ਅਬੋਹਰ, 6 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ) ਸ਼ਹੀਦ ਊਧਮ ਸਿੰਘ ਕਲੱਬ ਅਬੋਹਰ ਕਲੱਬ ਦੇ ਚੇਅਰਮੈਨ ਐਡਵੋਕੇਟ ਦੇਸਰਾਜ ਕੰਬੋਜ, ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਦੇ ਪ੍ਰਧਾਨ ਸ਼ੌਂਕੀ ਕੰਬੋਜ ਅਤੇ ਕੰਬੋਜ ਸਭਾ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਕੰਬੋਜ ਦੀ ਅਗਵਾਈ ਵਿਚ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦਾ 87ਵਾਂ ਸ਼ਹੀਦੀ ਦਿਨ ਸ਼ਹੀਦ ਊਧਮ ਸਿੰਘ ਚੌਂਕ ’ਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਜਿਸ ਦੀਆਂ ਤਿਆਰੀਆਂ ਸੰਬੰਧੀ ਦੇਸ ਰਾਜ ਕੰਬੋਜ ਨੇ ਆਪਣੀ ਟੀਮ ਸਣੇ ਚੌਂਕ ’ਤੇ ਸਫ਼ਾਈ ਵੀ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਦੇਸਰਾਜ ਕੰਬੋਜ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਆਪਣੇ ਜਾਨ ਦੀ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਦੀ ਕੁਰਬਾਨੀਆਂ ਨੂੰ ਸਦਾ ਯਾਦ ਰੱਖਿਆ ਜਾਂਦਾ ਹੈ। ਕੰਬੋਜ ਨੇ ਕਿਹਾ ਕਿ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਕਲੱਬ ਦਾ ਮੁੱਖ ਉਦੇਸ਼ ਹੈ। ਅਬੋਹਰ ਵਿਚ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਦੇਖਭਾਲ ਕਰਨ ਦੇ ਨਾਲ ਪਾਰਕ ਵਿਚ ਹਰਿਆਲੀ ਵਧਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਅਭਿਆਨ ਵਿਚ ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਦੇ ਪ੍ਰਧਾਨ ਸ਼ੌਂਕੀ ਕੰਬੋਜ, ਕੰਬੋਜ ਸਭਾ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਕੰਬੋਜ ਦੀ ਅਗਵਾਈ ਵਿਚ ਗਰੀਨ ਸਿਟੀ ਟੀਮ ਅਬੋਹਰ ਸਣੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਇੱਕਜੁੱਟ ਹੋ ਕੇ ਭਾਗ ਲਿਆ। ਇਸ ਮੌਕੇ ’ਤੇ ਸਭ ਨੇ ਮਹਾਨ ਦੇਸ਼ ਭਗਤ ਸ਼ਹੀਦ ਊਧਮ ਸਿੰਘ ਦੇ ਬਲੀਦਾਨ ਨੂੰ ਸਿੱਜਦਾ ਕੀਤਾ। ਇਸ ਅਭਿਆਨ ਵਿਚ ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਦੇ ਮੈਂਬਰ ਮਿਲਖ ਰਾਜ ਕੰਬੋਜ, ਗਰੀਨ ਸਿਟੀ ਟੀਮ ਅਬੋਹਰ ਦੇ ਪ੍ਰਧਾਨ ਸੌਰਭ ਡੋਡਾ, ਸੇਵਾ ਨਿਵਾਰਨ ਬੀ.ਪੀ.ਓ ਸੋਮ ਕੁਮਾਰ ਗਾਂਧੀ ਅਤੇ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਨੁਮਾਇੰਦੇ ਹਾਜ਼ਰ ਸਨ।