03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਅਬੋਹਰ ਨਗਰ ਨਿਗਮ ਦੇ ਮੇਅਰ ਦੀ ਚੋਣ ਅਣਮਿੱਥੇ ਸਮੇਂ ਲਈ ਰੱਦ ਹੋਈ

Ad Position 21
No active advertisement
ਅਜੀਤ ਡੈਸਕ 08-07-2026
ਅਬੋਹਰ, 7 ਜੁਲਾਈ (ਸੁਖਜੀਤ ਸਿੰਘ ਬਰਾੜ/ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਨਗਰ ਨਿਗਮ ਦੇ ਮੇਅਰ ਦੀ ਹੋਣ ਵਾਲੀ ਚੋਣ ਐੱਸ.ਡੀ.ਐਮ.ਵਲੋਂ ਇਕ ਵਾਰ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤੀ ਗਈ ਹੈ। ਅਬੋਹਰ ਨਗਰ ਨਿਗਮ ਦੇ 50 ਕੌਂਸਲਰਾਂ ਵਿਚੋਂ 28 ਭਾਜਪਾ ਦੇ, 20 ਆਮ ਆਦਮੀ ਪਾਰਟੀ ਦੇ, ਇਕ ਕਾਂਗਰਸ ਦਾ ਅਤੇ ਇਕ ਆਜ਼ਾਦ ਉਮੀਦਵਾਰ ਇਸ ਵਾਰ ਜਿੱਤਿਆ ਹੋਇਆ ਹੈ। ਅਬੋਹਰ ਦੇ ਵਿਧਾਇਕ ਸੰਦੀਪ ਕੁਮਾਰ ਜਾਖੜ 28 ਭਾਜਪਾ ਕੌਂਸਲਰਾਂ ਸਮੇਤ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ 20 ਪਾਰਟੀ ਕੌਂਸਲਰਾਂ ਸਮੇਤ ਮੌਕੇ ’ਤੇ ਪੁੱਜੇ ਹੋਏ ਸਨ। ਵਿਧਾਇਕ ਸੰਦੀਪ ਜਾਖੜ ਨੂੰ ਪੂਰੀ ਉਮੀਦ ਸੀ ਕਿ ਭਾਜਪਾ ਪਾਸ ਬਹੁਮਤ ਲਈ 28 ਕੌਂਸਲਰ ਪੂਰੇ ਹਨ ਅਤੇ ਅੱਜ ਉਨ੍ਹਾਂ ਦੀ ਪਾਰਟੀ ਦਾ ਮੇਅਰ ਅਤੇ ਡਿਪਟੀ ਮੇਅਰ ਬਣ ਜਾਣਗੇ। ਇਸ ਦੌਰਾਨ ਅਬੋਹਰ ਦੇ ਐੱਸ.ਡੀ.ਐਮ.ਕਿਰਪਾਲਵੀਰ ਸਿੰਘ ਮੌਕੇ ’ਤੇ ਆਏ ਅਤੇ ਉਨ੍ਹਾਂ ਐਲਾਨ ਕਰ ਦਿੱਤਾ ਕਿ ਅੱਜ ਨਾ ਤਾਂ ਸਹੁੰ ਚੁੱਕ ਸਮਾਗਮ ਹੋਵੇਗਾ ਅਤੇ ਨਾ ਹੀ ਅੱਜ ਮੇਅਰ ਦੀ ਚੋਣ ਹੋਵੇਗੀ। ਇਹ ਚੋਣ ਅਣਮਿਥੇ ਸਮੇਂ ਲਈ ਰੱਦ ਕੀਤੀ ਜਾਂਦੀ ਹੈ। ਇਸ ਦੌਰਾਨ ਵਿਧਾਇਕ ਸੰਦੀਪ ਕੁਮਾਰ ਜਾਖੜ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਜਾਣ ਬੁੱਝ ਕੇ ਇਹ ਚੋਣ ਅੱਜ ਰੱਦ ਕੀਤੀ ਹੈ। ਇਸ ਦੌਰਾਨ ਉਨ੍ਹਾਂ ਅਤੇ ਭਾਜਪਾ ਕੌਂਸਲਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਕਿਹਾ ਕਿ ਚੋਣ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਰੱਦ ਕੀਤੀ ਗਈ ਹੈ, ਉਹ ਕੁੱਝ ਵੀ ਨਹੀਂ ਕਹਿ ਸਕਦੇ।
Ad Position 22
No active advertisement
ਪਿਛਲੀ ਖ਼ਬਰ ਸਵਾ ਸਾਲ ਬਾਅਦ ਵੀ ਨਵਾਂਸ਼ਹਿਰ ਦੇ ਸ਼ਹੀਦ ਭਗਤ ਸਿੰਘ ਮੈਡੀਕਲ ਕਾਲਜ ਦੀ ਨਾ ਹੋ ਸਕੀ ਸ਼ੁਰੂਆਤ ਅਗਲੀ ਖ਼ਬਰ ਸੇਵਾਮੁਕਤ ਅਧਿਆਪਕਾਂ ਦੇ ਬਕਾਏ, ਦਫ਼ਤਰਾਂ ’ਚ ਭ੍ਰਿਸ਼ਟਾਚਾਰ ਤੇ ਉਗਰਾਹੀ ਦਾ ਮੁੱਦਾ ਡੀ.ਈ.ਓ. ਕੋਲ ਉਠਾਇਆ
Ad Position 24
No active advertisement