20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸ੍ਰੀ ਰਾਮ ਕਥਾ ਸੁਣਨ ਨਾਲ ਮਨੁੱਖ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ -ਸਵਾਮੀ ਆਤਮਾ ਨੰਦ ਪੁਰੀ

Ad Position 21
No active advertisement
ਅਜੀਤ ਡੈਸਕ 26-05-2026
ਜਲਾਲਾਬਾਦ, 25 ਮਈ(ਕਰਨ ਚੁਚਰਾ)-ਸ਼ਿਵ ਸ਼ਕਤੀ ਯੋਗ ਮਿਸ਼ਨ ਆਸ਼ਰਮ ਵਿਖੇ ਚੱਲ ਰਹੀ ਸ੍ਰੀ ਰਾਮ ਕਥਾਮਿ੍ਤ ਦੇ ਆਖ਼ਰੀ ਦਿਨ ਪ੍ਰਵਚਨ ਕਰਦਿਆਂ ਪਰਮ ਪੂਜਨੀਕ ਸ੍ਰੀ ਸ੍ਰੀ 1008 ਆਚਾਰੀਆ ਮਹਾਂਮੰਡਲੇਸ਼ਵਰ ਸਵਾਮੀ ਆਤਮਾਨੰਦ ਪੁਰੀ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਧਰਮ ਦਾ ਸਰੂਪ ਹਨ | ਸਾਡੇ ਵੇਦਾਂ ਵਿਚ ਜਿਸ ਧਰਮ ਬਾਰੇ ਦੱਸਿਆ ਗਿਆ ਹੈ, ਉਹੀ ਧਰਮ ਦਾ ਦਰਸ਼ਨ ਸ੍ਰੀ ਰਾਮ ਦੇ ਜੀਵਨ ਵਿਚ ਦੇਖਣ ਨੂੰ ਮਿਲਦਾ ਹੈ | ਉਨ੍ਹਾਂ ਕਿਹਾ ਕਿ ਸ੍ਰੀ ਰਾਮ ਆਦਰਸ਼ਵਾਦੀ ਹਨ, ਮਰਯਾਦਾ ਪੁਰਸ਼ੋਤਮ ਹਨ ਅਤੇ ਭਗਵਾਨ ਵਿਸ਼ਨੂੰ ਦੇ ਅਵਤਾਰ ਹਨ | ਸ੍ਰੀ ਰਾਮ ਦਾ ਨਾਮ ਜੀਵਨ ਰੂਪੀ ਸਾਗਰ ਤੋਂ ਪਾਰ ਹੋਣ ਲਈ ਇਕ ਬੇੜੀ ਦੇ ਸਮਾਨ ਹੈ | ਸ੍ਰੀ ਰਾਮ ਕਥਾ ਨੂੰ ਸੁਣਨ ਨਾਲ ਪ੍ਰਾਣੀ ਨੂੰ ਧਰਮ, ਅਰਥ, ਕਾਮ ਅਤੇ ਮੋਕਸ਼, ਚਾਰੇ ਪੁਰਸ਼ਾਰਥ ਪ੍ਰਾਪਤ ਹੁੰਦੇ ਹਨ | ਉਨ੍ਹਾਂ ਕਿਹਾ ਕਿ ਸ੍ਰੀ ਰਾਮ ਕਥਾ ਸੁਣਨ ਨਾਲ ਮਨੁੱਖ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਦੇ ਅੰਦਰ ਧਰਮ, ਪ੍ਰੇਮ, ਕਰੁਣਾ ਅਤੇ ਸਦਾਚਾਰ ਦੀ ਭਾਵਨਾ ਪੈਦਾ ਹੁੰਦੀ ਹੈ | ਭਗਵਾਨ ਸ੍ਰੀ ਰਾਮ ਨੇ ਆਪਣੇ ਜੀਵਨ ਰਾਹੀਂ ਇਹ ਸੰਦੇਸ਼ ਦਿੱਤਾ ਕਿ ਮਨੁੱਖ ਨੂੰ ਸੱਚ, ਧੀਰਜ, ਤਿਆਗ ਅਤੇ ਕਰਤੱਵ ਦਾ ਪਾਲਨ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਹਨੂਮਾਨ ਜੀ ਸਾਨੂੰ ਸਿਖਾਉਂਦੇ ਹਨ ਕਿ ਸੱਚੀ ਭਗਤੀ, ਸੇਵਾ, ਨਿਸ਼ਠਾ ਅਤੇ ਮਿਹਨਤ ਨਾਲ ਜੀਵਨ ਵਿਚ ਹਰ ਮੁਸ਼ਕਲ ਨੂੰ ਪਾਰ ਕੀਤਾ ਜਾ ਸਕਦਾ ਹੈ | ਉਹ ਸ਼ਕਤੀ ਅਤੇ ਭਗਤੀ ਦਾ ਅਦਭੁਤ ਸੰਗਮ ਹਨ | ਹਨੂਮਾਨ ਚਾਲੀਸਾ ਦਾ ਪਾਠ ਕਰਨ ਨਾਲ ਮਨ ਨੂੰ ਸ਼ਾਂਤੀ, ਸਾਹਸ ਅਤੇ ਸਕਾਰਾਤਮਿਕ ਊਰਜਾ ਮਿਲਦੀ ਹੈ ਅਤੇ ਹਨੂਮਾਨ ਜੀ ਆਪਣੇ ਭਗਤਾਂ ਦੇ ਸਾਰੇ ਸੰਕਟ ਦੂਰ ਕਰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਉਮੀਦਵਾਰ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਹੋਇਆ ਸ਼ਾਮਿਲ ਅਗਲੀ ਖ਼ਬਰ ਜੀ.ਏ.ਵੀ.ਜੈਨ ਆਦਰਸ਼ ਵਿਦਿਆਲਿਆ ਦੇ ਵਿਦਿਆਰਥੀਆਂ ਨੇ 'ਸ਼ਾਈਨਿੰਗ ਸਟਾਰ' ਪ੍ਰੋਗਰਾਮ 'ਚ ਬਿਖੇਰੀ ਚਮਕ
Ad Position 24