12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

20 ਤੇ 21 ਜੂਨ ਨੂੰ ਮਨਾਇਆ ਜਾਵੇਗਾ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ- ਹਰੀਸ਼ ਚੰਦਰ

Ad Position 21
No active advertisement
ਅਜੀਤ ਡੈਸਕ 19-06-2026
ਗੁਰੂਹਰਸਹਾਏ, 18 ਜੂਨ (ਕਪਿਲ ਕੰਧਾਰੀ)- ਸਥਾਨਕ ਸ਼ਹਿਰ ਦੇ ਰੇਲਵੇ ਪਾਰਕ ਵਿਖੇ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਤਸ਼ਾਹ ਅਤੇ ਸ਼ਰਧਾ ਨਾਲ 20 ਅਤੇ 21 ਜੂਨ ਨੂੰ ਮਨਾਇਆ ਜਾਵੇਗਾ। ਇਸ ਦੋ ਰੋਜ਼ਾ ਯੋਗ ਸਮਾਗਮ ਦੌਰਾਨ ਯੋਗ ਅਭਿਆਸ, ਪ੍ਰਾਣਾਯਾਮ ਅਤੇ ਸਿਹਤ ਸੰਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਤੰਜਲੀ ਸੇਵਾ ਸਮਿਤੀ ਦੇ ਸਟੇਟ ਮੈਂਬਰ ਹਰੀਸ਼ ਚੰਦਰ,ਅਸ਼ਵਨੀ ਸਿੱਕਰੀ ਪ੍ਰਧਾਨ ਪਤੰਜਲੀ ਯੋਗ ਸਮਿਤੀ ਗੁਰੂਹਰਸਹਾਏ ਨੇ ਦੱਸਿਆ ਕਿ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਇਹ ਵਿਸ਼ੇਸ਼ ਪ੍ਰੋਗਰਾਮ 20 ਅਤੇ 21 ਜੂਨ ਨੂੰ ਸਥਾਨਕ ਰੇਲਵੇ ਪਾਰਕ ਵਿਖੇ ਸਵੇਰੇ 5:15 ਵਜੇ ਤੋਂ 6:30 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੋਗ ਸਿਰਫ਼ ਕਸਰਤ ਨਹੀਂ, ਸਗੋਂ ਸਰੀਰ, ਮਨ ਅਤੇ ਆਤਮਾ ਨੂੰ ਤੰਦਰੁਸਤ ਰੱਖਣ ਦਾ ਇਕ ਪ੍ਰਭਾਵਸ਼ਾਲੀ ਮਾਧਿਅਮ ਹੈ। ਉਨ੍ਹਾਂ ਦੱਸਿਆ ਕਿ ਗੁਰੂਹਰਸਹਾਏ ਇਲਾਕੇ ਵਿਚ ਚੱਲ ਰਹੀਆਂ ਪਤੰਜਲੀ ਯੋਗ ਕਲਾਸਾਂ ਨਾਲ ਜੁੜੇ ਸਾਰੇ ਸਾਧਕ ਅਤੇ ਯੋਗ ਪ੍ਰੇਮੀ ਇਸ ਸਮਾਗਮ ਵਿਚ ਭਾਗ ਲੈਣਗੇ। ਇਸ ਮੌਕੇ ਤਜਰਬੇਕਾਰ ਯੋਗ ਅਧਿਆਪਕਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਯੋਗ ਆਸਣ, ਪ੍ਰਾਣਾਯਾਮ, ਧਿਆਨ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਹਰੀਸ਼ ਚੰਦਰ ਨੇ ਕਿਹਾ ਕਿ ਆਧੁਨਿਕ ਜੀਵਨ ਦੀ ਭੱਜ-ਦੌੜ ਅਤੇ ਤਣਾਅ ਭਰੀ ਦਿਨਚਰਿਆ ਵਿਚ ਯੋਗ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਨਿਯਮਿਤ ਯੋਗ ਅਭਿਆਸ ਨਾਲ ਨਾ ਸਿਰਫ਼ ਸਰੀਰਕ ਰੋਗਾਂ ਤੋਂ ਬਚਾਅ ਹੁੰਦਾ ਹੈ, ਸਗੋਂ ਮਾਨਸਿਕ ਸ਼ਾਂਤੀ ਅਤੇ ਆਤਮਿਕ ਤਾਕਤ ਵੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਕੇ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਇਲਾਕਾ ਵਾਸੀਆਂ, ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਇਸ ਯੋਗ ਦਿਵਸ ਸਮਾਗਮ ਵਿਚ ਸ਼ਮੂਲੀਅਤ ਕਰਨ ਅਤੇ ਯੋਗ ਦੇ ਲਾਭ ਪ੍ਰਾਪਤ ਕਰਕੇ ਤੰਦਰੁਸਤ ਅਤੇ ਖ਼ੁਸ਼ਹਾਲ ਜੀਵਨ ਵੱਲ ਕਦਮ ਵਧਾਉਣ। ਉਨ੍ਹਾਂ ਕਿਹਾ ਕਿ ਇਹ ਯੋਗ ਦਿਵਸ ਹਰਮੀਤ ਸਿੰਘ ਸੋਸ਼ਲ ਮੀਡੀਆ ਪ੍ਰਧਾਨ ਪਤੰਜਲੀ ਯੋਗ ਸਮਿਤੀ, ਸੰਦੀਪ ਮਦਾਨ ਭਾਰਤ ਵਿਕਾਸ ਪ੍ਰੀਸ਼ਦ ਮੈਂਬਰ, ਜੋਣੀ ਆਂਵਲਾ, ਪ੍ਰੇਮ ਸਚਦੇਵਾ, ਵਿਜੈ ਨਰੂਲਾ, ਆਈਡੀਆ ਵਿਲੇਜਰਸ ਕਲੱਬ ਗੁਰੂਹਰਸਹਾਏ ਗੁਰਪ੍ਰੀਤ ਸਿੰਘ ਅਤੇ ਰਾਕੇਸ਼ ਮੋਗਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਇੰਟਰਨੈਸ਼ਨਲ ਆਇਰਨ ਵਰਲਡ ਚੈਂਪੀਅਨਸ਼ਿਪ ’ਚ ਮੱਖੂ ਦੇ ਨੌਜਵਾਨ ਨੇ ਜਿੱਤੇ 2 ਸੋਨ ਤਗਮੇ ਨੌਜਵਾਨ ਜੁਗਰਾਜ ਸਿੰਘ ਨੇ ਸਾਡੇ ਇਲ... ਅਗਲੀ ਖ਼ਬਰ ਤਣਾਅ ਮੁਕਤ ਸਿੱਖਿਆ ਦੇ ਪ੍ਰੇਰਨਾਦਾਇਕ ਲੇਖ ਸੰਗ੍ਰਹਿ ਡਿਪਟੀ ਕਮਿਸ਼ਨਰ ਵਲੋਂ ਲੋਕ ਅਰਪਣ
Ad Position 24