬੇ ਦਾ ਵਿਕਾਸ ਕਰ ਸਕਦੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਤੋਂ ਲੈ ਕੇ ਅੱਜ ਤੱਕ ਜੋ ਪੰਜਾਬ ਅੰਦਰ ਵੱਡੇ ਪ੍ਰੋਜੈਕਟ ਲੱਗੇ ਹਨ ਭਾਵੇਂ ਉਹ ਭਾਖੜਾ ਡੈਮ ਹੋਵੇ, ਖਾਦ ਬਣਾਉਣ ਦੇ ਕਾਰਖ਼ਾਨੇ ਹੋਣ, ਰੇਲਵੇ ਕੋਚ ਫ਼ੈਕਟਰੀ ਹੋਵੇ, ਪੰਜਾਬ ਵਿਚ ਸੜਕਾਂ ਦਾ ਮੁੱਢ ਬੰਨ੍ਹਣ ਦਾ ਕੰਮ ਹੋਵੇ, ਇਹ ਸਭ ਕੱੁਝ ਕਾਂਗਰਸ ਸਰਕਾਰਾਂ ਸਮੇਂ ਹੋਇਆ ਹੈ | ਉਨ੍ਹਾਂ ਕਿਹਾ ਕਿ ਫਿਰ ਕਾਂਗਰਸ ਨੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਨਵੇਂ-ਨਵੇਂ ਪ੍ਰੋਜੈਕਟ ਲੈ ਕੇ ਆਉਂਦੇ | ਉਨ੍ਹਾਂ ਕਿਹਾ ਕਿ ਵਾਟਰ ਟਰੀਟਮੈਂਟ ਪਲਾਂਟ, ਪਿੰਡਾਂ ਸ਼ਹਿਰਾਂ ਦੀ ਦਿੱਖ ਨੂੰ ਬਦਲਣਾ ਇਹ ਸਭ ਕੁੱਝ ਕਾਂਗਰਸ ਸਰਕਾਰਾਂ ਦੀਆਂ ਦੇਣ ਹਨ | ਉਨ੍ਹਾਂ ਕਿਹਾ ਕਿ ਸੂਬੇ ਦੀ ਸੱਤਾਧਾਰੀ ਪਾਰਟੀ ਨੇ ਸੂਬੇ ਦੇ ਵਿਕਾਸ ਲਈ ਕੁੱਝ ਵੀ ਨਹੀਂ ਕੀਤਾ | ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ 6 ਮਹੀਨਿਆਂ ਬਾਅਦ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣੇਗੀ | ਇਸ ਲਈ ਅਰਨੀਵਾਲਾ ਵਿਖੇ ਨਗਰ ਪੰਚਾਇਤ ਉੱਪਰ ਕਾਂਗਰਸ ਦੇ ਕੌਂਸਲਰਾਂ ਦਾ ਜਿੱਤਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਪ੍ਰਧਾਨ ਛਿੰਦਰ ਮਹਾਲਮ, ਕਸ਼ਮੀਰ ਸਿੰਘ, ਪ੍ਰਤੀਕ ਸੰਧੂ, ਰਜੇਸ਼ ਸ਼ਰਮਾ, ਬਿੱਟੂ ਚਿਮਨੇਵਾਲਾ, ਸਤਨਾਮ ਸਿੰਘ, ਗੁਰਮੀਤ ਸਿੰਘ, ਸੁਰੈਣ ਸਿੰਘ ਕਚੂਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਵੈੱਲਫੇਅਰ ਫੋਰਮ ਦੀ ਮੀਟਿੰਗ ਅਗਲੀ ਖ਼ਬਰ ਅਰੁਣ ਨਾਰੰਗ ਨੇ ਉਮੀਦਵਾਰ ਬੂਟਾ ਸਿੰਘ ਅਤੇ ਰੇਸ਼ਮਾ ਰਾਣੀ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ
Ad Position 24