ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮੀਂਹ ਨੇ ਗਰਮੀ ਤੋਂ ਦਿਵਾਈ ਰਾਹਤ, ਕਈ ਇਲਾਕਿਆਂ 'ਚ ਜਲਥਲ ਹੋਣ ਕਾਰਨ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 31-05-2026
ਅਬੋਹਰ, 30 ਮਈ(ਵਿਵੇਕ ਹੂੜੀਆ)-ਅਚਾਨਕ ਬਦਲੇ ਮੌਸਮ ਨੇ ਜਿੱਥੇ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਤੋਂ ਵੱਡੀ ਰਾਹਤ ਦਿਵਾਈ, ਉੱਥੇ ਹੀ ਸ਼ਹਿਰ ਦੇ ਕਈ ਨਿਵੇਕਲੇ ਇਲਾਕਿਆਂ ਵਿਚ ਪਾਣੀ ਭਰ ਜਾਣ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ | ਸਵੇਰੇ ਕਰੀਬ 11 ਵਜੇ ਮੌਸਮ ਨੇ ਅਚਾਨਕ ਕਰਵੱਟ ਲਈ ਅਤੇ ਅਸਮਾਨ ਵਿਚ ਸੰਘਣੇ ਕਾਲੇ ਬੱਦਲ ਛਾ ਗਏ | ਤੇਜ਼ ਹਨ੍ਹੇਰੀ ਦੇ ਨਾਲ ਸ਼ੁਰੂ ਹੋਈ ਝਮਾਝਮ ਬਾਰਸ਼ ਨੇ ਕੁੱਝ ਹੀ ਦੇਰ ਵਿਚ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਦਿੱਤਾ | ਕਰੀਬ ਇਕ ਘੰਟੇ ਤੱਕ ਅਸਮਾਨ ਵਿਚ ਹਨੇਰਾ ਛਾਇਆ ਰਿਹਾ ਅਤੇ ਬਿਜਲੀ ਗੁੱਲ ਹੋਣ ਕਾਰਨ ਲੋਕਾਂ ਨੂੰ ਦਿੱਕਤਾਂ ਪੇਸ਼ ਆਈਆਂ | ਜਾਣਕਾਰੀ ਅਨੁਸਾਰ ਸਵੇਰੇ 10 ਵਜੇ ਤੱਕ ਮੌਸਮ ਬਿਲਕੁਲ ਸਾਫ਼ ਸੀ ਅਤੇ ਤੇਜ਼ ਧੁੱਪ ਨਿਕਲੀ ਹੋਈ ਸੀ, ਪਰ ਦੇਖਦੇ ਹੀ ਦੇਖਦੇ ਤੇਜ਼ ਹਵਾਵਾਂ ਦੇ ਨਾਲ ਮੀਂਹ ਸ਼ੁਰੂ ਹੋ ਗਿਆ | ਕਰੀਬ ਅੱਧੇ ਘੰਟੇ ਤੱਕ ਹੋਈ ਤੇਜ਼ ਬਾਰਸ਼ ਕਾਰਨ ਸ਼ਹਿਰ ਦੀਆਂ ਕਈ ਗਲੀਆਂ ਅਤੇ ਸੜਕਾਂ ਜਲਥਲ ਹੋ ਗਈਆਂ | ਨਿਚੱਲੇ ਖੇਤਰਾਂ ਵਿਚ ਪਾਣੀ ਭਰ ਜਾਣ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਆਉਣ-ਜਾਣ ਵਿਚ ਕਾਫ਼ੀ ਮੁਸ਼ਕਲ ਹੋਈ | ਹਾਲਾਂਕਿ, ਠੰਢੀਆਂ ਹਵਾਵਾਂ ਚੱਲਣ ਨਾਲ ਤਾਪਮਾਨ ਵਿਚ ਗਿਰਾਵਟ ਆਈ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ | ਤੇਜ਼ ਹਨ੍ਹੇਰੀ ਕਾਰਨ ਸ਼ਹਿਰ ਦੇ ਵੱਖ-ਵੱਖ ਮੁੱਖ ਮਾਰਗਾਂ 'ਤੇ ਕਈ ਦਰਖ਼ਤ ਉੱਖੜ ਕੇ ਡਿਗ ਗਏ, ਜਿਸ ਕਾਰਨ ਕੁੱਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਰਹੀ | ਇਸ ਤੋਂ ਇਲਾਵਾ ਕਈ ਥਾਵਾਂ 'ਤੇ ਲੱਗੇ ਵੱਡੇ-ਵੱਡੇ ਫਲੈਕਸ ਬੋਰਡ ਅਤੇ ਬੈਨਰ ਵੀ ਤੇਜ਼ ਹਵਾ ਕਾਰਨ ਉੱਡ ਗਏ ਜਾਂ ਫੱਟ ਗਏ | ਇਸ ਮੀਂਹ ਦਾ ਅਸਰ ਕਿਸਾਨਾਂ 'ਤੇ ਮਿਲਿਆ-ਜੁਲਿਆ ਦੇਖਣ ਨੂੰ ਮਿਲਿਆ | ਖੇਤੀਬਾੜੀ ਮਾਹਿਰਾਂ ਅਨੁਸਾਰ ਜਿਨ੍ਹਾਂ ਕਿਸਾਨਾਂ ਨੇ ਹਾਲ ਹੀ ਵਿਚ ਨਰਮੇ ਦੀ ਬੀਜਾਂਦ ਕੀਤੀ ਹੈ, ਉਨ੍ਹਾਂ ਦੀ ਫ਼ਸਲ ਨੂੰ ਨੁਕਸਾਨ ਪਹੁੰਚਣ ਅਤੇ ਪੌਦੇ ਖ਼ਰਾਬ ਹੋਣ ਦਾ ਖ਼ਦਸ਼ਾ ਹੈ | ਦੂਜੇ ਪਾਸੇ ਨਹਿਰ ਬੰਦੀ ਕਾਰਨ ਸਿੰਚਾਈ ਲਈ ਪਾਣੀ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਦੇ ਖੇਤਾਂ ਵਿਚ ਮੀਂਹ ਦਾ ਪਾਣੀ ਪਹੁੰਚਣ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ | ਜ਼ਮੀਨ ਨੂੰ ਭਰਪੂਰ ਨਮੀ ਮਿਲਣ ਕਾਰਨ ਅਜਿਹੇ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ ਅਤੇ ਉਨ੍ਹਾਂ ਨੇ ਇਸ ਮੀਂਹ ਨੂੰ ਫ਼ਸਲਾਂ ਲਈ ਫ਼ਾਇਦੇਮੰਦ ਦੱਸਿਆ ਹੈ | ਕੁੱਲ ਮਿਲਾ ਕੇ ਮੀਂਹ ਨੇ ਮੌਸਮ ਨੂੰ ਸੁਹਾਵਣਾ ਤਾਂ ਬਣਾ ਦਿੱਤਾ, ਪਰ ਇਹ ਮੀਂਹ ਆਪਣੇ ਨਾਲ ਕਈ ਸਮੱਸਿਆਵਾਂ ਵੀ ਲੈ ਕੇ ਆਇਆ |
Ad Position 22
No active advertisement
ਪਿਛਲੀ ਖ਼ਬਰ ਤੇਜ਼ ਹਨੇਰੀ ਕਾਰਨ ਬੀ.ਐੱਸ.ਐਨ.ਐਲ ਦਾ ਟਾਵਰ ਡਿੱਗਿਆ ਅਗਲੀ ਖ਼ਬਰ ਅਬੋਹਰ 'ਚ ਭਾਜਪਾ ਨੇ ਚੜ੍ਹਤ ਬਣਾਈ, ਆਮ ਆਦਮੀ ਪਾਰਟੀ ਦੂਜੇ ਨੰਬਰ 'ਤੇ ਰਹੀ
Ad Position 24
No active advertisement