24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਅਰੋੜਾ ਵਿਕਾਸ ਮੰਚ ਨੇ ਮਰੀਜ਼ਾਂ 'ਚ ਫਲ ਵੰਡ ਕੇ ਮਨਾਈ ਸ੍ਰੀ ਅਰੂਟ ਜੈਅੰਤੀ

Ad Position 21
No active advertisement
ਅਜੀਤ ਡੈਸਕ 01-06-2026
ਫ਼ਾਜ਼ਿਲਕਾ, 31 ਮਈ (ਦਵਿੰਦਰ ਪਾਲ ਸਿੰਘ)-ਅਰੋੜਾ ਵਿਕਾਸ ਮੰਚ ਫ਼ਾਜ਼ਿਲਕਾ ਵਲੋਂ ਅਰੂਟ ਜੀ ਦੀ ਜਯੰਤੀ ਸ਼ਰਧਾ ਅਤੇ ਮਾਨਵਤਾ ਦੀ ਸੇਵਾ ਕਰਕੇ ਮਨਾਈ ਗਈ | ਮੰਚ ਵਲੋਂ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਚ ਫਲ ਵੰਡ ਕੇ ਸੇਵਾ ਕਾਰਜ ਕੀਤਾ ਗਿਆ | ਇਸ ਪ੍ਰੋਗਰਾਮ ਦਾ ਆਯੋਜਨ ਸ਼੍ਰੀ ਸੱਤਿਆ ਸਾਈਾ ਸੇਵਾ ਸਮਿਤੀ ਦੇ ਵਿਸ਼ੇਸ਼ ਸਹਿਯੋਗ ਨਾਲ ਕੀਤਾ ਗਿਆ | ਜ਼ਿਕਰਯੋਗ ਹੈ ਕਿ ਸ਼੍ਰੀ ਸੱਤਿਆ ਸਾਈਾ ਸੇਵਾ ਸਮਿਤੀ ਵਲੋਂ ਪਿਛਲੇ 26 ਸਾਲਾਂ ਤੋਂ ਸਿਵਲ ਹਸਪਤਾਲ ਵਿਚ ਬਿਨਾਂ ਕਿਸੇ ਰੁਕਾਵਟ ਦੇ ਮਰੀਜ਼ਾਂ ਨੂੰ ਨਿਰੰਤਰ ਦੁੱਧ ਅਤੇ ਬਿਸਕੁਟ ਵੰਡੇ ਜਾ ਰਹੇ ਹਨ | ਸੇਵਾ ਕਾਰਜ ਦੀ ਸ਼ੁਰੂਆਤ ਮਰੀਜ਼ਾਂ ਦੀ ਤੰਦਰੁਸਤੀ ਲਈ ਕੀਤੀ ਗਈ ਵਿਸ਼ੇਸ਼ ਪ੍ਰਾਰਥਨਾ ਨਾਲ ਹੋਈ | ਇਸ ਤੋਂ ਬਾਅਦ ਸਮਿਤੀ ਵਲੋਂ ਵੰਡੇ ਜਾਣ ਵਾਲੇ ਦੁੱਧ ਦੇ ਨਾਲ-ਨਾਲ ਅਰੋੜਾ ਵਿਕਾਸ ਮੰਚ ਦੇ ਅਹੁਦੇਦਾਰਾਂ ਵਲੋਂ ਮਰੀਜ਼ਾਂ ਨੂੰ ਫਲ ਭੇਟ ਕੀਤੇ ਗਏ ਅਤੇ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਗਈ | ਇਸ ਮੌਕੇ ਮੰਚ ਦੇ ਆਗੂਆਂ ਅੰਮਿ੍ਤ ਸਚਦੇਵਾ, ਅਸ਼ਵਨੀ ਅਹੂਜਾ, ਸਾਈਾ ਰਾਮ ਪ੍ਰਕਾਸ਼ ਖੁੰਗਰ ਅਤੇ ਅਜੈ ਠਕਰਾਲ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਸ਼੍ਰੀ ਅਰੂਟ ਜਯੰਤੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਮਹਾਂਪੁਰਖਾਂ ਦੇ ਦੱਸੇ ਮਾਰਗ 'ਤੇ ਚੱਲਦਿਆਂ ਮੰਚ ਵੱਲੋਂ ਆਉਣ ਵਾਲੇ ਦਿਨਾਂ ਵਿਚ ਸਮਾਜ ਸੇਵੀ ਕਾਰਜਾਂ ਦਾ ਦਾਇਰਾ ਹੋਰ ਵਧਾਇਆ ਜਾਵੇਗਾ | ਇਸ ਮੌਕੇ ਅਰੋੜਾ ਵਿਕਾਸ ਮੰਚ ਦੇ ਪ੍ਰਧਾਨ ਅੰਮਿ੍ਤ ਸਚਦੇਵਾ, ਅਸ਼ਵਨੀ ਅਹੂਜਾ, ਰਾਜ ਅਰੋੜਾ, ਸਾਈਾ ਰਾਮ ਪ੍ਰਕਾਸ਼ ਖੁੰਗਰ, ਸੁਨੀਲ ਕੱਕੜ, ਰਾਕੇਸ਼ ਭਠੇਜਾ ਤੋਂ ਇਲਾਵਾ ਸ਼੍ਰੀ ਸੱਤਿਆ ਸਾਈਾ ਸੇਵਾ ਸਮਿਤੀ ਦੇ ਪ੍ਰਮੁੱਖ ਅਹੁਦੇਦਾਰ ਓਮ ਪ੍ਰਕਾਸ਼ ਸਚਦੇਵਾ, ਅਸ਼ਵਨੀ ਗਰੋਵਰ ਸਮੇਤ ਸੁਸਾਇਟੀ ਦੇ ਹੋਰ ਮੈਂਬਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਰੋੜਵੰਸ਼ ਵੈੱਲਫੇਅਰ ਸੁਸਾਇਟੀ ਫ਼ਾਜ਼ਿਲਕਾ ਵਲੋਂ ਮਨਾਈ ਗਈ ਅਰੂਟ ਜੀ ਦੀ ਜੈਅੰਤੀ ਅਗਲੀ ਖ਼ਬਰ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਵਿਖੇ ਕਰੀਅਰ ਗਾਈਡੈਂਸ ਅਤੇ ਕਾਊਾਸਲਿੰਗ ਸੈਮੀਨਾਰ ਆਯੋਜਿਤ
Ad Position 24