19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਬੀ.ਐੱਸ.ਐੱਫ਼ ਅਤੇ ਚਾਈਲਡ ਵੈੱਲਨੈੱਸ ਕਲੱਬ ਨੇ ਅੰਤਰਰਾਸ਼ਟਰੀ ਵਿਸ਼ਵ ਯੋਗ ਦਿਵਸ ਮਨਾਇਆਜ

Ad Position 21
No active advertisement
ਅਜੀਤ ਡੈਸਕ 22-06-2026

ਬੀ.ਐੱਸ.ਐੱਫ਼ ਅਤੇ ਚਾਈਲਡ ਵੈੱਲਨੈੱਸ ਕਲੱਬ ਨੇ ਅੰਤਰਰਾਸ਼ਟਰੀ ਵਿਸ਼ਵ ਯੋਗ ਦਿਵਸ ਮਨਾਇਆਜ
ਜਲਾਲਾਬਾਦ, 21 ਜੂਨ (ਜਤਿੰਦਰ ਪਾਲ ਸਿੰਘ)-ਅੰਤਰਰਾਸ਼ਟਰੀ ਵਿਸ਼ਵ ਯੋਗ ਦਿਵਸ ਦੇ ਮੌਕੇ ’ਤੇ 158 ਬਟਾਲੀਅਨ ਸੀਮਾ ਸੁਰੱਖਿਆ ਬਲ (ਬੀ ਐੱਸ ਐੱਫ਼) ਅਤੇ ਚਾਈਲਡ ਵੈਲਨੈਸ ਕਲੱਬ ਜਲਾਲਾਬਾਦ ਵਲੋਂ ਸਾਂਝੇ ਤੌਰ ’ਤੇ ਇਕ ਵਿਸ਼ੇਸ਼ ਯੋਗ ਕੈਂਪ ਕਰਵਾਇਆ ਗਿਆ। ਸਵੇਰੇ 6:30 ਵਜੇ ਸ਼ੁਰੂ ਹੋਏ ਇਸ ਕੈਂਪ ਦਾ ਮੁੱਖ ਉਦੇਸ਼ ਸਰਹੱਦ ‘ਤੇ ਤਾਇਨਾਤ ਜਵਾਨਾਂ ਅਤੇ ਆਮ ਨਾਗਰਿਕਾਂ ਵਿਚ ਯੋਗ ਦੀ ਮਹੱਤਤਾ ਨੂੰ ਸਥਾਪਿਤ ਕਰਨਾ ਸੀ। ਕੈਂਪ ਵਿਚ ਕਮਾਡੈਂਟ ਜੌਹਨ ਚੇਨੀਅਰ ਅਤੇ ਹੋਰ ਅਧਿਕਾਰੀਆਂ ਸਮੇਤ ਚਾਈਲਡ ਵੈਲਨੈਸ ਕਲੱਬ ਦੇ ਮੈਂਬਰ ਰਾਜਨ ਡੂਮੜਾ ਅਤੇ ਯੋਗ ਅਧਿਆਪਕਾ ਪੂਜਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਯੋਗ ਅਧਿਆਪਕਾ ਦੀ ਅਗਵਾਈ ਹੇਠ ਜਵਾਨਾਂ ਅਤੇ ਸਥਾਨਕ ਨਾਗਰਿਕਾਂ ਨੇ ਸਰੀਰਕ ਅਤੇ ਮਾਨਸਿਕ ਸ਼ਾਂਤੀ ਲਈ ਵੱਖ-ਵੱਖ ਆਸਣਾਂ ਦਾ ਅਭਿਆਸ ਕੀਤਾ। ਕਮਾਡੈਂਟ ਜੌਹਨ ਚੇਨੀਅਰ ਨੇ ਕਿਹਾ ਕਿ ਭੱਜ-ਦੌੜ ਭਰੀ ਜ਼ਿੰਦਗੀ ਵਿਚ ਤਣਾਅ ਨੂੰ ਦੂਰ ਕਰਨ ਲਈ ਯੋਗ ਸਭ ਤੋਂ ਸਸ਼ਕਤ ਮਾਧਿਅਮ ਹੈ। ਉਨ੍ਹਾਂ ਜਵਾਨਾਂ ਨੂੰ ਫਿੱਟ ਰਹਿਣ ਅਤੇ ਆਮ ਨਾਗਰਿਕਾਂ ਨੂੰ ਸਿਹਤ ਪ੍ਰਤੀ ਸੁਚੇਤ ਰਹਿਣ ਦਾ ਸੱਦਾ ਦਿੱਤਾ। ਕੈਂਪ ਦੇ ਅੰਤ ਵਿਚ ਸਾਰੇ ਭਾਗੀਦਾਰਾਂ ਨੇ ਨਿਯਮਤ ਯੋਗ ਅਭਿਆਸ ਕਰਨ ਦਾ ਪ੍ਰਣ ਲਿਆ।

Ad Position 22
No active advertisement
ਪਿਛਲੀ ਖ਼ਬਰ 150 ਕਰੋੜ ਰੁਪਏ ਦੀ ਕੀਮਤ ਵਾਲੀ ਸਰਕਾਰੀ ਜ਼ਮੀਨ ਹੜੱਪਣ ਦੇ ਮਾਮਲੇ ’ਚ ਅਦਾਲਤੀ ਪੈਰਵੀ ਦੌਰਾਨ ਤਹਿਸੀਲਦਾਰ ਦੀ ਭੂਮਿਕਾ ਸ਼ੱਕ... ਅਗਲੀ ਖ਼ਬਰ ਹਰਵਿੰਦਰ ਸਿੰਘ ਸੈਣੀ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਸੈਣੀ ਵੈੱਲਫੇਅਰ ਬੋਰਡ ਦੇ ਚੇਅਰਮੈਨ ਨਿਯੁਕਤ
Ad Position 24