ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਦਿਨ-ਦਿਹਾੜੇ ਕੱਪੜਿਆਂ ਦੀ ਦੁਕਾਨ ’ਤੋਂ ਹਜ਼ਾਰਾਂ ਰੁਪਏ ਦੇ ਸੂਟ ਲੈ ਕੇ ਫ਼ਰਾਰ ਹੋਏ ਨੌਜਵਾਨ

Ad Position 21
No active advertisement
ਅਜੀਤ ਡੈਸਕ 27-06-2026
ਅਬੋਹਰ, 26 ਜੂਨ(ਵਿਵੇਕ ਹੂੜੀਆ)- ਸ਼ਹਿਰ ਦੇ ਸਭ ਤੋਂ ਵਿਅਸਤ ਅਤੇ ਭੀੜ-ਭੜੱਕੇ ਵਾਲੇ ਬੱਸ ਅੱਡਾ ਖੇਤਰ ਦੇ ਪਿੱਛੇ ਸਥਿਤ ਮਾਰਕੀਟ ਦੀ ਗਲੀ ਨੰਬਰ 13 ’ਚ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨ ਦਿਨ-ਦਿਹਾੜੇ ਇਕ ਕੱਪੜਿਆਂ ਦੀ ਦੁਕਾਨ ਤੋਂ ਹਜ਼ਾਰਾਂ ਰੁਪਏ ਦੇ ਕੀਮਤੀ ਸੂਟ ਚੋਰੀ ਕਰਕੇ ਨਾਲ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਸਥਾਨਕ ਵਪਾਰੀਆਂ ਅਤੇ ਦੁਕਾਨਦਾਰਾਂ ਵਿਚ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ‘ਪਵਨ ਕਲੈਕਸ਼ਨ’ ਦੇ ਮਾਲਕ 65 ਸਾਲਾ ਇੰਦਰਾਜ ਸਵੇਰੇ ਕਰੀਬ 9 ਵਜੇ ਆਪਣੀ ਦੁਕਾਨ ਖੋਲ੍ਹ ਕੇ ਬੈਠੇ ਹੀ ਸਨ ਕਿ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਉੱਥੇ ਆਏ। ਉਨ੍ਹਾਂ ਨੇ ਦੁਕਾਨਦਾਰ ਨੂੰ ਸਵਾ ਮੀਟਰ ਕੱਪੜਾ ਦਿਖਾਉਣ ਲਈ ਕਿਹਾ। ਜਿਵੇਂ ਹੀ ਬਜ਼ੁਰਗ ਦੁਕਾਨਦਾਰ ਕੱਪੜੇ ਦਾ ਥਾਨ ਚੁੱਕਣ ਲਈ ਦੁਕਾਨ ਦੇ ਅੰਦਰ ਵੱਲ ਮੁੜਿਆ ਤਾਂ ਮੌਕਾ ਪਾ ਕੇ ਇਕ ਨੌਜਵਾਨ ਨੇ ਦੁਕਾਨ ਦੇ ਬਾਹਰ ਰੱਖੇ ਸੂਟ ਚੁੱਕ ਲਏ ਅਤੇ ਪਲਾਂ ਵਿਚ ਹੀ ਆਪਣੇ ਸਾਥੀ ਸਮੇਤ ਮੋਟਰਸਾਈਕਲ ’ਤੇ ਬੈਠ ਕੇ ਰਫੂਚੱਕਰ ਹੋ ਗਿਆ। ਦੁਕਾਨਦਾਰ ਨੇ ਤੁਰੰਤ ਰੌਲਾ ਪਾਇਆ, ਜਿਸ ’ਤੇ ਆਸ-ਪਾਸ ਦੇ ਦੁਕਾਨਦਾਰ ਅਤੇ ਲੋਕ ਮੌਕੇ ’ਤੇ ਇਕੱਠੇ ਹੋ ਗਏ ਪਰ ਉਦੋਂ ਤੱਕ ਮੁਲਜ਼ਮ ਫ਼ਰਾਰ ਹੋ ਚੁੱਕੇ ਸਨ। ਚੋਰੀ ਹੋਏ ਸੂਟਾਂ ਦੀ ਕੀਮਤ ਕਰੀਬ 10 ਤੋਂ 15 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਗ਼ੁੱਸੇ ਵਿਚ ਆਏ ਵਪਾਰੀਆਂ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਅਪਰਾਧੀਆਂ ਦੇ ਮਨਾਂ ਵਿਚੋਂ ਪੁਲਿਸ ਦਾ ਡਰ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦਿਨ-ਦਿਹਾੜੇ ਅਜਿਹੇ ਭੀੜ ਵਾਲੇ ਇਲਾਕੇ ਵਿਚ ਵਾਰਦਾਤ ਹੋਣਾ ਪੁਲਿਸ ਦੀ ਮੁਸਤੈਦੀ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਦੁਕਾਨਦਾਰਾਂ ਨੇ ਸ਼ਹਿਰ ਵਿਚ ਜੰਗਲ ਰਾਜ ਵਰਗੇ ਹਾਲਾਤ ਹੋਣ ਦਾ ਦੋਸ਼ ਲਗਾਉਂਦਿਆਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿਚ ਗਸ਼ਤ ਵਧਾਈ ਜਾਵੇ ਅਤੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉੱਧਰ ਚੋਰੀ ਦੀ ਸੂਚਨਾ ਮਿਲਦਿਆਂ ਹੀ ਸਿਟੀ ਵਨ ਥਾਣੇ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਵਲੋਂ ਦੁਕਾਨ ਅਤੇ ਆਸ-ਪਾਸ ਦੀਆਂ ਮਾਰਕੀਟਾਂ ’ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਨੂੰ ਖੰਘਾਲਿਆ ਜਾ ਰਿਹਾ ਹੈ ਤਾਂ ਜੋ ਚੋਰਾਂ ਦਾ ਸੁਰਾਗ ਲਗਾਇਆ ਜਾ ਸਕੇ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸਰਪੰਚਾਂ ਦੇ ਮਾਣਭੱਤੇ ’ਚ ਵਾਧਾ ਪੰਜਾਬ ਸਰਕਾਰ ਦਾ ਸਲਾਹੁਣਯੋਗ ਕਦਮ-ਸਰਪੰਚ ਭਜਨ ਲਾਲ ਅਗਲੀ ਖ਼ਬਰ ਸਵਾ ਮਹੀਨੇ ਤੋਂ ਲਾਪਤਾ ਨਾਬਾਲਗ ਲੜਕੀ ਦੇ ਨਾ ਮਿਲਣ ’ਤੇ ਪਰਿਵਾਰਕ ਮੈਂਬਰਾਂ ਨੇ ਲਗਾਇਆ ਧਰਨਾ
Ad Position 24
No active advertisement