ਜਲਾਲਾਬਾਦ, 29 ਮਈ (ਕਰਨ ਚੁਚਰਾ)-ਥਾਣਾ ਵੈਰੋਕੇ ਪੁਲਿਸ ਨੇ ਹੈਰੋਇਨ ਸਮੇਤ 1 ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਵੈਰੋਕੇ, ਗੁਮਾਨੀ ਵਾਲਾ ਖੂਹ ਚੱਕ ਬਲੋਚਾ ਆਦਿ ਵੱਲ ਰਵਾਨਾ ਸੀ | ਜਦੋਂ ਪੁਲਿਸ ਪਾਰਟੀ ਗੁਮਾਨੀ ਵਾਲਾ ਖੂਹ ਤੋਂ ਕਰੀਬ 1 ਕਿੱਲੋਮੀਟਰ ਅੱਗੇ ਦਾਣਾ ਮੰਡੀ ਦੇ ਕੋਲ ਦਾਣਿਆਂ ਵਾਲੇ ਫੜ੍ਹ ਕੋਲ ਪੁੱਜੀ ਤਾਂ ਇਕ ਮੋਨਾ ਨੌਜਵਾਨ ਸੜਕ ਦੇ ਸੱਜੇ ਪਾਸੇ ਬਣੇ ਕਮਰੇ ਦੇ ਓਹਲੇ ਕੁੱਝ ਹਰਕਤ ਕਰਦਾ ਦਿਖਾਈ ਦਿੱਤਾ ਅਤੇ ਆਪਣਾ ਸਮਾਨ ਸਾਈਡ 'ਤੇ ਸੁੱਟ ਕੇ ਭੱਜਣ ਲੱਗਿਆ | ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਚੈੱਕ ਕਰਨ 'ਤੇ ਮਨਜੀਤ ਸਿੰਘ ਉਰਫ਼ ਗਗਨ ਪੁੱਤਰ ਰਵਿੰਦ ਸਿੰਘ ਵਾਸੀ ਖੁੜੰਜ ਕੋਲੋਂ 2 ਗਰਾਮ ਹੈਰੋਇਨ ਬਰਾਮਦ ਹੋਈ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |