08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਨਾਜਾਇਜ਼ ਮਾਰਕੁੱਟ ਦੇ ਮਾਮਲੇ ’ਚ ਕਾਰੋਬਾਰੀ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 19-07-2026
ਅਬੋਹਰ, 18 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ) ਇਲਾਕੇ ਦੇ ਸਮਾਜ ਸੇਵੀ ਦਵਿੰਦਰ ਗਰੋਵਰ ਦਰਸ਼ੀ ਨੇ ਇਲਾਕੇ ਦੇ ਕਾਰੋਬਾਰੀ ਆਰ.ਡੀ ਗਰਗ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕਥਿਤ ਕੁੱਟਮਾਰ ਦੇ ਮਾਮਲੇ ਵਿਚ ਪੁਲਿਸ ਵਲੋਂ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦਵਿੰਦਰ ਗਰੋਵਰ ਦਰਸ਼ੀ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਮਾਰਫ਼ਤ ਉਨ੍ਹਾਂ ਨੂੰ ਪਤਾ ਲੱਗਾ ਕਿ ਅਬੋਹਰ ਦੀ ਮਲੋਟ ਰੋਡ ’ਤੇ ਕੁੱਝ ਜ਼ਮੀਨ ਦੀ ਨਿਲਾਮੀ ਬੈਂਕ ਵਲੋਂ ਕੀਤੀ ਜਾਣੀ ਹੈ। ਜਿਸ ਤਹਿਤ ਉਨ੍ਹਾਂ ਆਪਣੇ ਸਾਥੀ ਵਿਜੈ ਕੁਮਾਰ ਅਤੇ ਰਾਜ ਕੁਮਾਰ ਨੂੰ ਉਕਤ ਜ਼ਮੀਨ ਦਾ ਮੁਆਇਨਾ ਕਰਨ ਭੇਜਿਆ ਤਾਂ ਉਕਤ ਜਗ੍ਹਾ ’ਤੇ ਆਏ ਅਬੋਹਰ ਦੇ ਕਾਰੋਬਾਰੀ ਆਰ.ਡੀ. ਗਰਗ ਨੇ ਆਪਣੇ 2 ਸਾਥੀਆਂ ਨਾਲ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਿਨ੍ਹਾਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੋਂ ਐਮ.ਐਲ.ਆਰ ਕੱਟਣ ਤੋਂ ਬਾਅਦ ਥਾਣਾ ਸਦਰ ਪੁਲਿਸ ਵਲੋਂ ਬਿਆਨ ਲਏ ਗਏ ਹਨ। ਉਨ੍ਹਾਂ ਐੱਸ.ਪੀ ਆਸਵੰਤ ਸਿੰਘ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਈ ਮਾਮਲਿਆਂ ਵਿਚ ਚਰਚਾ ਦੌਰਾਨ ਰਿਹਾ ਉਕਤ ਕਾਰੋਬਾਰੀ ਖ਼ਿਲਾਫ਼ ਬਣਦੀ ਕਾਰਵਾਈ ਕਰਕੇ ਮਾਮਲਾ ਦਰਜ਼ ਕੀਤਾ ਜਾਵੇ। ਇਸ ਸੰਬੰਧੀ ਕਾਰੋਬਾਰੀ ਆਰ.ਡੀ ਗਰਗ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਬਿਨਾਂ ਕੋਈ ਗੱਲਬਾਤ ਕੀਤੇ ਫ਼ੋਨ ਕੱਟ ਦਿੱਤਾ। ਇਸ ਸੰਬੰਧੀ ਐੱਸ.ਪੀ ਆਸਵੰਤ ਸਿੰਘ ਨਾਲ ਰਾਬਤਾ ਕਰਨਾ ਚਾਹਿਆ ਤਾਂ ਉਨ੍ਹਾਂ ਆਪਣਾ ਫ਼ੋਨ ਨਾ ਚੁੱਕਿਆ।
Ad Position 22
No active advertisement
ਪਿਛਲੀ ਖ਼ਬਰ ਰਿਟਾਇਰਡ ਆਫ਼ਿਸਰਜ਼ ਐਸੋਸੀਏਸ਼ਨ ਫ਼ਾਜ਼ਿਲਕਾ ਦੀ ਮਹੀਨਾਵਾਰ ਮੀਟਿੰਗ ਹੋਈ ਸੰਪੰਨ ਅਗਲੀ ਖ਼ਬਰ ਮਨਰੇਗਾ ਮੁਲਾਜ਼ਮਾਂ ਨੇ ਏ.ਡੀ.ਸੀ. ਦਫ਼ਤਰ ਮੂਹਰੇ ਦਿੱਤਾ ਰੋਸ ਧਰਨਾ
Ad Position 24